ਬੀਬੀਐਨ ਨੈਟਵਰਕ ਪੰਜਾਬ ਚੰਡੀਗੜ੍ਹ ਬਿਊਰੋ,11 ਦਸੰਬਰ
ਪੰਜਾਬ ਸਰਕਾਰ ਜਲਦੀ ਹੀ ਸਿਹਤ ਖੇਤਰ ’ਚ ਇਕ ਹੋਰ ਬਦਲਾਅ ਕਰਨ ਦੀ ਤਿਆਰੀ ’ਚ ਹੈ। ਸੂਬੇ ’ਚ 664 ਆਮ ਆਦਮੀ ਕਲੀਨਿਕ ਚੱਲ ਰਹੇ ਹਨ। ਜਦਕਿ ਮੁੱਖ ਮੰਤਰੀ ਭਗਵੰਤ ਮਾਨ 100 ਹੋਰ ਕਲੀਨਿਕ ਜਲਦ ਖੋਲ੍ਹਣ ਦਾ ਐਲਾਨ ਕਰ ਚੁੱਕੇ ਹਨ। ਉੱਥੇ, ਸਿਹਤ ਵਿਭਾਗ ਮਰੀਜ਼ਾਂ ਨੂੰ ਲਾਈਨ ’ਚ ਖੜ੍ਹੇ ਰਹਿਣ ਤੋਂ ਮੁਕਤੀ ਦਿਵਾਉਣ ਦੀ ਤਿਆਰੀ ’ਚ ਹੈ। ਵੱਡੇ ਸ਼ਹਿਰਾਂ ’ਚ ਮਰੀਜ਼ਾਂ ਨੂੰ ਆਨਲਾਈਨ ਅਪੁਆਇੰਟਮੈਂਟ ਮਿਲੇ ਗਈ। ਜਿਸ ਨਾਲ ਉਨ੍ਹਾਂ ਨੂੰ ਹਸਪਤਾਲ ’ਚ ਲਾਈਨ ’ਚ ਨਾ ਲੱਗਣਾ ਪਵੇ।ਆਮ ਆਦਮੀ ਕਲੀਨਿਕ ਤੇ 42 ਸੇਵਾਵਾਂ ਨੂੰ ਘਰ ’ਤੇ ਦੇਣ ਤੋਂ ਬਾਅਦ ਹੁਣ ਹਸਪਤਾਲਾਂ ’ਚ ਭੀੜ ਘੱਟ ਕਰਨ ਦੀ ਤਿਆਰੀ ਹੈ। ਹਾਲੇ ਤਕ ਮਰੀਜ਼ ਨੂੰ ਹਸਪਤਾਲ ’ਚ ਜਾ ਕੇ ਪਰਚੀ ਜਾਂ ਕਾਰਡ ਬਣਵਾਉਣਾ ਪੈਂਦਾ ਸੀ। ਜਿਸ ਤੋਂ ਬਾਅਦ ਡਾਕਟਰ ਦੇ ਕਮਰੇ ਦੇ ਬਾਹਰ ਲਾਈਨ ’ਚ ਲੱਗ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਇਸ ਸਾਰੀ ਪ੍ਰਕਿਰਿਆ ’ਚ ਮਰੀਜ਼ਾਂ ਨੂੰ ਦੋ ਵਾਰ ਲਾਈਨ ’ਚ ਲੱਗਣਾ ਪੈਂਦਾ ਹੈ। ਪਹਿਲੀ ਵਾਰ ਪਰਚੀ ਬਣਵਾਉਣ ਲਈ ਤੇ ਦੂਜੀ ਵਾਰ ਡਾਕਟਰ ਨੂੰ ਦਿਖਾਉਣ ਲਈ। ਪੀਜੀਆਈ ਸਮੇਤ ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ’ਚ ਆਨਲਾਈਨ ਕਾਰਡ ਬਣਵਾਉਣ ਦੀ ਸਹੂਲਤ ਹੈ। ਜਿਸ ਨਾਲ ਪਰਚੀ ਬਣਵਾਉਣ ਵਾਲੇ ਕਾਊਂਟਰ ’ਤੇ ਭੀੜ ਘੱਟ ਹੋਈ ਹੈ ਪਰ ਪੰਜਾਬ ਸਰਕਾਰ ਹੁਣ ਮਰੀਜ਼ਾਂ ਨੂੰ ਆਨਲਾਈਨ ਅਪੁਆਇੰਟਮੈਂਟ ਦੇਣ ਦੀ ਤਿਆਰੀ ’ਚ ਹੈ।