ਨਵੇਂ ਸਾਲ ਤੋਂ ਪਹਿਲਾਂ ਬਰਨਾਲਾ ਸ਼ਹਿਰ ਦੇ ਵਿੱਚ ਗੁੰਡਾਗਰਦੀ ਚੋਰੀ ਦੀਆਂ ਘਟਨਾਵਾਂ ਦਾ ਵਧਿਆ ਦੌਰ ਮੰਦਭਾਗਾ ਸਾਬਤ ਹੋ ਸਕਦਾ ਸ਼ਹਿਰ ਨਿਵਾਸੀਆਂ ਲਈ ਨਵਾਂ ਸਾਲ
ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 26 ਦਸੰਬਰ
ਬਰਨਾਲਾ ਸ਼ਹਿਰ ਦੇ ਵਿੱਚ ਚੋਰੀ ਲੁੱਟ ਖੋਹ ਕੁੱਟਮਾਰ ਲੜਾਈ ਝਗੜਾ ਅਤੇ ਗੁੰਡਾਗਰਦੀ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਨਵਾਂ ਸਾਲ ਦਾ ਜਸ਼ਨ ਮਨਾਉਣ ਨੂੰ ਲੈ ਕੇ ਸ਼ਹਿਰ ਦੇ ਵਿੱਚ ਕਈ ਜਗ੍ਹਾ ਜਸ਼ਨ ਦੇ ਸਮਾਗਮ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਰ ਇਹੋ ਜਿਹੇ ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ ਸ਼ਹਿਰ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਅਤੇ ਕੁੱਟਮਾਰ ਦੀਆਂ ਘਟਨਾਵਾਂ ਅਤੇ ਚੋਰੀ ਲੁੱਟ ਖੋਹ ਦੀਆਂ ਘਟਨਾਵਾਂ ਨਵੇਂ ਸਾਲ ਤੋਂ ਪਹਿਲਾਂ ਚੰਗਾ ਸੰਕੇਤ ਨਹੀਂ ਹੈ ਅਤੇ ਜੇਕਰ ਇਹ ਘਟਨਾਵਾਂ ਇਸ ਤਰ੍ਹਾਂ ਹੀ ਵੱਧਦੀਆਂ ਰਹੀਆਂ ਤਾਂ ਨਵਾਂ ਸਾਲ ਲੋਕਾਂ ਲਈ ਮੰਦਭਾਗਾ ਸਾਬਤ ਹੋ ਸਕਦਾ ਹੈ।
ਜਿੱਥੇ ਰਹਿੰਦਾ ਹਰ ਸਮੇਂ ਪੁਲਿਸ ਦਾ ਨਾਕਾ ਉਥੇ ਹੀ ਹੋ ਗਿਆ ਵਾਕਾ, ਜਿੱਥੇ ਗਸਤ ਕਰਦਾ ਪੀਸੀਆਰ ਉਥੇ ਹੀ ਹੋ ਗਈ ਕੁੱਟ ਮਾਰ
ਸ਼ਹਿਰ ਦਾ ਦਿਲ ਮੰਨਿਆ ਜਾਣ ਵਾਲਾ ਨਹਿਰੂ ਚੌਂਕ ਰੇਲਵੇ ਸਟੇਸ਼ਨ ਸਦਰ ਬਾਜ਼ਾਰ ਬਰਨਾਲਾ ਬੀਤੀ ਸ਼ਾਮ ਜੁਨੇਜਾ ਸਵੀਟਸ ਦੇ ਮਾਲਕ ਦੇ ਮੁੰਡੇ ਉੱਪਰ ਇੱਕ ਸ਼ਖਸ ਦੇ ਵੱਲੋਂ ਸਿੰਗਲਾ ਸਵੀਟਸ ਤੋਂ ਲੋਹੇ ਦੀ ਖੁਰਪਾ ਅਤੇ ਕੜਛੀ ਨੂੰਮਾ ਹਲਵਾਈ ਦਾ ਸੰਦ ਚੱਕ ਕੇ ਸਿਰ ਦੇ ਵਿੱਚ ਮਾਰਿਆ। ਮਾਮਲਾ ਇੰਝ ਸੀ ਕੀ ਉਕਤ ਨੌਜਵਾਨ ਦੇ ਵੱਲੋਂ ਵਾਹਨ ਨੂੰ ਹੋਲੀ ਚਲਾਉਣ ਦੇ ਲਈ ਇੱਕ ਨੌਜਵਾਨ ਨੂੰ ਟੋਕਾਂ ਟਾਕੀਆਂ ਕੀਤਾ ਸੀ। ਜਿਸ ਤੋਂ ਬਾਅਦ ਉਸਨੇ ਉਸਨੂੰ ਰੁਕਣ ਲਈ ਕਿਹਾ ਤਾਂ ਉਹ ਉੱਤਰ ਕੇ ਆਇਆ ਅਤੇ ਉਸਨੇ ਹਲਵਾਈ ਦੀ ਦੁਕਾਨ ਤੋਂ ਲੋਹੇ ਦਾ ਖੁਰਪਾ ਅਤੇ ਕੜਛੀ ਨੂੰਮਾ ਸੰਦ ਚੁੱਕ ਕੇ ਸਿਰ ਵਿੱਚ ਮਾਰਿਆ ਜਿਸ ਦੇ ਨਾਲ ਸਿਰ ਪਾੜ ਗਿਆ ਜੋ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੈ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਤਕਰਾਰ ਖੂਨੀ ਝੜਪ ਵਿੱਚ ਤਬਦੀਲ ਹੋ ਗਈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਮੁਲਜਮ ਮੌਕੇ ਤੋਂ ਫਰਾਰ ਹੋ ਗਿਆ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਨੌਜਵਾਨ ਸਿਵਲ ਹਸਪਤਾਲ ਇਲਾਜ ਚੱਲ ਰਿਹਾ ਹੈ। ਇਸ ਤਰ੍ਹਾਂ ਕੱਚਾ ਕਾਲਜ ਰੋਡ ਦੇ ਉੱਪਰ ਡਾਕਟਰ ਨਰੇਸ਼ ਦੇ ਹਸਪਤਾਲ ਨੇੜੇ ਦੋ ਧਿਰਾਂ ਦੇ ਵਿੱਚ ਆਪਸੀ ਵਿਵਾਦ ਹੋ ਗਿਆ ਜਿੱਥੇ ਦੋ ਧਿਰਾਂ ਦੇ ਵਿੱਚ ਵਿਵਾਦ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਦੇ ਨਾਲ ਇੱਕ ਦੂਜੇ ਉੱਪਰ ਹਮਲਾ ਕਰ ਦਿੱਤਾ ਅਤੇ ਆਪਸ ਵਿੱਚ ਬਹਿਸਬਾਜੀ ਤੋਂ ਮਾਮਲਾ ਤਕਰਾਰ ਅਤੇ ਲੜਾਈ ਝਗੜੇ ਵਿੱਚ ਤਬਦੀਲ ਹੋ ਗਿਆ। ਪਰ ਇੱਥੇ ਵੱਡਾ ਸਵਾਲ ਸੁਰੱਖਿਆ ਨੂੰ ਲੈ ਕੇ ਖੜਾ ਹੋ ਗਿਆ ਹੈ ਕਿ ਜੇਕਰ ਸ਼ਹਿਰ ਦੇ ਵਿੱਚ ਪੀਸੀਆਰ ਦੀ ਗਸਤ ਚੱਲ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਸੁਰੱਖਿਆ ਦਾ ਵੱਡਾ ਦਾਅਵਾ ਕਰ ਰਹੀ ਹੈ ਤਾਂ ਨਵੇਂ ਸਾਲ ਤੋਂ ਪਹਿਲਾਂ ਅਤੇ ਸ਼ਹੀਦੀ ਸਮਾਗਮ ਦੇ ਦਿਨਾਂ ਦੇ ਦੌਰਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਰੱਖਿਆ ਵਿਵਸਥਾ ਦੇ ਉੱਤੇ ਵੱਡਾ ਸਵਾਲ ਖੜਾ ਕਰ ਰਹੀਆਂ ਹਨ