ਬੀਬੀਐਨ ਨੈਟਵਰਕ ਪੰਜਾਬ ਅੰਮ੍ਰਿਤਸਰ ਬਿਊਰੋ,11 ਦਸੰਬਰ
ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਧੀਨ ਆਉਂਦੇ ਪਿੰਡ ਖਾਸਾ ਦੇ 2 ਨੌਜਵਾਨਾਂ ਤੇ ਇਕ ਬਜ਼ੁਰਗ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਨਵਜੀਤ ਸਿੰਘ ਪੁੱਤਰ ਕੁਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਮੁਖਤਾਰ ਸਿੰਘ, ਪਲਵਿੰਦਰ ਸਿੰਘ ਪੁੱਤਰ ਬਚਨ ਸਿੰਘ ਜੋ ਕਿ ਕਿਸੇ ਨਿੱਜੀ ਕੰਮ ਲਈ ਕਾਰ ’ਚ ਸਵਾਰ ਹੋ ਕੇ ਚੰਡੀਗੜ੍ਹ ਗਏ ਸਨ ਅਤੇ ਵਾਪਸੀ ਦੌਰਾਨ ਤਕਰੀਬਨ ਰਾਤ 9 ਵਜੇ ਦੇ ਕਰੀਬ ਨਵਾਂਸ਼ਹਿਰ ਦੇ ਕੋਲ ਪਰਾਲੀ ਦੀ ਟਰਾਲੀ ਨਾਲ ਟੱਕਰ ਹੋਣ ’ਤੇ ਭਿਆਨਕ ਸੜਕ ਹਾਦਸੇ ਵਿਚ ਇਨ੍ਹਾਂ ਦੀ ਮੌਤ ਹੋ ਗਈ ਅਤੇ ਮ੍ਰਿਤਕਾਂ ਦੀਆਂ ਦੇਹਾਂ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ। ਇਸ ਹਾਦਸੇ ਨਾਲ ਪਿੰਡ ਤੇ ਇਲਾਕਾ ਵਾਸੀਆਂ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ADVERTISEMENT
ADVERTISEMENT
ADVERTISEMENT
IbqwuCvfFeascRrA