ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 15 ਨਵੰਬਰ
ਜ਼ਿਲਾ ਬਾਰ ਐਸੋਸੀਏਸ਼ਨ ਬਰਨਾਲਾ ਦੀ ਸਲਾਨਾ ਚੋਣ ਜ਼ਿਲਾ ਅਦਾਲਤੀ ਕੰਪਲੈਕਸ ਬਰਨਾਲਾ ਵਿਖੇ ਆਯੋਜਿਤ ਕੀਤੀ ਗਈ। ਜਿੱਥੇ 461 ਵੋਟਾਂ ਦਾ ਭੁਗਤਾਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕੀਤਾ ਗਿਆ। ਜਿਸ ਵਿੱਚ ਪ੍ਰਧਾਨਗੀ ਪਦ ਦੇ ਲਈ ਤਿੰਨ ਅਹੁਦੇਦਾਰ ਸੈਕਟਰੀ ਪਦ ਦੇ ਲਈ ਦੋ ਅਹੁਦੇਦਾਰ ਅਤੇ ਜੁਆਇੰਟ ਸੈਕਟਰੀ ਦੇ ਲਈ ਦੋ ਉਮੀਦਵਾਰਾਂ ਦੇ ਵੱਲੋਂ ਆਪਣੀ ਕਿਸਮਤ ਅਜਮਾਈ ਗਈ। ਜਿਸ ਤੋਂ ਬਾਅਦ ਸ਼ੁਕਰਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੱਲੀਆਂ ਚੋਣਾਂ ਤੋਂ ਬਾਅਦ ਸ਼ਾਮ 6 ਵਜੇ ਨਤੀਜੇ ਘੋਸ਼ਿਤ ਕੀਤੇ ਗਏ। ਜਿਸ ਵਿੱਚ ਜਸਵਿੰਦਰ ਸਿੰਘ ਢੀਣਸਾ ਪ੍ਰਧਾਨ ਸੁਮੰਤ ਗੋਇਲ ਸੈਕਟਰੀ ਅਤੇ ਕੁਨਾਲ ਗਰਗ ਜੁਆਇੰਟ ਸੈਕਟਰੀ ਨਿਯੁਕਤ ਕੀਤੇ ਗਏ। ਜ਼ਿਲਾ ਬਾਰ ਐਸੋਸੀਏਸ਼ਨ ਦੀ ਚੋਣਾਂ ਦੇ ਵਿੱਚ 461 ਕੁੱਲ ਵੋਟਾਂ ਸ਼ਾਮਿਲ ਸਨ। ਜਿਸ ਵਿੱਚ ਜ਼ਿਲ੍ਹਾਂ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਵਿੱਚ ਵੱਖ-ਵੱਖ ਅਹੁਦੇਦਾਰਾਂ ਦੇ ਵੱਲੋਂ ਆਪਣੀ ਕਿਸਮਤ ਅਜਮਾਈ ਗਈ। ਜਿਸ ਵਿੱਚ ਪ੍ਰਧਾਨਗੀ ਦੇ ਲਈ ਜਸਵਿੰਦਰ ਸਿੰਘ ਢੀਂਡਸਾ ਨੂੰ 249 ਵੋਟਾਂ, ਅਭੈ ਜਿੰਦਲ 184 ਵੋਟਾਂ ਅਤੇ ਸੱਤ ਪ੍ਰਕਾਸ਼ ਨੂੰ 24 ਵੋਟਾਂ ਨਾਲ ਹੀ 4 ਵੋਟਾਂ ਰੱਦ ਹਾਸਿਲ ਹੋਇਆ। ਸੈਕਟਰੀ ਦੇ ਲਈ ਦਰਸ਼ਨ ਸਿੰਘ ਸਿਮਕ ਨੂੰ 114 ਵੋਟਾਂ, ਸੁਮੰਤ ਗੋਇਲ 346 ਵੋਟਾਂ ਅਤੇ ਇੱਕ ਵੋਟ ਰੱਦ ਹੋਈ। ਜੁਆਇੰਟ ਸੈਕਟਰੀ ਦੇ ਲਈ ਅਮਨਦੀਪ ਸ਼ਰਮਾ ਨੂੰ 224 ਵੋਟਾਂ, ਕੁਨਾਲ ਗਰਗ ਨੂੰ 235 ਵੋਟਾਂ ਅਤੇ ਦੋ ਵੋਟਾਂ ਰੱਦ ਹਾਸਿਲ ਹੋਇਆ।