ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ,25 ਦਸੰਬਰ
ਇਨਸਾਨੀਅਤ ਦੀਆਂ ਹੱਦਾਂ ਉਸ ਸਮੇਂ ਪਾਰ ਹੋ ਗਈਆਂ ਅਤੇ ਇਨਸਾਨੀਅਤ ਉਸ ਸਮੇਂ ਸ਼ਰਮਸ਼ਾਰ ਹੋ ਗਈ। ਜਦੋਂ ਹਵਸ ਦੇ ਅੰਨੇ 70 ਸਾਲ ਦੇ ਬਜ਼ੁਰਗ ਨੇ ਆਪਣੀ ਪੋਤਰੀ ਦੀ ਉਮਰ ਦੀ ਨਾਵਾਲਿਗ 17 ਸਾਲ ਦੀ ਬੱਚੀ ਦੇ ਨਾਲ ਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ 70 ਸਾਲ ਦੀ ਉਮਰ ਦਾ ਬਜ਼ੁਰਗ ਇਸ ਕਦਰ ਹਵਸ ਵਿੱਚ ਅੰਨਾ ਸੀ ਕਿ ਉਸਨੇ ਨਾਵਾਲਿਗ ਬੱਚੀ ਨੂੰ ਬਰਗਲਾ ਫੁਸਲਾ ਕੇ ਉਸ ਨਾਲ ਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ। ਮੁਲਜਮ ਭੋਲਾ ਸਿੰਘ (70) ਨਿਵਾਸੀ ਖੁੱਡੀ ਕਲਾਂ ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਹੈ। ਜਿਸ ਨੂੰ ਥਾਣਾ ਸਿਟੀ ਦੋ ਦੀ ਪੁਲਿਸ ਵੱਲੋਂ ਥਾਣਾ ਮੁਖੀ ਨਿਰਮਲ ਸਿੰਘ ਦੀ ਅਗਵਾਈ ਵਿੱਚ ਗ੍ਰਿਫਤਾਰ ਕਰਕੇ ਬਲਾਤਕਾਰ ਦੀ ਆਈਪੀਸੀ ਧਾਰਾ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਕਤ ਬਜ਼ੁਰਗ ਉਸਦੀ ਲੜਕੀ ਨੂੰ ਗੱਲਾਂ ਗੱਲਾਂ ਵਿੱਚ ਕਿਸੇ ਜਗਹਾ ਲੈ ਗਿਆ ਉਸ ਤੋਂ ਬਾਅਦ ਉਸਨੇ ਉਸ ਨਾਲ ਰੇਪ ਘਰ ਦਿੱਤਾ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦ ਲੜਕੀ ਨੇ ਦੱਸਿਆ ਕਿ ਉਸਦੇ ਪੇਟ ਵਿੱਚ ਦਰਦ ਹੋ ਰਿਹਾ ਹੈ ਤਾਂ ਮੈਡੀਕਲ ਅਤੇ ਡਾਕਟਰੀ ਰਿਪੋਰਟ ਤੋਂ ਬਾਅਦ ਉਕਤ ਗੱਲਾਂ ਦਾ ਖੁਲਾਸਾ ਹੋਇਆ।