ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 24 ਦਸੰਬਰ
"ਮਨਹੁ ਕੁਸੁਧਾ ਕਾਲੀਆ" ਨਾਵਲ ਦੇ ਪ੍ਰਸਿੱਧ ਲੇਖਕ ਅਤੇ ਪੰਜਾਬੀ ਜਾਗਰਨ ਦੇ ਜ਼ਿਲ੍ਹਾ ਇੰਚਾਰਜ ਬਰਨਾਲਾ ਯਾਦਵਿੰਦਰ ਸਿੰਘ ਭੁੱਲਰ ਬੀਬੀਐਨ ਨੈੱਟਵਰਕ ਪੰਜਾਬ ਦੇ ਮੁੱਖ ਦਫਤਰ ਸ਼ਕਤੀ ਨਗਰ ਗਲੀ ਨੰਬਰ ਦੋ ਬਰਨਾਲਾ ਬਿਊਰੋ ਪਹੁੰਚੇ, ਜਿੱਥੇ ਉਹਨਾਂ ਦੇ ਵੱਲੋਂ ਬੀਬੀਐਨ ਨੈੱਟਵਰਕ ਪੰਜਾਬ ਦੀ ਸਮੁੱਚੀ ਟੀਮ ਦੇ ਨਾਲ ਨਾਵਲ ਨੂੰ ਲੈ ਕੇ ਗੱਲਬਾਤ ਅਤੇ ਤਜਰਬਾ ਸਾਂਝਾ ਕੀਤਾ ਉਥੇ ਹੀ ਉਹਨਾਂ ਦੇ ਵੱਲੋਂ ਇਸ ਨਾਵਲ ਦਾ ਮੁੱਖ ਟੀਚਾ ਕੀ ਹੈ ਉਸ ਨੂੰ ਲੈ ਕੇ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਟੀਮ ਦੇ ਵਿੱਚ ਸ਼ਾਮਿਲ ਨੌਜਵਾਨ ਬੱਚਿਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਉਹਨਾਂ ਦੇ ਵੱਲੋਂ ਮੁੱਖ ਸੰਪਾਦਕ ਜਨਲਿਸਟ ਇੰਜੀਨੀਅਰ ਸੋਨੂੰ ਉੱਪਲ ਸਮੇਤ ਸਮੁੱਚੀ ਟੀਮ ਨੂੰ ਨਾਵਲ ਦੀ ਪੁਸਤਕ ਭੇਂਟ ਕੀਤੀ ਗਈ। ਇਸ ਦੌਰਾਨ ਟੀਮ ਦੇ ਗੁਰਜਿੰਦਰ ਸਿੰਘ, ਗੁਰਵਿੰਦਰ ਸਿੰਘ, ਮੋਹਿਤ ਸ਼ਰਮਾ, ਸੁਖਪ੍ਰੀਤ ਕੌਰ, ਮਨਪ੍ਰੀਤ ਕੌਰ, ਨੀਕੀਤਾ ਆਦਿ ਹਾਜਰ ਸਨ।