ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 02 ਜਨਵਰੀ
ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਚ' ਦੇਸ਼ ਪੱਧਰੀ ਹੜਤਾਲ ਦੇ ਚਲਦਿਆਂ ਟਰੱਕ ਆਪਰੇਟਰਾਂ ਅਤੇ ਕਮਰਸ਼ੀਅਲ ਵਾਹਨਾਂ ਦੇ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਜਿਸ ਦੇ ਚਲਦਿਆਂ ਤਿੰਨ ਦਿਨ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਦੇ ਚਲਦਿਆਂ ਪੈਟਰੋਲ ਪੰਪਾਂ ਦੇ ਉੱਪਰ ਪੈਟਰੋਲ ਲੈ ਕੇ ਆਉਣ ਵਾਲੇ ਟੈਂਕਰ ਬੰਦ ਹੋ ਗਏ ਹਨ। ਜਿਸ ਕਾਰਨ ਪੈਟਰੋਲ ਆਉਣਾ ਬੰਦ ਹੋ ਗਿਆ ਹੈ ਅਤੇ ਪੰਜਾਬ ਦੇ ਪੰਜਾਹ ਫੀਸਦ ਤੋਂ ਵੱਧ ਪੈਟਰੋਲ ਪੰਪਾਂ ਦੇ ਉੱਪਰ ਪੈਟਰੋਲ ਖਤਮ ਹੋ ਗਿਆ ਹੈ ਅਤੇ ਪੰਜਾਹ ਫੀਸਦ ਪੈਟਰੋਲ ਪੰਪ ਡਰਾਈ ਹੋ ਗਏ। ਪੈਟਰੋਲ ਪੰਪਾਂ ਦੇ ਉੱਪਰ ਦੇਰ ਰਾਤ ਅਤੇ ਸਵੇਰੇ ਹੀ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਵਾਹਨ ਚਾਲਕ ਆਪਣੇ ਘਰਾਂ ਦੇ ਵਿੱਚ ਖੜੇ ਵਾਹਨ ਵੀ ਟੈਂਕੀ ਫੁੱਲ ਕਰਵਾਉਣ ਦੇ ਲਈ ਲੈ ਕੇ ਪਹੁੰਚ ਗਏ।
ਜਿਸ ਕਾਰਨ ਇੱਕ ਵਾਰ ਫਿਰ ਕਰੋਨਾ ਮਹਾਂਮਾਰੀ ਕਰਫਿਊ ਵਾਂਗ ਦਾ ਮਾਹੌਲ ਦੇਖਣ ਨੂੰ ਮਿਲਿਆ। ਦੇਸ਼ ਪੱਧਰੀ ਹੜਤਾਲ ਦੇ ਕਾਰਨ ਪੂਰਾ ਦੇਸ਼ ਪੈਟਰੋਲ ਦੀ ਘਾਟ ਕਾਰਨ ਚੱਕਾ ਜਾਮ ਹੋ ਗਿਆ। ਜੇਕਰ ਭਾਰਤ ਸਰਕਾਰ ਵੱਲੋਂ ਕੋਈ ਵੀ ਫੈਸਲਾ ਨਾ ਲਿਆ ਗਿਆ ਤਾਂ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਪੈਟਰੋਲ ਦੀ ਘਾਟ ਕਾਰਨ ਖਾਣ ਪੀਣ ਤੋਂ ਲੈ ਕੇ ਹਰ ਸਮਾਨ ਦੀ ਕਾਲਾ ਬਾਜ਼ਾਰੀ ਹੋ ਸਕਦੀ ਹੈ ਅਤੇ ਲੋਕਾਂ ਨੂੰ ਖਾਣ ਪੀਣ ਤੋਂ ਲੈ ਕੇ ਹਰ ਸਮਾਨ ਮਹਿੰਗੇ ਭਾਅ ਖਰੀਦਣਾ ਪਵੇਗਾ।