ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ,12 ਦਸੰਬਰ
ਸਮਾਜਸੇਵੀ ਅਨਮੋਲ ਕਵਾਤਰਾ ਦਾ ਬਹੁਤ ਵੱਡਾ ਫੈਨ ਹੈ ਅਤੇ ਉਸ ਦੇ ਕੰਮਾਂ ਤੋਂ ਬੇਹੱਦ ਪ੍ਰਭਾਵਿਤ ਹੈ। ਉਨ੍ਹਾਂ ਦੱਸਿਆ ਕਿ ਮੁਹੱਬਤ ਜਿਸ ਦੀ ਉਮਰ ਸਿਰਫ਼ ਪੌਣੇ ਛੇ ਸਾਲ ਹੈ, ਰੋਜ਼ਾਨਾ 10 ਕਿਲੋਮੀਟਰ ਦੌੜ ਲਾਉਂਦਾ ਹੈ, ਉਹ ਨਸ਼ਿਆਂ ਦਾ ਵਿਰੋਧੀ ਹੈ। ਉਸ ਦੀ ਤਮੰਨਾ ਹੈ ਕਿ ਉਹ ਨਸ਼ਾ ਵਿਰੋਧੀ ਪੈਗ਼ਾਮ ਲੈ ਕੇ ਅਤੇ ਮੁਹੱਬਤ ਦਾ ਸੁਨੇਹਾ ਲੈ ਕੇ ਅਨਮੋਲ ਕਵਾਤਰਾ ਨੂੰ ਮਿਲੇ। ਇਸ ਲਈ ਉਹ ਬੱਚੇ ਨੂੰ ਨਾਲ ਲੈ ਕੇ ਲੁਧਿਆਣੇ ਅਨਮੋਲ ਕਵਾਤਰਾ ਕੋਲ ਮਾਡਲ ਟਾਊਨ ਜਾ ਰਹੇ ਹਨ।ਮੁਹੱਬਤ ਨੂੰ ਡੀਐੱਸਪੀ ਅਬੋਹਰ ਅਤੇ ਹੋਰ ਅਫਸਰਾਂ ਨੇ ਅਬੋਹਰ ਤੋਂ 10 ਦਸੰਬਰ ਨੂੰ ਵਿਦਾ ਕੀਤਾ ਅਤੇ ਉਹ 17 ਦਸੰਬਰ ਨੂੰ ਲੁਧਿਆਣੇ ਪਹੁੰਚ ਜਾਵੇਗਾ ਅਤੇ ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਉਹ ਗੁਰਦੁਆਰਾ ਸਾਹਿਬ ਜਾਂ ਕਿਸੇ ਧਰਮਸ਼ਾਲਾ ’ਚ ਰਿਹਾਇਸ਼ ਕਰਦੇ ਹਨ ਅਤੇ ਸਵੇਰੇ ਉੱਠ ਕੇ ਆਪਣੀ ਮੰਜ਼ਿਲ ਵੱਲ ਤੁਰ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਤੇ ਉਨ੍ਹਾਂ ਦੇ ਰਿਸ਼ਤੇਦਾਰ ਬਾਈਕ ’ਤੇ ਬੱਚੇ ਦੇ ਨਾਲ-ਨਾਲ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬੱਚਾ ਨਸ਼ਾ ਵਿਰੋਧੀ ਹੋਕਾ ਵੀ ਦਿੰਦਾ ਹੈ। ਪਿੰਡਾਂ ਦੇ ਲੋਕ ਮੁਹੱਬਤ ਨਾਮਕ ਬੱਚੇ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਸੈਲਫੀਆਂ ਵੀ ਲੈਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੱਚੇ ਮੁਹੱਬਤ ’ਤੇ ਬਹੁਤ ਮਾਣ ਹੈ ਕਿਉਂਕਿ ਉਸ ਨੇ ਉਨ੍ਹਾਂ ਤੇ ਇਲਾਕੇ ਦਾ ਨਾਂ ਉੱਚਾ ਕੀਤਾ ਹੈ।