ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 29 ਦਸੰਬਰ
ਸਿਵਲ ਹਸਪਤਾਲ ਬਰਨਾਲਾ ਦੇ ਵਿੱਚ 11 ਸਾਲਾਂ ਦੀ ਬੱਚੀ ਦੇ ਢਿੱਡ ਵਿੱਚ ਪਲ ਰਹੇ ਬੱਚੇ ਦੇ ਨਾਲ ਸਾਹਮਣੇ ਆਹੀ ਬਲਾਤਕਾਰ ਦੀ ਘਟਨਾ ਨੂੰ ਲੈ ਕੇ ਤਾਂ ਹਲੇ ਪੁਲਿਸ ਪ੍ਰਸ਼ਾਸਨ ਕਾਨੂੰਨੀ ਪ੍ਰਕਿਰਿਆ ਵਿੱਚ ਉਲਝਿਆ ਹੋਇਆ ਹੈ ਅਤੇ ਹਲੇ ਕੋਈ ਵੀ ਕਾਰਵਾਈ ਸਿਰੇ ਨਹੀਂ ਚੜੀ ਅਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਹਾਲੇ ਪੁਲਿਸ ਪਹਿਲਾਂ ਹੋਏ ਬਲਾਤਕਾਰ ਦੌਰਾਨ ਢਿੱਡ ਚ ਪਲ ਰਹੇ ਬੱਚੇ ਦੇ ਮਾਮਲੇ ਚ ਕਾਰਵਾਈ ਕਰ ਹੀ ਰਹੀ ਸੀ ਕੀ ਪਿੰਡ ਸੰਘੇੜਾ ਵਿਖੇ ਇੱਕ ਹੋਰ ਨਾਵਾਲਿਗ ਬੱਚੀ ਦੇ ਨਾਲ ਬਲਾਤਕਾਰ ਹੋ ਗਿਆ। ਜਿੱਥੇ ਨਾਬਾਲਿਗ ਬੱਚੀ ਨੂੰ ਸਿਵਲ ਹਸਪਤਾਲ ਵਿਖੇ ਡਾਕਟਰੀ ਇਲਾਜ ਅਤੇ ਡਾਕਟਰੀ ਰਿਪੋਰਟ ਲਈ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਵੱਲ ਤੁਰ ਪਈ ਹੈ। ਦੱਸ ਦਈਏ ਕਿ ਥਾਣਾ ਸਿਟੀ ਇੱਕ ਦੇ ਖੇਤਰ ਦੇ ਵਿੱਚ ਇੱਕ ਰਾਤ ਵਿੱਚ ਹੀ ਬਲਾਤਕਾਰ ਦੀਆਂ ਦੋ ਘਟਨਾਵਾਂ ਉਹ ਵੀ ਨਾਬਾਲਿਗ ਬੱਚਿਆਂ ਦੇ ਨਾਲ ਸਾਹਮਣੇ ਆਈਆਂ ਹਨ।
ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਤੇ ਹੋਇਆ ਕਤਲ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ
ਇਸ ਤਰਹਾਂ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਕਤਲ ਹੋ ਗਿਆ। ਜੋ ਕਿ ਇੱਕ ਨਿਰਮਾਣ ਅਧੀਨ ਚੱਲ ਰਹੇ ਹੋ ਹੋਟਲ ਦੇ ਕੰਮ ਦੇ ਦੌਰਾਨ ਨਿਰਮਾਣ ਅਧੀਨ ਹੋਟਲ ਵਿੱਚ ਚੌਂਕੀਦਾਰ ਲੱਗਿਆ ਹੋਇਆ ਸੀ। ਤਾਂ ਦੇਰ ਰਾਤ ਅਣਪਛਾਤੇ ਵਿਅਕਤੀਆਂ ਦੇ ਨਾਲ ਚੋਰੀ ਦੀ ਘਟਨਾ ਨੂੰ ਲੈ ਕੇ ਜਦ ਚੋਰਾਂ ਨੂੰ ਫੜਨ ਅਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਆਪਸੀ ਤਕਰਾਰ ਅਤੇ ਬਹਿਸਬਾਜ਼ੀ ਹੋ ਗਈ। ਜਿਸ ਤੋਂ ਬਾਅਦ ਚਾਕੂ ਅਤੇ ਤੇਜ਼ਧਾਰ ਹਥਿਆਰਾਂ ਸਮੇਤ ਸਿਰ ਵਿੱਚ ਹਮਲਾ ਕਰਕੇ ਮਹਿੰਦਰ ਸਿੰਘ ਵਾਸੀ ਹਰਿਆਣਾ ਹਾਲ ਆਬਾਦ ਬਰਨਾਲਾ ਨੂੰ ਜ਼ਖਮੀ ਕਰ ਦਿੱਤਾ। ਜਿਸ ਦੌਰਾਨ ਉਸ ਦੀ ਮੌਤ ਹੋ ਗਈ।
ਥਾਣਾ ਸਿਟੀ ਦੋ ਦੇ ਮੁਖੀ ਐਕਸਪੈਕਟ ਨਿਰਮਲਜੀਤ ਸਿੰਘ ਅਤੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੇ ਵੱਲੋਂ ਕਤਲ ਵਾਲੀ ਥਾਂ ਉੱਪਰ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸੇ ਪਾਸੇ ਪੁਲਿਸ ਪ੍ਰਸ਼ਾਸਨ ਦੀਆਂ ਟੁਕੜੀਆਂ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿੱਥੇ ਡੋਗ ਸਕੈਅਡ ਫਿੰਗਰ ਪ੍ਰਿੰਟ ਐਕਸਪਰਟ ਟੀਮਾਂ ਨੂੰ ਬੁਲਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Comments 1