ਸ਼ਕਤੀ ਨਗਰ ਬਰਨਾਲਾ ਚ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਇੱਕ ਦੀ ਹਾਲਤ ਗੰਭੀਰ, ਐਮਰਜੰਸੀ ਚ ਦਾਖਲ
ਚੇਅਰਮੈਨ ਗੁਰਦੀਪ ਸਿੰਘ ਬਾਠ, ਓਐਸਡੀ ਹਸਨਪ੍ਰੀਤ ਭਾਰਤਵਾਜ, ਸਾਬਕਾ ਮੁੱਖ ਮੰਤਰੀ ਸਵ. ਬਰਨਾਲਾ ਸਾਹਿਬ ਅਤੇ ਕੈਬਿਨਟ ਮੰਤਰੀ ਮੀਤ ਹੇਅਰ ਦੀ ਕੋਠੀ ਸਮੇਤ ਨਜ਼ਦੀਕੀ ਪੁਲਿਸ ਲਾਈਨ ਦੇ ਘੇਰੇ ਚ ਘਿਰਿਆ ਹੋਇਆ ਹੈ ਸ਼ਕਤੀ ਨਗਰ ਬਰਨਾਲਾ ਰਾਜਨੀਤਿਕ ਸ਼ਕਤੀਆਂ ਦਾ ਗੜ ਹੈ ਸ਼ਕਤੀ ਨਗਰ
ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 22 ਦਸੰਬਰ
ਜਿਲਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ, ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓਐਸਡੀ ਹਸਨਪ੍ਰੀਤ ਭਾਰਤਵਾਜ, ਸਾਬਕਾ ਮੁੱਖ ਮੰਤਰੀ ਸਵ. ਬਰਨਾਲਾ ਸਾਹਿਬ ਅਤੇ ਕੈਬਿਨਟ ਮੰਤਰੀ ਮੀਤ ਹੇਅਰ ਦੀ ਕੋਠੀ ਸਮੇਤ ਨਜ਼ਦੀਕੀ ਪੁਲਿਸ ਲਾਈਨ ਅਤੇ ਰਾਜਨੀਤਿਕ ਸ਼ਕਤੀਆਂ ਦਾ ਗੜ ਹੈ ਸ਼ਕਤੀ ਨਗਰ ਰਾਜਨੀਤਿਕ ਸ਼ਕਤੀਆਂ ਅਤੇ ਪੁਲਿਸ ਪ੍ਰਸ਼ਾਸਨ ਦੀ ਕਿਲਾਬੰਦੀ ਦੇ ਘੇਰੇ ਚ ਘਿਰਿਆ ਹੋਇਆ ਹੈ।
ਸ਼ਕਤੀ ਨਗਰ ਬਰਨਾਲਾ ਓਵਰਬ੍ਰਿਜ ਦੀ ਸਰਵਿਸ ਰੋਡ ਤੋਂ ਵਾਹਨਾਂ ਦਾ ਯੂ ਟਰਨ ਦੌਰਾਨ ਸੜਕ ਹਾਦਸਾ ਤਾਂ ਆਮ ਜਿਹੀ ਗੱਲ ਹੈ ਅਤੇ ਇਹ ਤਾਂ ਹਰ ਦਿਨ ਵਾਪਰਨ ਕਾਰਨ ਰੂਟੀਨ ਬਣ ਗਈ ਹੈ। ਇਸ ਦੇ ਨਾਲ ਹੀ ਬੀਤੇ ਸਮੇਂ ਹੋਈਆਂ ਚੋਰੀਆਂ ਨੇ ਲੋਕਾਂ ਦੇ ਮਨਾਂ ਚ ਖੌਫ ਪੈਦਾ ਕਰ ਦਿੱਤਾ ਸੀ। ਪਰ ਹੁਣ ਸੜਕ ਹਾਦਸਿਆਂ ਅਤੇ ਚੋਰੀ ਦੇ ਘਟਨਾਵਾਂ ਤੋਂ ਮਾਮਲਾ ਸਿਰ ਤੋਂ ਪਾਣੀ ਲੰਘਣ ਵਾਂਗ ਪਾਰ ਹੋ ਗਿਆ। ਸ਼ੁਕਰਵਾਰ ਨੂੰ ਦਿਨ ਦਿਹਾੜੇ ਸ਼ਕਤੀ ਨਗਰ ਬਰਨਾਲਾ ਜੋ ਕਿ ਰਾਜਨੀਤਿਕ ਸ਼ਕਤੀਆਂ ਦਾ ਗੜ ਮੰਨਿਆ ਜਾਂਦਾ ਹੈ। ਉਸ ਚ’ ਦਿਨ ਦਿਹਾੜੇ ਨੰਗੀਆਂ ਤਲਵਾਰਾਂ ਦੇ ਨਾਲ ਗੁੰਡਾਗਰਦੀ ਕੀਤੀ ਗਈ। ਜਿੱਥੇ ਇੱਕ ਨੌਜਵਾਨ ਗੰਭੀਰ ਰੂਪ ਜਖਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਵਿੱਚ ਦਾਖਲ ਕਰਵਾਇਆ ਗਿਆ। ਇਹ ਦੋ ਧਿਰਾਂ ਦਾ ਗੁੰਡਾ ਗੈਂਗ ਕਿਹੜਾ ਸੀ ਇਹ ਪਤਾ ਨਹੀਂ ਲੱਗ ਸਕਿਆ ਹੈ। ਪਰ ਦੱਸ ਦੇਈਏ ਕਿ ਪਾਰਕ ਦੇ ਵਿੱਚ ਹਰ ਸਮੇਂ ਮਾਤਾਵਾਂ ਭੈਣਾਂ ਬੱਚੇ ਬਜ਼ੁਰਗ ਸਰਦੀ ਕਾਰਨ ਆਮ ਹੀ ਬੈਠੇ ਰਹਿੰਦੇ ਹਨ। ਇਸ ਤਰ੍ਹਾਂ ਦਿਨ ਦਿਹਾੜੇ ਗੁੰਡਾਗਰਦੀ ਅਤੇ ਨੰਗੀਆਂ ਤਲਵਾਰਾਂ ਅਤੇ ਹਥਿਆਰਾਂ ਦੇ ਨਾਲ ਗੁੰਡਾਗਰਦੀ ਕਾਰਨ ਲੋਕਾਂ ਦੇ ਮਨਾਂ ਚ ਸਹਿਮ ਦਾ ਮਾਹੌਲ ਬਣ ਗਿਆ ਹੈ।
ਲੋਕਾਂ ਦਾ ਕਹਿਣਾ ਹੈ ਕਿ ਸ਼ਕਤੀ ਨਗਰ ਬਰਨਾਲਾ ਦੇ ਵਿੱਚ ਜਿਲਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ, ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓਐਸਡੀ ਹਸਨਪ੍ਰੀਤ ਭਾਰਤਵਾਜ, ਸਾਬਕਾ ਮੁੱਖ ਮੰਤਰੀ ਸਵ. ਬਰਨਾਲਾ ਸਾਹਿਬ ਅਤੇ ਕੈਬਿਨਟ ਮੰਤਰੀ ਮੀਤ ਹੇਅਰ ਦੀ ਕੋਠੀ ਸਮੇਤ ਨਜ਼ਦੀਕੀ ਪੁਲਿਸ ਲਾਈਨ ਅਤੇ ਰਾਜਨੀਤਿਕ ਸ਼ਕਤੀਆਂ ਦਾ ਗੜ ਹੈ ਸ਼ਕਤੀ ਨਗਰ ਰਾਜਨੀਤਿਕ ਸ਼ਕਤੀਆਂ ਅਤੇ ਪੁਲਿਸ ਪ੍ਰਸ਼ਾਸਨ ਦੀ ਕਿਲਾਬੰਦੀ ਦੇ ਘੇਰੇ ਚ ਘਿਰਿਆ ਹੋਇਆ ਹੈ। ਇਸ ਦੇ ਬਾਵਜੂਦ ਇੱਥੇ ਨਾ ਤਾਂ ਕੋਈ ਪੀਸੀਆਰ ਕਰਮਚਾਰੀ ਦੀ ਡਿਊਟੀ ਲਗਾਈ ਗਈ ਹੈ ਅਤੇ ਨਾ ਹੀ ਕੋਈ ਸਪੀਡ ਬਰੇਕਰ ਬਣਾਇਆ ਗਿਆ ਹੈ ਅਤੇ ਨਾ ਹੀ ਲੋਕਾਂ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਜਦਕਿ ਨਵੀਂ ਬਣੀ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਸ਼ਕਤੀ ਨਗਰ ਬਰਨਾਲਾ ਚ ਸੁਰੱਖਿਆ ਦੇ ਮਾਮਲੇ ਦੇ ਵਿੱਚ ਰਤਿ ਭਰ ਦੀ ਕੋਈ ਵਿਵਸਥਾ ਨਹੀਂ ਹੈ।
ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਸਵੇਰ ਦੇ ਵੇਲੇ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਤੇ ਨਾਲ ਗੱਲਬਾਤ ਕਰਦਿਆਂ ਜਿੱਥੇ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਉੱਥੇ ਹੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ ਉਹਨਾਂ ਕਿਹਾ ਕਿ ਸ਼ਕਤੀ ਨਗਰ ਬਰਨਾਲਾ ਛੱਡੋ ਸ਼ਹਿਰ ਦੇ ਵਿੱਚ ਕਿਸੇ ਵੀ ਜਗ੍ਹਾ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਇਸ ਨੂੰ ਲੈ ਕੇ ਉਹਨਾਂ ਵੱਲੋਂ ਸਖਤੀ ਨਾਲ ਇਸ ਮਾਮਲੇ ਚ ਕਾਰਵਾਈ ਕਰਵਾਈ ਜਾਵੇਗੀ।
Comments 1