ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ,6 ਦਸੰਬਰ
ਸਥਾਨਕ ਮਾਡਲ ਟਾਊਨ ਐਕਸਟੈਂਸ਼ਨ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਪਰੇਸ਼ਾਨੀ ਦੇ ਚਲਦੇ ਜ਼ਹਿਰ ਨਿਗਲ ਕੇ ਮੌਤ ਨੂੰ ਗਲ਼ੇ ਲਗਾ ਲਿਆ। ਮ੍ਰਿਤਕ ਦੀ ਪਛਾਣ ਅਸ਼ਵਨੀ ਕਪੂਰ ਵਜੋਂ ਹੋਈ ਹੈ। ਅਸ਼ਵਨੀ ਕਪੂਰ ਨੂੰ ਸਥਾਨਕ ਦਯਾਨੰਦ ਹਸਪਤਾਲ ਲੈ ਕੇ ਗਏ, ਜਿੱਥੇ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ ਹੈ। ਸ਼ਿਕਾਇਤਕਰਤਾ ਮੁਤਾਬਕ ਉਸ ਦੇ ਪਤੀ ਨੇ ਛਾਬੜਾ ਕਾਲੋਨੀ ਪੱਖੋਵਾਲ ਦੇ ਰਹਿਣ ਵਾਲੇ ਅਖਤਿਆਰ ਸਿੰਘ ਅਤੇ ਰਾਜਦੀਪ ਕੌਰ ਕੋਲੋਂ ਛਾਬੜਾ ਕਾਲੋਨੀ ’ਚ ਹੀ ਇਕ ਫਾਰਮ ਹਾਊਸ ਖ਼ਰੀਦਿਆ ਸੀ ਅਤੇ ਉਸ ਦੀ ਰਜਿਸਟਰੀ ਨਾ ਹੋਣ ਕਾਰਨ ਉਸਦਾ ਪਤੀ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿ ਰਿਹਾ ਸੀ। ਇਸ ਦਬਾਅ ਹੇਠ ਹੀ ਉਸ ਦੇ ਪਤੀ ਨੇ ਜ਼ਹਿਰ ਨਿਗਲ ਕੇ ਜ਼ਿੰਦਗੀ ਨੂੰ ਅਲਵਿਦਾ ਆਖ ਦਿੱਤਾ। ਪਰਿਵਾਰਕ ਸੂਤਰਾਂ ਮੁਤਾਬਕ ਮ੍ਰਿਤਕ ਕੋਲੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ, ਜਿਸ ’ਚ ਉਸ ਨੇ ਅਖਤਿਆਰ ਸਿੰਘ ਅਤੇ ਰਾਜਦੀਪ ਕੌਰ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਕਤ ਸੁਸਾਈਡ ਨੋਟ ਦੇ ਆਧਾਰ ’ਤੇ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਕੇ ਗਿ੍ਰਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।