ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 22 ਦਸੰਬਰ
ਸਥਾਨਕ ਗੋਬਿੰਦ ਕਲੋਨੀ ਗਲੀ ਨੰਬਰ ਪੰਜ ਦੇ ਵਿੱਚ ਪਿਛਲੇ ਇੱਕ ਸਾਲ ਤੋਂ ਪਾਣੀ ਦੀ ਲੀਕੇਜ ਦਾ ਮਾਮਲਾ ਚੱਲ ਰਿਹਾ ਹੈ। ਜਿਸ ਨੂੰ ਸੀਵਰੇਜ ਵਿਭਾਗ ਦੇ ਵੱਲੋਂ ਹਰ ਬਾਰ ਪੱਕਾ ਹੱਲ ਕਰਨ ਦੀ ਜਗ੍ਹਾ ਲੋਕਾਂ ਨੂੰ ਬਹਿਲਾ ਫੁਸਲਾ ਮਾਮੂਲੀ ਜਿਹੀ ਰਿਪੇਅਰ ਕਰਕੇ ਟਾਲ ਮਟੋਲ ਕਰ ਦਿੱਤਾ ਜਾਂਦਾ ਹੈ। ਜਿੱਥੇ ਅੱਜ ਫਿਰ ਗੋਬਿੰਦ ਕਲੋਨੀ ਗਲੀ ਨੰਬਰ ਪੰਜ ਦੇ ਵਿੱਚ ਪਾਣੀ ਦੀ ਲੀਕੇਜ ਦਾ ਮਾਮਲਾ ਸਾਹਮਣੇ ਆਇਆ ਤਾਂ ਲੋਕਾਂ ਦੇ ਵੱਲੋਂ ਕੌਂਸਲਰ ਦੇ ਘਰ ਬਾਹਰ ਰੋਲਾ ਰੱਪਾ ਅਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਸੀਵਰੇਜ ਵਿਭਾਗ ਤੋਂ ਅੱਕੇ ਹੋਏ ਕੌਂਸਲਰ ਹਰਬਖਸੀਸ ਸਿੰਘ ਗੋਨੀ ਵੱਲੋਂ ਵੀ ਲੋਕਾਂ ਦੇ ਨਾਲ ਰਲ ਕੇ ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਪਾਣੀ ਲੀਕਜ ਮਾਮਲੇ ਦੇ ਵਿੱਚ ਲੋਕਾਂ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ। ਕੌਂਸਲਰ ਹਰਬਖਸੀਸ ਸਿੰਘ ਗੋਨੀ ਨੇ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਦੇ ਧਿਆਨ ਵਿੱਚ ਕਰਵਾਇਆ ਗਿਆ ਹੈ। ਪਰ ਉਹਨਾਂ ਵੱਲੋਂ ਕੋਈ ਵੀ ਪੱਕਾ ਅਤੇ ਢੁਕਵਾਂ ਹੱਲ ਨਹੀਂ ਕੀਤਾ ਜਾ ਰਿਹਾ ਹੈ। ਜਿਸ ਕਾਰਨ ਵਾਰਡ ਦੇ ਲੋਕ ਪਰੇਸ਼ਾਨ ਹਨ ਲੰਘਣ ਦੇ ਲਈ ਕੋਈ ਵੀ ਰਸਤਾ ਨਹੀਂ ਹੈ। ਜਿੱਥੇ ਕੋਈ ਵਾਹਨ ਲੰਘਦਾ ਹੈ ਤਾਂ ਪੈਦਲ ਰਾਹਗੀਰ ਦੇ ਉੱਪਰ ਛਿੱਟੇ ਪੈਂਦੇ ਹਨ ਅਤੇ ਆਪਸੀ ਵਿਵਾਦ ਵੀ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਜੇਕਰ ਹੱਲ ਨਾ ਹੋਇਆ ਤਾਂ ਸੀਵਰੇਜ ਵਿਭਾਗ ਦਾ ਘਿਰਾਓ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
Comments 1