ਥਾਣਾ ਸਿਟੀ ਇੱਕ ਦੀ ਪੁਲਿਸ ਦੇ ਵੱਲੋਂ ਸਫਲਤਾ ਮਾਮਲੇ ਚ ਜਲਦ ਹੀ ਪ੍ਰੈੱਸ ਕਾਨਫਰੰਸ ਕਰਕੇ ਕਿੱਤੇ ਜਾਣਗੇ ਵੱਡੇ ਖੁਲਾਸੇ
ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦੇ ਸਾਰੇ ਖਾਨੇ ਹੋਏ ਪਏ ਸੀ ਖਾਲੀ ਕੱਪੜਾ ਦੁਕਾਨ ਤੇ ਲੱਖਾਂ ਦੀ ਚੋਰੀ
ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ,23 ਦਸੰਬਰ
ਕੇਸੀ ਰੋਡ ਗਲੀ ਨੰਬਰ ਦੋ ਦੇ ਨਜ਼ਦੀਕ ਕੱਪੜਾ ਦੁਕਾਨ ਤੇ ਹੋਈ ਚੋਰੀ ਮਾਮਲੇ ਦੇ ਵਿੱਚ ਘਟਨਾ ਦੌਰਾਨ ਇਸਤੇਮਾਲ ਕੀਤੀ ਗਈ ਵੈਗਨਾਰ ਗੱਡੀ ਨੰਬਰ ਪੀਵੀ 73ਏ 0638 ਕਾਰ ਦੀ ਪਹਿਚਾਣ ਹੋ ਗਈ ਹੈ। ਉਥੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੁਝ ਘੰਟਿਆਂ ਵਿੱਚ ਹੀ ਮੁਲਜਮਾਂ ਦੀ ਪੈੜ ਨੱਪ ਲਈ ਹੈ। ਥਾਣਾ ਸਿਟੀ ਇੱਕ ਦੀ ਪੁਲਿਸ ਦੇ ਵੱਲੋਂ ਜਲਦ ਹੀ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੁਲਜਮਾਂ ਦੀ ਪਹਿਚਾਣ ਕਰਕੇ ਇਸ ਮਾਮਲੇ ਚ ਮੁਲਜਮਾਂ ਦੀ ਗ੍ਰਫਤਾਰੀ ਨੂੰ ਲੈ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੁਲਜਮਾਂ ਨੂੰ ਗ੍ਰਿਫਤਾਰ ਕਰ ਜਲਦ ਹੀ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਜਾਣਗੇ
।
ਇਸ ਤਰ੍ਹਾਂ ਦਿੱਤਾ ਘਟਨਾ ਨੂੰ ਅੰਜਾਮ ਚੋਰੀ ਜਾ ਪੁਰਾਣੀ ਰੰਜਿਸ਼
ਕੇਸੀ ਰੋਡ ਦੇ ਉੱਪਰ ਕੱਪੜਾ ਦੁਕਾਨ ਚ ਚੋਰੀ ਦੀ ਘਟਨਾ ਤੋਂ ਬਾਅਦ ਸੀਸੀਟੀਵੀ ਕੈਮਰਿਆਂ ਚ ਸਾਹਮਣੇ ਆਈਆਂ ਤਸਵੀਰਾਂ ਦੇ ਵਿੱਚ ਉਕਤ ਵਿਅਕਤੀ ਚੋਰ ਨਹੀਂ ਜਾਪਦੇ ਹਨ। ਬਲਕਿ ਉਹਨਾਂ ਦੇ ਹੌਸਲੇ ਅਤੇ ਦੁਕਾਨ ਦੇ ਬਾਹਰ ਗੱਡੀ ਖੜੀ ਕਰਕੇ ਜਿੰਦਰਾ ਤੋੜ ਕੱਪੜੇ ਚੁੱਕਣ ਤੋਂ ਇਹ ਜਾਪਦਾ ਹੈ ਕਿ ਉਕਤ ਵਿਅਕਤੀ ਦੁਕਾਨਦਾਰ ਦੀ ਪਹਿਚਾਣ ਜਾ ਕਰੀਬੀ ਹਨ ਜਾਂ ਇਹ ਕਹਿ ਸਕਦੇ ਹਾਂ ਕਿ ਇਹ ਕੋਈ ਕੱਪੜਾ ਵਪਾਰੀ ਹੋਵੇਗਾ। ਜਿਸ ਦਾ ਕੋਈ ਕੱਪੜਿਆਂ ਨੂੰ ਲੈ ਕੇ ਆਪਸੀ ਲੈਣ ਦੇਨ ਹੋਵੇਗਾ ਜੋ ਸਿਰੇ ਨਾ ਚੜਨ ਕਰਕੇ ਅਗਲੇ ਨੇ ਦੁਕਾਨ ਦਾ ਜਿੰਦਰਾ ਤੋੜ ਕੇ ਆਪਣਾ ਮਾਲ ਚੁੱਕ ਲਿਆ। ਇਸ ਤੋਂ ਇਲਾਵਾ ਕੋਈ ਹੋਰ ਕਹਾਣੀ ਵੀ ਹੋ ਸਕਦੀ ਹੈ। ਜਿਸ ਨੂੰ ਲੈ ਕੇ ਹਲੇ ਕੁਝ ਵੀ ਸਪਸ਼ਟ ਨਹੀਂ ਕੀਤਾ ਜਾ ਸਕਦਾ ਇਸ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਥਾਣਾ ਸਿਟੀ ਇੱਕ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜਮਾਂ ਦੀ ਪੈੜ ਨੱਪਦੇ ਗਿਰਫਤਾਰੀ ਦੇ ਲਈ ਰੇਡ ਕੀਤੀ ਜਾ ਰਹੀ ਹੈ ਜਿਸ ਦੀ ਗ੍ਰਿਫਤਾਰੀ ਅਤੇ ਪੁੱਛਗਿੱਛ ਤੋਂ ਬਾਅਦ ਹੀ ਅਸਲ ਕਹਾਣੀ ਅਤੇ ਸੱਚਾਈ ਸਾਹਮਣੇ ਆਵੇਗੀ। ਪਰ ਇਸ ਘਟਨਾ ਤੋਂ ਬਾਅਦ ਆਸੇ ਪਾਸੇ ਦੇ ਦੁਕਾਨਦਾਰਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ।
ਸਰਦੀਆਂ ਦਾ ਦਾ ਦੌਰ ਸ਼ੁਰੂ ਹੋ ਗਿਆ ਹੈ ਅਤੇ ਸਰਦੀ ਦਿਨ ਬ ਦਿਨ ਵੱਧ ਰਹੀ ਹੈ। ਇਸ ਦੇ ਨਾਲ ਹੀ ਰਾਤ ਨੂੰ ਧੁੰਦਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਜਿਸ ਕਾਰਨ ਬਾਜ਼ਾਰ ਜਲਦੀ ਬੰਦ ਹੋ ਜਾਂਦੇ ਹਨ। ਧੁੰਦ ਅਤੇ ਸਰਦੀ ਦੇ ਕਾਰਨ ਮਾਰਕੀਟ ਜਲਦੀ ਬੰਦ ਹੋਣ ਦੇ ਨਾਲ ਚੋਰਾਂ ਨੇ ਆਪਣੇ ਹੌਸਲੇ ਬੁਲੰਦ ਕਰ ਲਏ ਹਨ ਅਤੇ ਚੋਰੀ ਦੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਕੱਚਾ ਕਾਲਜ ਰੋਡ ਗਲੀ ਨੰਬਰ ਦੋ ਦੇ ਨੇੜੇ ਗੋਇਲ ਮੈਨ ਵੀਅਰ ਕੱਪੜਾ ਦੁਕਾਨ ਦੇ ਉੱਪਰ ਚੋਰੀ ਹੋ ਗਈ। ਚੋਰੀ ਦੀ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦ ਦੁਕਾਨ ਮਾਲਿਕ ਲਲਿਤ ਕੁਮਾਰ ਗੋਇਲ ਨੇ ਦੱਸਿਆ ਕਿ ਉਹ ਸਵੇਰ ਰੋਜਾਨਾ ਦੀ ਤਰ੍ਹਾਂ ਦੁਕਾਨ ਖੋਲਣ ਦੇ ਲਈ ਆਇਆ ਸੀ।
ਤਾਂ ਦੁਕਾਨ ਦੇ ਸ਼ਟਰ ਤੇ ਕੋਈ ਵੀ ਜਿੰਦਰਾ ਨਹੀਂ ਸੀ ਤਾਂ ਜਦ ਉਸਨੇ ਦੁਕਾਨ ਦਾ ਸ਼ਟਰ ਖੋਲ ਕੇ ਦੇਖਿਆ ਤਾਂ ਦੁਕਾਨ ਦੇ ਕੱਪੜਿਆਂ ਵਾਲੇ ਤਮਾਮ ਖਾਨੇ ਖਾਲੀ ਸੀ ਅਤੇ ਲੱਖਾਂ ਰੁਪਏ ਦਾ ਕੱਪੜਾ ਚੋਰੀ ਹੋ ਗਿਆ। ਲਲਿਤ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਆਪਣੀ ਦੁਕਾਨ ਰਾਤ ਨੂੰ ਬੰਦ ਕਰਕੇ ਘਰ ਗਿਆ ਸੀ। ਪਰ ਜਦ ਸਵੇਰੇ ਆ ਕੇ ਦੇਖਿਆ ਤਾਂ ਦੁਕਾਨਦਾਰ ਜਿੰਦਰਾ ਤੋੜ ਕੇ ਅਣਪਚਾਤੇ ਲੋਕਾਂ ਦੇ ਵੱਲੋਂ ਉਸ ਦੀ ਦੁਕਾਨ ਉੱਪਰ ਚੋਰੀ ਕਰ ਲਈ ਹੈ। ਲਲਿਤ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਜਤਾਉਂਦਿਆਂ ਕਿਹਾ ਕਿ ਹਾਲਾਂਕਿ ਕੇਸੀ ਰੋਡ ਦੇ ਉੱਪਰ ਪੀਸੀਆਰ ਕਰਮਚਾਰੀ ਗਸਤ ਕਰਦੇ ਰਹਿੰਦੇ ਹਨ ਅਤੇ ਐਸਡੀ ਕਾਲਜ ਦੇ ਕੋਲ ਨਾਕਾ ਵੀ ਲੱਗਿਆ ਰਹਿੰਦਾ ਹੈ। ਪਰ ਇਸ ਦੇ ਬਾਵਜੂਦ ਵੀ ਚੋਰਾਂ ਵੱਲੋਂ ਚੋਰੀ ਕਰਨਾ ਇੱਕ ਵੱਡਾ ਸਵਾਲ ਖੜਾ ਕਰ ਰਿਹਾ ਹੈ ਕਿ ਪੁਲਿਸ ਚੋਰਾਂ ਦੇ ਨਾਲ ਮਿਲੀ ਭੁਗਤ ਕੀਤੀ ਹੋਈ ਹੈ ਜਾਂ ਇਹ ਕਹਿ ਸਕਦੇ ਹਾਂ ਕਿ ਚੋਰਾਂ ਨੂੰ ਪੁਲਿਸ ਦਾ ਕੋਈ ਵੀ ਖੌਫ ਨਹੀਂ ਹੈ। ਜੇਕਰ ਪੁਲਿਸ ਦੇ ਪੀਸੀਆਰ ਕਰਮਚਾਰੀ ਗਸਤ ਕਰ ਰਹੇ ਹੁੰਦੇ ਹਨ ਤਾਂ ਇਹ ਚੋਰੀ ਦੀ ਵਾਰਦਾਤ ਕਿਵੇਂ ਹੋ ਗਈ ਉਹਨਾਂ ਕਿਹਾ ਕਿ ਪੀਸੀਆਰ ਕਰਮਚਾਰੀ ਸਰਦੀ ਅਤੇ ਧੁੰਦ ਦੇ ਕਾਰਨ ਰਾਤ ਨੂੰ ਗਸਤ ਨਹੀਂ ਕਰਦੇ ਜਿਸ ਦਾ ਨਤੀਜਾ ਚੋਰੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਇਸ ਚੋਰੀ ਦੀ ਘਟਨਾ ਮਾਮਲੇ ਦੇ ਵਿੱਚ ਥਾਣਾ ਸਿਟੀ ਇੱਕ ਦੇ ਇੰਸਪੈਕਟਰ ਬਲਜੀਤ ਸਿੰਘ ਦੇ ਵੱਲੋਂ ਪੁਲਿਸ ਕਰਮਚਾਰੀਆਂ ਦੀ ਡਿਊਟੀ ਲਗਵਾਉਂਦੇ ਆ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਹਨਾਂ ਕਿਹਾ ਕਿ ਸੀਸੀਟੀਵੀ ਕੈਮਰੇ ਖੰਗਾਲ ਚੋਰੀ ਦੀ ਘਟਨਾ ਮਾਮਲੇ ਚ ਜਾਂਚ ਕੀਤੀ ਜਾਵੇਗੀ ਅਤੇ ਜਲਦ ਹੀ ਚੋਰਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।