ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ,8 ਦਸੰਬਰ
ਪੱਖੋਵਾਲ ਰੋਡ 'ਤੇ ਪੈਂਦੇ ਸੈਂਟਰਾਂ ਗ੍ਰੀਨ ਫਲੈਟਸ ਦੇ ਨਾਲ ਲੱਗਦੇ ਪੂਰੇ ਇਲਾਕੇ ਨੂੰ ਲੁਧਿਆਣਾ ਪੁਲਿਸ ਨੇ ਸੀਲ ਕਰ ਦਿੱਤਾ ਹੈ। ਇਲਾਕੇ ਨੂੰ ਸੀਲ ਕਰਨ ਦਾ ਕਾਰਨ ਇਹ ਹੈ ਕਿ ਉੱਥੇ ਇੱਕ ਤੇਂਦੂਆ ਦੇਖਿਆ ਗਿਆ ਹੈ ਅਤੇ ਸੁਰੱਖਿਆ ਦੇ ਮੱਦੇ ਨਜ਼ਰ ਇਲਾਕੇ ਨੂੰ ਸੀਲ ਕੀਤਾ ਗਿਆ ਹੈ। ਇਲਾਕੇ ਵਿੱਚ ਲਗਾਏ ਗਏ ਸੀਸੀਟੀਵੀ ਵਿੱਚ ਤੇਦੂਏ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ l ਇਸੇ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਕਿ ਇਲਾਕੇ ਦੇ ਹੀ ਇੱਕ ਰਹਿਣ ਵਾਲੇ ਵਿਅਕਤੀ ਨੇ ਤੇਂਦੂਏ ਨੂੰ ਦੇਖਿਆ ਅਤੇ ਰੌਲਾ ਪਾ ਦਿੱਤਾ l ਲੁਧਿਆਣਾ ਪੁਲਿਸ ਦਾ ਕਹਿਣਾ ਹੈ ਕਿ ਤੇਦੂਆ ਫਲੈਟਾਂ 'ਚੋਂ ਨਿਕਲ ਚੁੱਕਾ ਹੈ l ਲੁਧਿਆਣਾ ਪੁਲਿਸ ਅਤੇ ਵਨ ਵਿਭਾਗ ਦੀਆਂ ਟੀਮਾਂ ਉਸ ਨੂੰ ਤਲਾਸ਼ ਕਰ ਰਹੀਆਂ ਹਨ l
ADVERTISEMENT
ADVERTISEMENT
ADVERTISEMENT