ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਦੇ ਵੱਲੋਂ ਮਹੱਲੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਸਮੱਸਿਆ ਨਾ ਹੱਲ ਕਰਨ ਦੇ ਖਿਲਾਫ ਸ਼ੁਰੂ ਕੀਤਾ ਸੰਘਰਸ਼
ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 27 ਦਸੰਬਰ
ਬਰਨਾਲਾ ਸ਼ਹਿਰ ਦੇ ਸਥਾਨਕ ਅਤੇ ਸਭ ਤੋਂ ਵੱਧ ਸੰਘਣੀ ਆਬਾਦੀ ਵਾਲੇ ਵਾਰਡ ਨੰਬਰ 18 ਦੇ ਵਿੱਚ ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਦੀ ਅਣਗਹਿਲੀ ਅਤੇ ਲੋਕਾਂ ਦੀ ਸਮੱਸਿਆ ਨੂੰ ਲੈ ਕੇ ਕੋਈ ਵੀ ਸਾਰ ਨਾ ਲਏ ਜਾਣ ਕਾਰਨ ਵਾਰਡ ਨੰਬਰ 18 ਦੇ ਵਿੱਚ ਕੌਂਸਲਰ ਜਗਰਾਜ ਸਿੰਘ ਪੰਡੋਰੀ ਦੇ ਵੱਲੋਂ ਪੰਜ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਅਤੇ ਪਾਣੀ ਜੋ ਕਿ ਸੀਵਰੇਜ ਦਾ ਗੰਦਾ ਪਾਣੀ ਹੈ ਗਲੀਆਂ ਅਤੇ ਸੜਕਾਂ ਦੇ ਉੱਪਰ ਆਉਣ ਕਾਰਨ ਅੱਜ ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਤੋਂ ਤੰਗ ਹੋ ਕੇ ਮਹੱਲੇ ਵਿੱਚ ਕੁਰਸੀ ਡਾਹ ਕੇ ਧਰਨਾ ਲਗਾ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਦੇ ਵੱਲੋਂ ਕਈ ਵਾਰ ਅਧਿਕਾਰੀਆਂ ਨੂੰ ਧਿਆਨ ਕਰਵਾਇਆ ਗਿਆ ਹੈ। ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਸਮੱਸਿਆ ਦਾ ਹੱਲ ਨਹੀਂ ਹੁੰਦਾ ਅਤੇ ਐਸਡੀਓ ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਇਸ ਘਟਨਾ ਵਾਲੀ ਥਾਂ ਦੇ ਉੱਪਰ ਨਹੀਂ ਪਹੁੰਚਦੇ ਹਨ। ਇਹ ਧਰਨਾ ਜਾਰੀ ਰਹੇਗਾ। ਅਤੇ ਜੇਕਰ ਲੋੜ ਪਈ ਤਾਂ ਇਸ ਧਰਨੇ ਨੂੰ ਮਹੱਲਾ ਨਿਵਾਸੀਆਂ ਦੇ ਨਾਲ ਵੱਡਾ ਵੀ ਕੀਤਾ ਜਾਵੇਗਾ।