ਬੀਬੀਐਨ ਨੈਟਵਰਕ ਪੰਜਾਬ ਸੰਗਰੂਰ ਬਿਊਰੋ,7 ਦਸੰਬਰ
ਨਵਜੋਤ ਸਿੰਘ ਸਿੱਧੂ ਦੇ ਸਪੁੱਤਰ ਕਰਨ ਸਿੱਧੂ ਦਾ ਵਿਆਹ ਅੱਜ ਇਨਾਇਤ ਰੰਧਾਵਾ ਨਾਲ ਹੋ ਗਿਆ ਹੈ। ਇਸ ਸਬੰਧੀ ਸਾਰੀਆਂ ਰਸਮਾਂ ਸਿੱਧੂ ਦੀ ਪਟਿਆਲਾ ਦੇ ਬਾਰਾਦਰੀ ਵਿਖੇ ਸਥਿਤ ਜੱਦੀ ਘਰ ਵਿੱਚ ਨਿਭਾਈਆਂ ਗਈਆਂ ਹਨ। ਸ਼ਾਮ ਨੂੰ ਪਟਿਆਲਾ ਵਿਚ ਹੀ ਨੀਮ ਰਾਣਾ ਹੋਟਲ ਵਿਚ ਪਾਰਟੀ ਰੱਖੀ ਗਈ ਹੈ। ਜਿਸ ਲਈ ਕਾਂਗਰਸ ਪਾਰਟੀ ਸੁਪਰੀਮੋ ਸੋਨੀਆ ਗਾਂਧੀ ਸਮੇਤ ਹੋਰ ਆਗੂਆਂ ਨੂੰ ਸਦਾ ਪੱਤਰ ਵੀ ਦਿੱਤਾ ਗਿਆ ਹੈ। ਫਿਲਹਾਲ ਸੋਨੀਆ ਗਾਂਧੀ ਨੇ ਕਰਨ ਤੇ ਇਨਾਇਤ ਦੇ ਵਿਆਹ ਦੀ ਸ਼ੁੱਭ ਕਾਮਨਾਵਾਂ ਭੇਜੀਆਂ ਹਨ। ਸ਼ਾਮ ਦੇ ਪ੍ਰੋਗਰਾਮ ਵਿਚ ਦਿੱਲੀ ਤੇ ਪੰਜਾਬ ਦੀਆਂ ਕਈ ਵੱਡੀਆਂ ਸਖਸ਼ੀਅਤਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ।
ADVERTISEMENT
ADVERTISEMENT
ADVERTISEMENT