ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ, 5 ਦਸੰਬਰ
ਕੰਪਨੀ ਤੇ ਗਾਹਕਾਂ ਨੂੰ ਚੂਨਾ ਲਗਾਉਣ ਲਈ ਫਲਿਪਕਾਰਟ ਕੰਪਨੀ ਦੇ ਡਿਲੀਵਰੀ ਬੁਆਏ ਨੇ ਆਪਣੇ ਸਾਥੀ ਨਾਲ ਮਿਲ ਕੇ ਗਾਹਕਾਂ ਨੂੰ ਭੇਜੇ ਜਾਣ ਵਾਲੇ ਵੱਖ-ਵੱਖ ਪਾਰਸਲਾਂ 'ਚੋਂ 24 ਮੋਬਾਈਲ ਫੋਨ ਚੋਰੀ ਕਰ ਲਏ l ਇਸ ਘਟਨਾ ਦਾ ਜਦ ਖੁਲਾਸਾ ਹੋਇਆ ਤਾਂ ਫਲਿਪਕਾਰਟ ਕੰਪਨੀ ਦੇ ਹੱਬ ਇੰਚਾਰਜ ਮਹਾਵੀਰ ਨਗਰ ਦੇ ਰਹਿਣ ਵਾਲੇ ਤਨੁਜ ਧੀਮਾਨ ਨੇ ਇਸ ਦੀ ਸ਼ਿਕਾਇਤ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਦਿੱਤੀl ਮਾਮਲੇ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਇੰਦਰਾ ਕਲੋਨੀ ਬਾੜੇਵਾਲ ਰੋਡ ਦੇ ਰਹਿਣ ਵਾਲੇ ਮੁਕਲ ਸਿੰਘ ਅਤੇ ਉਸਦੇ ਅਣਪਛਾਤੇ ਸਾਥੀ ਦੇ ਖਿਲਾਫ ਚੋਰੀ ਦਾ ਮੁਕਦਮਾ ਦਰਜ ਕਰ ਲਿਆ ਹੈ। ਥਾਣਾ ਸਰਾਭਾ ਨਗਰ ਦੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੜਤਾਲ ਦੇ ਦੌਰਾਨ ਇਸ ਮਾਮਲੇ ਦੇ ਕਈ ਹੋਰ ਵੀ ਖੁਲਾਸੇ ਹੋ ਸਕਦੇ ਹਨ। ਪੁਲਿਸ ਨੂੰ ਉਮੀਦ ਹੈ ਕਿ ਮੁਲਜ਼ਮ ਜਲਦੀ ਹੀ ਗ੍ਰਿਫਤਾਰ ਕਰ ਲਏ ਜਾਣਗੇ।