ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 31 ਦਸੰਬਰ
ਤਪ ਅਸਥਾਨ ਡੇਰਾ ਬਾਬਾ ਪੰਜਾਬ ਸਿੰਘ ਤਾਜੋਕੇ ਵਿਖੇ ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ ਦਾ ਪਰਿਵਾਰ ਸਮੇਤ ਸਨਮਾਨ ਕੀਤਾ ਗਿਆ। ਸਨਮਾਨ ਕਰਦਿਆਂ ਡੇਰੇ ਦੇ ਮੁੱਖ ਸੇਵਾਦਾਰ ਤੇ ਗੱਦੀ ਨਸੀਨ ਬਾਬਾ ਬੂਟਾ ਸਿੰਘ ਤਾਜੋਕੇ ਨੇ ਦੱਸਿਆ ਕਿ ਛੋਟੀ ਉਮਰੇ ਪੱਤਰਕਾਰਤਾ ਤੇ ਲੇਖਣੀ ’ਚ ਵੱਡੀ ਪੁਲਾਂਘ ਪੁੱਟਣ ਵਾਲੇ ਯਾਦਵਿੰਦਰ ਸਿੰਘ ਭੁੱਲਰ ਦੀ 6ਵੀਂ ਪੁਸਤਕ ਮਨਹੁ ਕੁਸੁਧਾ ਕਾਲੀਆ ਨਾਵਲ ਦੀ ਚੰਗੀ ਲਿਖਤ ਕਰਕੇ ਉਨ੍ਹਾਂ ਦਾ ਤਪ ਅਸਥਾਨ ਬਾਬਾ ਪੰਜਾਬ ਸਿੰਘ ਵਿਖੇ ਪਰਿਵਾਰ ਸਮੇਤ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਸਾਬਕਾ ਸਰਪੰਚ ਤੇ ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਪੰਮਾ, ਬਲਤੇਜ ਸਿੰਘ ਬੋਘਾ ਤੇ ਜਥੇਦਾਰ ਚਮਕੌਰ ਸਿੰਘ ਤਾਜੋਕੇ ਨੇ ਦੱਸਿਆ ਕਿ ਲੇਖਕ ਯਾਦਵਿੰਦਰ ਸਿੰਘ ਭੁੱਲਰ ਦੇ ਪੁਰਖੇ ਤਾਜੋ ਪਿੰਡ ਦੇ ਵਸਨੀਕ ਸਨ, ਉਨ੍ਹਾਂ ਦੇ ਪਿਛੋਕੜ ਪਿੰਡ ਤਾਜੋਕੇ ਹੈ। ਜੋ ਬਾਅਦ ’ਚ ਨੇੜੇ ਪਿੰਡ ਜਾ ਕੇ ਵਸੇ ਸਨ ਇਸ ਕਰਕੇ ਇਸ ਦੇ ਪਿਛੋਕੜ ਪਿੰਡ ’ਚ ਸਨਮਾਨ ਕਰਨਾ ਹੋਰ ਵੀ ਮਾਣ ਸਤਿਕਾਰ ’ਚ ਵਾਧਾ ਕਰਦਾ ਹੈ। ਇਸ ਮੌਕੇ ਲੇਖਕ ਯਾਦਵਿੰਦਰ ਸਿੰਘ ਭੁੱਲਰ ਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਭੁੱਲਰ ਤੇ ਸਪੁੱਤਰ ਡੇਵਿਡ ਭੁੱਲਰ ਸਣੇ ਭਤੀਜਾ ਸੁਰਖਾਵ ਸਿੰਘ ਗੇਵੀ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਲੇਖਕ ਯਾਦਵਿੰਦਰ ਸਿੰਘ ਭੁੱਲਰ ਨੇ ਆਪਣੀਆਂ ਪੁਸਤਕਾਂ ਇਸ ਡੇਰੇ ਅਧੀਨ ਬਣਾਈ ਬਾਬਾ ਭਾਗ ਸਿੰਘ ਲਾਇਬ੍ਰੇਰੀ ਲਈ ਭੇਂਟ ਕੀਤੀਆਂ। ਸਮੁੱਚੇ ਪ੍ਰਬੰਧਕ, ਪੰਚਾਇਤ ਤੇ ਹੋਰ ਇਸ ਸਮਾਗਮ ’ਚ ਪੁੱਜੀਆਂ ਸਖਸੀਅਤਾਂ ਦਾ ਲੇਖਕ ਵਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਗਸੀਰ ਸਿੰਘ ਭੁੱਲਰ, ਪਰਮਜੀਤ ਸਿੰਘ ਪੰਮਾ, ਬਲਤੇਜ ਸਿੰਘ ਬੋਘਾ, ਮੱਖਣ ਸਿੰਘ ਤਾਜੋਕੇ, ਬਲਜੀਤ ਸਿੰਘ ਸੈਕਟਰੀ, ਮੱਖਣ ਸ਼ਰਮਾ, ਨੈਬ ਸਿੰਘ ਸੇਵਾਦਾਰ, ਰਣਜੀਤ ਸਿੰਘ, ਸੇਵਾਦਾਰ ਬਲਜੀਤ ਸਿੰਘ, ਮਾੜਾ ਸਿੰਘ ਆਦਿ ਵੀ ਹਾਜ਼ਰ ਸਨ।