ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 22 ਦਸੰਬਰ
ਮਾਨਯੋਗ ਅਦਾਲਤ ਸ੍ਰੀ ਸੁਚੇਤਾ ਆਸ਼ੀਸ਼ ਦੇਵ
ਐਡੀਸ਼ਨਲ ਚੀਫ ਜਡੂਸੀਅਲ ਮੈਜਿਸਟਰੇਟ ਸਾਹਿਬ ਬਰਨਾਲਾ ਵੱਲੋਂ ਇੱਕ ਵਿਅਕਤੀ ਗੁਰਮੀਤ ਸਿੰਘ ਵਾਸੀ ਸਰਦੂਲਗੜ੍ਹ ਨੂੰ ਚੈੱਕ ਬਾਊਂਂਸ ਦੇ ਮੁਕਦਮੇ ਚੋਂ ਬਾਇੱਜਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਨੇ ਦੱਸਿਆ ਕਿ ਸੰਨ 2019 ਵਿੱਚ ਅਮਿਤ ਨਾਮ ਦੇ ਇੱਕ ਵਿਅਕਤੀ ਨੇ 138 ਐਨ ਆਈ ਐਕਟ ਤਹਿਤ ਮੇਰੇ ਖਿਲਾਫ ਇੱਕ ਚੈੱਕ ਬਾਊਂਸ ਜਿਸ ਦੀ ਰਕਮ 7 ਲੱਖ 14 ਹਜਾਰ ਰੁਪਏ ਬਣਦੀ ਸੀ,ਦਾ ਕੇਸ ਲਗਾਇਆ ਸੀ। ਅਤੇ ਮਾਨਯੋਗ ਜੱਜ ਸਾਹਿਬ ਨੇ ਬਰੀਕੀ ਨਾਲ ਘੋਖਣ ਤੋਂ ਬਾਅਦ ਪਰਸਿੱਧ ਸਮਾਜਸੇਵੀ ਐਡਵੋਕੇਟ ਦੀਪਕ ਰਾਏ ਜਿੰਦਲ ਚੈਂਬਰ ਨੰਬਰ 341ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮੈਨੂੰ ਗੁਰਮੀਤ ਸਿੰਘ ਨੂੰ ਮਿਤੀ 21-12-2023 ਨੂੰ ਬਾ-ਇੱਜਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਐਡਵੋਕੇਟ ਸਿਮਰਨਜੀਤ ਕੌਰ ਸਹਿਜੜਾ ਤੇ ਐਡਵੋਕੇਟ ਕੁਲਜੀਤ ਕੌਰ ਵਿਰਕ ਬਡਬਰ ਐਡਵੌਕੇਟ ਰੌਹਿਤ ਗੌਇਲ ਨੇ ਵੀ ਬਹੁਮੁੱਲਾ ਸਹਿਯੋਗ ਦਿੱਤਾ ।