ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ,6 ਦਸੰਬਰ
ਲੋਹਾਰਾ ਸਥਿਤ ਸਿਮਰਨ ਪੈਲੇਸ ਨੇੜੇ ਇਕ ਕਾਰ ਚਾਲਕ ਨਾਲ ਦੋ ਨੌਜਵਾਨਾਂ ਦਾ ਝਗੜਾ ਹੋਇਆ।ਕੁਲਦੀਪ ਸਿੰਘ ਪਿੱਪਲ ਚੌਕ ਗਿਆਸਪੁਰਾ ਨੇੜੇ ਜਿਮ ਦਾ ਸੰਚਾਲਕ ਹੈ। ਦੇਰ ਰਾਤ ਉਹ ਜਿਮ ’ਚੋਂ ਨਿਕਲਿਆ ਸੀ। ਥੋੜ੍ਹੀ ਦੂਰੀ ’ਤੇ ਦੋ ਨੌਜਵਾਨਾਂ ਨੇ ਉਸ ਦੀ ਗੱਡੀ ਅੱਗੇ ਮੋਟਰਸਾਈਕਲ ਲਗਾ ਦਿੱਤਾ। ਜਦ ਕੁਲਦੀਪ ਕਾਰ ’ਚੋਂ ਉਤਰ ਕੇ ਉਨ੍ਹਾਂ ਨਾਲ ਬਹਿਸ ਕਰਨ ਲੱਗਾ ਤਾਂ ਉਨ੍ਹਾਂ ਫਾਇਰਿੰਗ ਕਰ ਦਿੱਤੀ। ਕੁਲਦੀਪ ਨੇ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਕ ਗੋਲ਼ੀ ਉਸ ਦੇ ਪੈਰ ’ਚ ਲੱਗ ਗਈ। ਹਮਲਾਵਰਾਂ ਵੱਲੋਂ ਕੁੱਲ 8-10 ਫਾਇਰ ਕੀਤੇ ਗਏ। ਲੋਕਾਂ ਨੇ ਫੱਟੜ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਉਸ ਨੂੰ ਜ਼ਖ਼ਮੀ ਹਾਲਤ ’ਚ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਡੀਐੱਮਸੀ ਰੈਫਰ ਕਰ ਦਿੱਤਾ ਗਿਆ ਹੈ।
ADVERTISEMENT
ADVERTISEMENT
ADVERTISEMENT