ਜਰਨਲਿਸਟ ਸੋਨੂੰ ਉੱਪਲ, 31 ਦਸੰਬਰ ਬਰਨਾਲਾ
ਸ਼ਹਿਰ ਦੀ ਸਭ ਤੋਂ ਮਸ਼ਹੂਰ 40 ਫੁੱਟੀ ਗਲੀ ਦੇ ਵਿੱਚ ਅੰਮ੍ਰਿਤ ਵੇਲੇ ਤਿੰਨ ਵਜੇ ਘਰ ਦੀ ਛੱਤ ਤੋਂ ਦਾਖਲ ਹੋਏ ਅਣਪਛਾਤੇ ਲੁਟੇਰਿਆਂ ਦੇ ਵੱਲੋਂ ਗਨ ਪੁਆਇੰਟ ਦੇ ਉੱਤੇ ਲੁੱਟ ਖੋਹ ਹੀ ਘਟਨਾ ਨੂੰ ਅੰਜਾਮ ਦਿੱਤਾ। ਜਿੱਥੇ ਗਲੀ ਦੇ ਵਿੱਚ ਸੀਐਮ ਪਿਆਰੇ ਨਾਲ ਕੈਂਪਸ ਬੂਟਾਂ ਦੇ ਸ਼ੋਰੂਮ ਦੇ ਵਿੱਚ ਘਰ ਦੀ ਛੱਤ ਰਾਂਹੀ ਦਾਖਲ ਹੋਏ ਅਤੇ ਘਰ ਦੇ ਵਿੱਚੋਂ ਲੱਖਾਂ ਦੀ ਕੀਮਤ ਦੇ ਦੋ ਐਪਲ ਦੇ ਮੋਬਾਈਲ ਇੱਕ ਲੱਖ ਦੇ ਕਰੀਬ ਨਗਦੀ ਅਤੇ ਹੋਰ ਸਮਾਨ ਗਨ ਪੁਆਇੰਟ ਦੇ ਉੱਤੇ ਲੁੱਟ ਖੋਹ ਕਰਕੇ ਫਰਾਰ ਹੋ ਗਏ ਅਤੇ ਲੁੱਟ ਖੋਹ ਤੋਂ ਬਾਅਦ ਧਮਕੀ ਦਿੰਦੇ ਹੋਏ ਚਲੇ ਗਏ। ਉਹਨਾਂ ਕਿਹਾ ਕਿ ਜੇਕਰ ਉਹ ਉਹਨਾਂ ਦੇ ਪਿੱਛੇ ਆਏ ਤਾਂ ਗੋਲੀ ਮਾਰ ਦਵਾਂਗੇ।
ਚੋਰੀ ਦੀ ਘਟਨਾ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ
ਚੋਰੀ ਦੀ ਘਟਨਾ ਤੋਂ ਬਾਅਦ ਆਸੇ ਪਾਸੇ ਦੇ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ ਲੋਕਾਂ ਦੇ ਵੱਲੋਂ ਆਪਣੀਆਂ ਛੱਤਾਂ ਦੇ ਦਰਵਾਜ਼ਿਆਂ ਨੂੰ ਠੀਕ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਸੁਰੱਖਿਆ ਦੇ ਇੰਤਜ਼ਾਮ ਸ਼ੁਰੂ ਕਰ ਦਿੱਤੇ ਹਨ ਉਹਨਾਂ ਕਿਹਾ ਕਿ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦੇ ਉੱਪਰ ਕੋਈ ਵੀ ਭਰੋਸਾ ਨਹੀਂ ਹੈ ਇੱਕ ਪਾਸੇ ਲੋਕ ਨਵੇਂ ਸਾਲ ਦੇ ਜਸ਼ਨ ਦੀਆਂ ਤਿਆਰੀਆਂ ਕਰ ਰਹੇ ਹਨ ਪਰ ਦੂਜੇ ਪਾਸੇ ਹਥਿਆਰਾਂ ਦੀ ਨੋਕ ਦੇ ਉੱਤੇ ਘਰਾਂ ਦੇ ਵਿੱਚ ਛੱਤ ਦੇ ਰਾਹੀਂ ਦਾਖਲ ਹੋ ਕੇ ਲੁੱਟ ਖੁਦ ਹੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਸ਼ਹਿਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਗਸਤ ਦੇ ਬਾਵਜੂਦ ਇਹੋ ਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਤਾਂ ਲੋਕ ਕਿਵੇਂ ਸੁਰੱਖਿਅਤ ਹੋਣਗੇ। ਇਸ ਮੌਕੇ ਪੀੜਿਤ ਦੇ ਵੱਲੋਂ ਜਾਣਕਾਰੀ ਦਿੰਦੇ ਨੇ ਦੱਸਿਆ ਕਿ ਉਹ ਘਰ ਦੇ ਵਿੱਚ ਸੋ ਰਹੇ ਸੀ ਤਾਂ ਅਮਿਤ ਵੇਲੇ ਕਰੀਬ 3 ਵਜੇ ਘਰ ਦੇ ਵਿੱਚ ਕੁਛ ਅਣਪਛਾਤੇ ਵਿਅਕਤੀ ਦਾਖਲ ਹੋਏ। ਜਿਨਾਂ ਦੇ ਵੱਲੋਂ ਘਰ ਦੇ ਵਿੱਚ ਫਰੋਲਾ ਫਰਾਲੀ ਸ਼ੁਰੂ ਕਰ ਦਿੱਤੀ ਅਤੇ ਅਲਮਾਰੀਆਂ ਦੇ ਵਿੱਚ ਪਏ ਮੋਬਾਇਲ ਨਗਦੀ ਅਤੇ ਲੇਡੀਜ਼ ਬੈਗ ਚੁੱਕ ਕੇ ਲੈ ਗਏ। ਜਦੋਂ ਉਹ ਲੁੱਟ ਖੋਹ ਦੀ ਵਾਰਦਾਤ ਹੋਣ ਜਾਮ ਦੇਣ ਤੋਂ ਬਾਅਦ ਜਾਣ ਲੱਗੇ ਤਾਂ ਉਹਨਾਂ ਕਿਹਾ ਕਿ ਜੇਕਰ ਉਹਨਾਂ ਦਾ ਪਿੱਛਾ ਕੀਤਾ ਤਾਂ ਉਹ ਗੋਲੀ ਚਲਾ ਦੇਣਗੇ ਅਤੇ ਉਹਨਾਂ ਨੂੰ ਇੱਥੇ ਹੀ ਢੇਰ ਕਰ ਦੇਣਗੇ ਜਿਸ ਤੋਂ ਬਾਅਦ ਅਸਲਾ ਦੇਖਣ ਤੋਂ ਬਾਅਦ ਪਰਿਵਾਰਿਕ ਮੈਂਬਰ ਡਰ ਗਏ ਅਤੇ ਕਮਰੇ ਵਿੱਚ ਹੀ ਬੰਦ ਹੋ ਗਏ।