ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ ਬਰਨਾਲਾ ਬਿਊਰੋ, 29 ਦਸੰਬਰ
ਆਲ ਇੰਡੀਆਂ ਫੇਅਰ ਪ੍ਰਾਈਸ ਸ਼ਾਪ ਫੈਡਰੇਸ਼ਨ ਦੇ ਸੱਦੇ ਤੇ ਭਾਰਤ ਵਰਸ਼ ਦੇ 5 ਲੱਖ 25 ਹਜਾਰ ਡੀਪੂ ਹੋਲਡਰ ਜਾਣਗੇ ਅਣਮਿੱਥੇ ਸਮੇਂ ਲਈ ਆਪਣੀਆਂ ਭਖਦੀਆਂ ਮੰਗਾਂ ਲਈ 1 ਜਨਵਰੀ 24 ਤੋ ਹੜਤਾਲ ਤੇ ਜਾਣਗੇ ਪੰਜਾਬ ਦੇ ਭੀ 18 ਹਜਾਰ ਰਾਸ਼ਨ ਡੀਪੂ ਹੋਲਡਰ ਵੱਧ ਚੜ ਕੇ ਇਸ ਅਦੋਲਨ ਵਿੱਚ ਭਾਗ ਲੈਣਗੇ।ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਫੈਡਰੇਸ਼ਨ ਦੇ ਆਲ ਇੰਡੀਆ ਵਾਈਸ ਪ੍ਰਧਾਨ ਇੰਜ, ਗੁਰਜਿੰਡਰ ਸਿੰਘ ਸਿੱਧੂ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਇਹ ਸਘੰਰਸ਼ ਡੀਪੂ ਹੋਲਡਰਾ ਦੀ ਆਮਦਨੀ ਘੱਟੋ ਘੱਟ 50 ਹਜਾਰ ਪ੍ਰਤੀ ਮਹੀਨਾ ਕਰਵਾਉਣ ਲਈ ਵਰਡ ਫੂਡ ਪ੍ਰੋਗਰਾਮ ਦੀਆ ਸਿਫਾਰਸਾਂ ਲਾਗੂ ਕਰਵਾਉਣ ਲਈ ਰਾਸ਼ਨ ਨੂੰ ਟਰਾਂਸਫਰ ਦੌਰਾਨ ਕਣਕ ਦਾ ਘਾਟਾ ਲੈਣ ਲਈ,ਕਣਕ ਨੂੰ ਜੂਟ ਦੀਆਂ ਬੋਰੀਆਂ ਵਿੱਚ ਹੀ ਭਵਾਉਣ ਲਈ ਅਤੇ ਬੋਰੀਆਂ ਦੇ ਭਾਰ ਬਰਾਬਰ ਵਾਧੂ ਕਣਕ ਲੈਣ ਲਈ,ਸਾਰੇ ਭਾਰਤ ਵਿੱਚ ਇੱਕੋ ਜਿਹਾ ਕਮਿਸ਼ਨ ਕਰਵਾਉਣ ਲਈ,ਪੰਜਾਬ ਸਰਕਾਰ ਵਲੋਂ ਦਿੱਤੀ ਜਾ ਰਹੀ ਮਾਰਜਨ ਮਨੀ 50 ਰੁਪਏ ਤੋਂ ਵਧਾ ਕੇ 200 ਰੁਪਏ ਕਰਵਾਉਣ ਲਈ, ਕਰੋਨਾ ਬਿਮਾਰੀ ਦੌਰਾਨ ਰਾਸ਼ਨ ਦੀ ਵੰਡ ਦੌਰਾਨ ਕਰੋਨਾ ਬਿਮਾਰੀ ਨਾਲ ਜਾਨਾ ਗਵਾਉਣ ਵਾਲੇ ਡੀਪੂ ਮਾਲਕਾ ਨੂੰ ਸਰਕਾਰੀ ਮੁਲਾਜ਼ਮਾਂ ਦੀ ਤਰਜ ਤੇ ਮੁਆਵਜਾ ਦਵਾਉਣ ਲਈ ਪੰਜਾਬ ਦੇ ਡੀਪੂ ਹੋਲਡਰਾ ਨੂੰ ਰਹਿੰਦਾ ਕਮਿਸ਼ਨ ਦਵਾਉਣ ਲਈ ਅਤੇ ਹਰ ਇਕ ਡੀਪੂ ਤੇ ਬਰਾਬਰ ਦੇ ਕਾਰਡ ਅਲਾਟ ਕਰਵਾਉਣ ਲਈ ਇਹ ਸਘੰਰਸ਼ ਵਿੱਢੀਆ ਜਾ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਸਮੁੱਚੇ ਭਾਰਤ ਵਰਸ ਵਿੱਚੋ ਲੱਖਾ ਦੀ ਤਦਾਦ ਵਿੱਚ ਡੀਪੂ ਹੋਲਡਰ 16 ਜਨਵਰੀ ਨੂੰ ਸਵੇਰੇ 9 ਵਜੇ ਰਾਮਲੀਲਾ ਗਰਾਂਉਡ ਦਿੱਲੀ ਵਿਖੇ ਇਕੱਤਰ ਹੋਕੇ ਪਾਰਲੀਮੈਟ ਦਾ ਘਿਰਾਓ ਕਰਨ ਲਈ ਆਲ ਇੰਡੀਆ ਦੀ ਲੀਡਰਸ਼ਿਪ ਸ਼੍ਰੀ ਬਿਸਮਬਰ ਬਾਸੂ ਜਰਨਲ ਸਕੱਤਰ, ਸ਼੍ਰੀ ਪ੍ਰਲਾਹਦ ਮੋਦੀ ਸੀਨੀਅਰ ਵਾਈਸ ਪ੍ਰਧਾਨ, ਸ਼੍ਰੀ ਕ੍ਰਿਸ਼ਨਾ ਮੂਰਤੀ ਆਲ ਇੰਡੀਆ ਪ੍ਰਧਾਨ,ਸ੍ਰੀ ਉਕਾਰ ਨਾਥ ਝਾਅ ਵਰਕਿੰਗ ਪ੍ਰਧਾਨ,ਸ੍ਰ ਗੁਰਜਿੰਦਰ ਸਿੰਘ ਸਿੱਧੂ ਵਾਈਸ ਪ੍ਰਧਾਨ, ਅਤੇ ਕਰਮਜੀਤ ਸਿੰਘ ਅੜੈਚਾ ਜੁਆਇਟ ਸਕੱਤਰ ਦੀ ਅਗਵਾਈ ਹੇਠ ਕੀਤਾ ਜਾਵੇਗਾ। ਸਿੱਧੂ ਨੇ ਪੰਜਾਬ ਦੇ ਡੀਪੂ ਹੋਲਡਰਾ ਨੂੰ ਬੇਨਤੀ ਕੀਤੀ ਕਿ ਕੋਈ ਭੀ ਡੀਪੂ ਹੋਲਡਰ ਇੱਕ ਜਨਵਰੀ ਤੋ ਸਰਕਾਰੀ ਰਾਸ਼ਨ ਦੀ ਵੰਡ ਨਾ ਕਰੇ ਅਤੇ 16 ਜਨਵਰੀ ਨੂੰ ਵੱਧ ਤੋਂ ਵੱਧ ਤਾਦਾਦ ਵਿੱਚ ਪੰਜਾਬ ਦੇ ਡੀਪੂ ਹੋਲਡਰ ਦਿੱਲੀ ਧਰਨੇ ਵਿੱਚ ਸ਼ਮੂਲੀਅਤ ਕਰਨ।