ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 30 ਦਸੰਬਰ
ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅੱਜ ਐਸਐਸਪੀ ਦਫਤਰ ਬਰਨਾਲਾ ਦੇ ਪ੍ਰੈੱਸ ਕਾਨਫਰੰਸ ਭਾਵ ਮੀਟਿੰਗ ਹਾਲ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਬੁਲਾਈ ਗਈ। ਜਿਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਤਲ ਦੀ ਘਟਨਾ ਨੂੰ ਅਣਜਾਮ ਦੇਣ ਵਾਲੇ ਮੁਲਜਮਾਂ ਨੂੰ ਲੈ ਕੇ ਅੱਜ ਕਤਲ ਦੀ ਗੁੱਥੀ ਸੁਲਝਾਉਣ ਦਾ ਖੁਲਾਸਾ ਕਰਨਾ ਸੀ, ਪਰ ਆਖਰ! ਇਸ ਦੌਰਾਨ ਇਹੋ ਜਿਹਾ ਕੀ ?? ਹੋ ਗਿਆ ਕਿ ਪੁਲਿਸ ਪ੍ਰਸ਼ਾਸਨ ਦਾ ਪੱਤਰਕਾਰਾਂ ਨੇ ਬਾਈਕਾਟ ਹੀ ਕਰ ਦਿੱਤਾ। ਦਰਅਸਲ ਗੱਲ ਇਹ ਹੋਈ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਾਡੇ ਕੁ 12 ਵਜੇ ਇਕ ਪ੍ਰੈਸ ਕਾਨਫਰੰਸ ਰੱਖੀ ਗਈ ਸੀ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰ ਭਾਈਚਾਰਾ ਭਾਵ ਲੋਕਤੰਤਰ ਦਾ ਚੌਥਾ ਥੰਮ ਜੋ ਕਿ ਮੌਸਮ ਦੀ ਮਾਰ ਨੂੰ ਨਾ ਦੇਖਦਿਆਂ ਪੁਲਿਸ ਪ੍ਰਸ਼ਾਸਨ ਨੂੰ ਅਹਿਮੀਅਤ ਦਿੰਦੇ ਹੋਏ ਇਸ ਪ੍ਰੈਸ ਕਾਨਫਰੰਸ ਵਿੱਚ ਸਮੇਂ ਤੋਂ 10 ਕੁ ਮਿੰਟ ਪਹਿਲਾਂ ਪਹੁੰਚ ਗਿਆ ਅਤੇ ਪ੍ਰੈਸ ਕਾਨਫਰੰਸ ਦੀ ਉਡੀਕ ਕਰਨ ਲੱਗਾ। ਪਰ ਹੋਇਆ ਇੰਝ ਕਿ ਪੱਤਰਕਾਰ ਪ੍ਰੈੱਸ ਕਾਨਫਰੰਸ ਉਡੀਕਦੇ ਰਹੇ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੱਤਰਕਾਰਾਂ ਦੇ ਸਮੇਂ ਦੀ ਕਦਰ ਨਾ ਕਰਦਿਆਂ ਅਤੇ ਤਹਿ ਸਮੇਂ ਤੇ ਰੱਖੀ ਗਈ ਪ੍ਰੈਸ ਕਾਨਫਰੰਸ ਨੂੰ ਸਮੇਂ ਅਨੁਸਾਰ ਸ਼ੁਰੂ ਨਾ ਕਰਦਿਆਂ ਡੇਢ ਘੰਟਾ ਦੇਰੀ ਨਾਲ ਪ੍ਰੈਸ ਕਾਨਫਰਸ ਕੀਤੀ ਗਈ। ਜਿਸ ਤੋਂ ਬਾਅਦ ਪੱਤਰਕਾਰ ਭਾਈਚਾਰਾ ਅਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਸਮੇਂ ਦੀ ਕਦਰ ਨਾ ਕਰਨ ਨੂੰ ਲੈ ਕੇ ਆਪਸੀ ਬਹਿਸਬਾਜੀ ਹੋ ਗਈ ਅਤੇ ਪੱਤਰਕਾਰਾਂ ਦੇ ਵੱਲੋਂ ਸਮੇਂ ਦੀ ਕਦਰ ਅਤੇ ਪੱਤਰਕਾਰ ਭਾਈਚਾਰੇ ਦੀ ਕਦਰ ਨਾ ਦੇਖਦਿਆਂ ਪ੍ਰੈਸ ਕਾਨਫਰੰਸ ਦਾ ਬਾਈਕਾਟ ਕਰ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਦਾ ਵੀ ਬਾਇਕਾਟ ਕਰ ਦਿੱਤਾ। ਉਹਨਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਆਪਣੇ ਸਮੇਂ ਦਾ ਪਬੰਧ ਹੀ ਨਹੀਂ ਹੈ ਤਾਂ ਸ਼ਹਿਰ ਦੇ ਵਿੱਚ ਲੋਕਾਂ ਨੂੰ ਇਨਸਾਫ ਲਈ ਕਿਵੇਂ ਸਮੇਂ ਅਨੁਸਾਰ ਆਸ ਲਗਾਈ ਜਾ ਸਕਦੀ ਹੈ ਕਿ ਪੁਲਿਸ ਪ੍ਰਸ਼ਾਸਨ ਸਮੇਂ ਸਿਰ ਉਹਨਾਂ ਦੇ ਨਾਲ ਹੋ ਰਹੀ ਧੱਕਾਸ਼ਾਹੀ ਅਤੇ ਅਪਰਾਧ ਦੇ ਖਿਲਾਫ ਉਹਨਾਂ ਦਾ ਸਾਥ ਦਵੇਗਾ। ਆਖਿਆ ਜਾਂਦਾ ਹੈ ਕਿ ਪੱਤਰਕਾਰ ਪੁਲਿਸ ਫੌਜੀ ਜਵਾਨ ਅਤੇ ਪ੍ਰਸ਼ਾਸਨ ਨੂੰ ਹਰ ਸਮੇਂ ਚੁਕੰਨਾ ਰਹਿਣਾ ਜਰੂਰੀ ਹੁੰਦਾ ਹੈ। ਕਿਉਂਕਿ ਇਹ ਸਮਾਜ ਦੇ ਬਹੁਤ ਹੀ ਕੀਮਤੀ ਅੰਗ ਹਨ। ਪਰ ਜੇਕਰ ਇਹ ਹੀ ਚੁਕੰਨੇ ਨਹੀਂ ਹਨ ਤਾਂ ਸਮਾਜ ਦੀ ਰਾਖੀ ਤਾਂ ਭਗਵਾਨ ਦੇ ਭਰੋਸੇ ਹੀ ਕੀਤੀ ਜਾ ਸਕਦੀ ਹੈ।