ਬੀਬੀਐਨ ਨੈਟਵਰਕ ਪੰਜਾਬ ਮੋਹਾਲੀ ਬਿਊਰੋ,4 ਦਸੰਬਰ
ਖਰੜ ਵਿਖੇ ਕੰਟਰੈਕਟ ਮੈਰਿਜ ਕਰਵਾ ਕੇ ਵਿਦੇਸ਼ ਭੇਜਣ ਦੇ ਨਾਂਅ ’ਤੇ 20 ਲੱਖ 35 ਹਜ਼ਾਰ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਲਾੜੀ ,ਵਿਚੋਲਾ, ਲਾੜੀ ਦੀ ਮਾਂ ਸਮੇਤ 6 ਲੋਕਾਂ ਖ਼ਿਲਾਫ਼ ਕੇਸ ਦਰਜ ਹੋਇਆ ਹੈ। ਮੁਲਜ਼ਮਾਂ ਦੀ ਪਛਾਣ ਰਮਿੰਦਰ ਬਿਸਲੇਅ, ਏਰੀਕਾ ਬਿਸਲੇਅ ਉਰਫ਼ ਰੌਣਕ ਵਾਸੀ ਜੀਰਾ, ਹੈਪੀ ਸੋਹਲ ਵਾਸੀ ਬਰਨਾਲਾ, ਲਖਵਿੰਦਰ ਸਿੰਘ ਮਲੇਰਕੋਟਲਾ, ਹੀਰਾ, ਰਚਨਾ ਵਾਸੀ ਮਸੀਤਾ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ ਜਿਨ੍ਹਾਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 420,120 ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਸਾਰੇ ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫ਼ਤਾ ਤੋਂ ਬਾਹਰ ਹਨ।ਪੁਲਿਸ ਨੇ 28 ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਤੇ 135 ਇਮੀਗ੍ਰੇਸ਼ਨ ਕੰਪਨੀਆਂ ਦੇ ਖ਼ਿਲਾਫ਼ ਮਾਮਲੇ ਦਰਜ ਕੀਤੇ ਸਨ। ਪਿਛਲੇ ਦੋ ਮਹੀਨਿਆਂ ਦੌਰਾਨ ਇਹ ਅੰਕੜਾ ਹੋਰ ਵੀ ਜ਼ਿਆਦਾ ਵੱਧ ਗਿਆ। ਇਸ ਸਾਲ ਅਜਿਹੀਆਂ ਧੋਖਾਧੜੀ ਕਰਨ ਵਾਲੀਆਂ ਇਮੀਗ੍ਰੇਸ਼ਨ ਕੰਪਨੀਆਂ ਖ਼ਿਲਾਫ਼ ਕਰੀਬ 1800 ਸ਼ਿਕਾਇਤਾਂ ਦਰਜ ਹੋਈਆਂ ਹਨ। ਮੁਹਾਲੀ ਪ੍ਰਸ਼ਾਸਨ ਦੇ ਰਿਕਾਰਡ ਦੱਸਦੇ ਹਨ ਕਿ ਮੁਹਾਲੀ ਵਿੱਚ ਆਈਲੈਟਸ, ਟਰੈਵਲ ਏਜੰਟਾਂ, ਇਮੀਗ੍ਰੇਸ਼ਨ ਸਲਾਹਕਾਰ ਸੇਵਾਵਾਂ ਅਤੇ ਟਿਕਟਿੰਗ ਏਜੰਟਾਂ ਲਈ ਕੋਚਿੰਗ ਦੀਆਂ 402 ਸੰਸਥਾਵਾਂ ਰਜਿਸਟਰਡ ਹਨ ਜਦੋਂ ਕਿ ਅੰਦਾਜ਼ੇ ਅਨੁਸਾਰ ਮੁਹਾਲੀ ਵਿੱਚ ਇਸ ਸਮੇਂ ਕਰੀਬ 700 ਗੈਰ ਕਾਨੂੰਨੀ ਕੰਪਨੀਆਂ ਚੱਲ ਰਹੀਆਂ ਹਨ।