ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 25 ਦਸੰਬਰ
ਸਥਾਨਕ ਤਰਕਸ਼ੀਲ ਚੌਂਕ ਵਿੱਚ ਸੈਨਿਕ ਵਿੰਗ ਵੱਲੋ ਅਤੇ ਮਹੱਲਾ ਨਿਵਾਸੀਆ ਵੱਲੋ ਧਰਨਾ ਲਗਾ ਕੇ ਆਵਾਜਾਈ ਰੋਕ ਦਿੱਤੀ ਗਈ ਪ੍ਰੋਟੇਸਟ ਕਰਨ ਵਾਲੀਆਂ ਧਰਨਾ ਲਗਾ ਕੇ ਮੰਗ ਕਰ ਰਹੇ ਸਨ ਕੇ ਸੰਘੇੜਾ ਪਿੰਡ ਤੋਂ ਬਾਜਾਖਾਨਾ ਚੌਂਕ ਤੱਕ ਸੜਕ ਦੇ ਨਾਲ ਨਾਲ ਆ ਰਹੀ ਪਾਣੀ ਵਾਲੀ ਕੱਸੀ ਨੂੰ ਅੰਡਰ ਗਰਾਂਉਡ ਪਾਈਪਾਂ ਪਾਕੇ ਬੰਦ ਕੀਤੀ ਜਾਵੇ ਅਤੇ ਇਸ ਉਪਰ ਸੜਕ ਬਣਾ ਕੇ ਸੜਕ ਚੌੜੀ ਕੀਤੀ ਜਾਵੇ ਇਹ ਜਾਣਕਾਰੀ ਪ੍ਰੈਸ ਦ ਨਾ ਜਾਰੀ ਕਰਦੀਆਂ ਇੰਜ, ਗੁਰਜਿੰਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਸੈਨਿਕ ਵਿੰਗ ਨੇ ਦੱਸਿਆ ਕਿ ਚੇਤੇ ਰਹੇ ਕੁੱਝ ਦਿਨ ਪਹਿਲਾ ਮਾਣਯੋਗ ਡਿਪਟੀ ਕਮਿਸ਼ਨ ਬਰਨਾਲਾ ਨੂੰ ਮੇਮੋਰਡਮ ਭੀ ਦਿੱਤਾ ਸੀ ਅੱਜ ਮਜਬੂਰਨ ਸਮੂਹ ਫੌਜੀ ਵੀਰਾਂ ਨੇ ਭਾਜਪਾ ਆਗੂਆਂ ਨੇ ਮਹੱਲਾ ਨਿਵਾਸੀਆ ਦੇ ਸਹਿਯੋਗ ਨਾਲ ਤਰਕਸ਼ੀਲ ਚੌਂਕ ਵਿੱਚ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ।ਸਾਰੀਆ ਨੇ ਪ੍ਰਸਾਸਨ ਤੋਂ ਪੁਰਜੋਰ ਮੰਗ ਕੀਤੀ ਕਿ ਇਹ ਲੋਕਾਂ ਦੀ ਸੁਵਿਧਾ ਲਈ ਸੜਕ ਚੌੜੀ ਕੀਤੀ ਜਾਵੇ ਇਸ ਨੂੰ ਵਨ ਵੇਂ ਕੀਤਾ ਜਾਵੇ ਤਾਕਿ ਵਿਦਿਅਕ ਅਦਾਰਿਆ ਦੇ ਬੱਚੇ ਆਰਾਮ ਨਾਲ ਲੰਘ ਸਕਣ ਜੇਕਰ ਪ੍ਰਸਾਸਨ ਨੇ ਇਸ ਵੱਲ ਗੌਰ ਨਾ ਕੀਤੀ ਤਾਂ ਵੱਡੇ ਪੱਧਰ ਤੇ ਇਕੱਠ ਕਰਕੇ ਕਿਸਾਨ ਯੂਨੀਅਨਾਂ ਨੂੰ ਨਾਲ ਲੈਕੇ ਧਰਨਾ ਸਾਰੇ ਦਿਨ ਦਾ ਧਰਨਾ ਲਾਇਆ ਜਾਵੇਗਾ ਇਸ ਮੌਕੇ ਸੂਬੇਦਾਰ ਮੇਜਰ ਰਾਜ ਸਿੰਘ ਸੂਬੇਦਾਰ ਧੰਨਾ ਸਿੰਘ ਧੌਲਾ ਕਿਸਾਨ ਆਗੂ ਲਖਬੀਰ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਵਾਰੰਟ ਅਫ਼ਸਰ ਅਵਤਾਰ ਸਿੰਘ ਸੂਬੇਦਾਰ ਗੁਰਜੰਟ ਸਿੰਘ ਐਡਵੋਕੇਟ ਵਿਸ਼ਾਲ ਸ਼ਰਮਾ ਰਾਜਿੰਦਰ ਉੱਪਲ ਕਮਲ ਸ਼ਰਮਾ ਰਾਣੀ ਕੌਰ ਜਗਸੀਰ ਸਿੰਘ ਕੁਰੜ ਹੋਦਰ ਸਤਪਾਲ ਸਿੰਘ ਗਰੇਵਾਲ ਬਲਵਿੰਦਰ ਸਿੰਘ ਟੀਟੂ ਹੌਲਦਾਰ ਕੁਲਦੀਪ ਸਿੰਘ ਜਗਤਾਰ ਸਿੰਘ ਬਾਪੂ ਦਰਬਾਰਾ ਸਿੰਘ ਸਰਬਜੀਤ ਸਿੰਘ ਸਹਿਜੜਾ ਅਤੇ ਹੋਰ ਬਹੁਤ ਸਾਰੇ ਸਾਬਕਾ ਸੈਨਿਕ ਅਤੇ ਮਹੱਲਾ ਨਿਵਾਜੀ ਹਾਜਰ ਸਨ ।