ਬੀਬੀਐਨ ਨੈਟਵਰਕ ਪੰਜਾਬ ਸੰਗਰੂਰ ਬਿਊਰੋ,7 ਦਸੰਬਰ
ਅਨਾਜ ਮੰਡੀ ਸ਼ੇਰਪੁਰ ਵਿਖੇ ਮੰਡੀ ਦੇ ਮਜਦੂਰ ਟੈਂਕੀ 'ਤੇ ਚੜ੍ਹ ਗਏ ਹਨ। ਇਹ ਮਾਮਲਾ ਲਿਫਟਿੰਗ ਨਾ ਹੋਣ ਦਾ ਹੈ। ਪਿਛਲੇ ਦਿਨੀਂ ਫੂਡ ਸਪਲਾਈ ਦਫ਼ਤਰ ਸ਼ੇਰਪੁਰ ਅੱਗੇ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਵੱਲੋਂ ਵੱਖ ਵੱਖ ਧਰਨੇ ਵੀ ਲੱਗੇ ਸਨ। ਧਰਨਿਆਂ ਉਪਰੰਤ ਫੂਡ ਸਪਲਾਈ ਦਫਤਰ ਦੇ ਅਧਿਕਾਰੀਆਂ, ਥਾਣਾ ਮੁਖੀ ਅਤੇ ਧਰਨਾਕਾਰੀਆਂ ਦਰਮਿਆਨ ਇੱਕ ਸਮਝੌਤਾ ਹੋਇਆ ਸੀ ਜਿਸ ਕਰਕੇ ਲਿਫਟਿੰਗ ਸ਼ੁਰੂ ਹੋ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਤੋ ਲਿਫਟਿੰਗ ਰੁਕ ਗਈ ਜਿਸ ਕਰਕੇ ਅੱਜ ਸਵੇਰੇ ਸੁਸਾਇਟੀ ਦੀ ਦੁਕਾਨ ਦੇ ਛੇ ਮਜ਼ਦੂਰ ਪਾਣੀ ਵਾਲੀ ਟੈਂਕੀ 'ਤੇ ਜਾ ਚੜ੍ਹੇ ਹਨ।
ADVERTISEMENT
ADVERTISEMENT
ADVERTISEMENT