ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 06 ਜਨਵਰੀ
ਕਸਬਾ ਧਨੋਲਾ ਦੇ ਵਿੱਚ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਕਾਂਗਰਸ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਅਤੇ ਹਲਕਾ ਇੰਚਾਰਜ ਬਰਨਾਲਾ ਮੁਨੀਸ਼ ਬਾਂਸਲ ਦੇ ਅਤਿ ਕਰੀਬੀ ਸੁਰਿੰਦਰ ਪਾਲ ਬਾਲਾ ਦੇ ਉੱਪਰ ਇੱਕ ਵਿਅਕਤੀ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਅਤੇ ਅਸਲਾ ਦੇ ਨਾਲ ਸੁਰਿੰਦਰ ਪਾਲ ਬਾਲਾ ਦੇ ਉੱਪਰ ਗੋਲੀਆਂ ਦੇ ਨਾਲ ਹਮਲਾ ਕਰ ਦਿੱਤਾ। ਇਸ ਫਾਇਰਿੰਗ ਅਤੇ ਜਾਨਲੇਵਾ ਹਮਲਾ ਦੇ ਦੌਰਾਨ ਇੱਕ ਗੋਲੀ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸੁਰਿੰਦਰ ਪਾਲ ਬਾਲਾ ਦੇ ਜਾ ਲੱਗੀ ਅਤੇ ਜਾਨਲੇਵਾ ਹਮਲਾ ਕਰਕੇ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਿਸ ਨੂੰ ਸਭ ਤੋਂ ਪਹਿਲਾਂ ਸਿਵਲ ਹਸਪਤਾਲ ਧਨੌਲਾ ਫਿਰ ਸਿਵਲ ਹਸਪਤਾਲ ਬਰਨਾਲਾ ਅਤੇ ਉਸਦੇ ਹਾਲਤ ਨੂੰ ਨਾਜੁਕ ਦੇਖਦਿਆਂ ਸਿਵਲ ਹਸਪਤਾਲ ਤੋਂ ਫਰੀਦਕੋਟ ਰੈਫਰ ਕੀਤਾ ਗਿਆ। ਪਰ ਕਾਂਗਰਸ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਅਤੇ ਹੋਰ ਕਾਂਗਰਸੀ ਆਗੂ ਅਤੇ ਪਰਿਵਾਰਿਕ ਮੈਂਬਰ ਉਸਨੂੰ ਡੀਐਮਸੀ ਲੁਧਿਆਣਾ ਵਿਖੇ ਇਲਾਜ ਲਈ ਲੈ ਕੇ ਰਵਾਨਾ ਹੋ ਗਏ। ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਲੁਧਿਆਣਾ ਵਿਖੇ ਇਲਾਜ ਸ਼ੁਰੂ ਹੋ ਗਿਆ ਹੈ। ਇਸ ਗੋਲੀਕਾਂਡ ਤੋਂ ਬਾਅਦ ਥਾਣਾ ਧਨੌਲਾ ਦੀ ਪੁਲਿਸ ਹਰਕਤ ਵਿੱਚ ਆ ਗਈ ਹੈ ਅਤੇ ਘਟਨਾ ਦਾ ਪਤਾ ਲਗਾਇਆ ਜਾ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਹੁਣ ਤੱਕ ਦੀ ਜਾਣਕਾਰੀ ਅਨੁਸਾਰ ਟਰੱਕ ਯੂਨੀਅਨ ਦਾ ਸਾਬਕਾ ਪ੍ਰਧਾਨ ਸੁਰਿੰਦਰ ਪਾਲ ਬਾਲਾ ਜੋ ਕਿ ਧਨੋਲਾ ਵਿੱਚ ਸੀ ਤਾਂ ਉਸ ਦੇ ਉੱਪਰ ਕਈ ਵਿਅਕਤੀਆਂ ਦੇ ਵੱਲੋਂ ਰੰਜਿਸ਼ਨ ਗੋਲੀਆਂ ਦੇ ਨਾਲ ਹਮਲਾ ਕਰ ਦਿੱਤਾ। ਇਸ ਰੰਜਿਸ਼ ਦਾ ਕਾਰਨ ਕੀ ਸੀ ਇਹ ਹਾਲੇ ਸਾਹਮਣੇ ਨਹੀਂ ਆਇਆ ਹੈ। ਪਰ ਗੋਲੀ ਚਲਾਉਣ ਵਾਲਾ ਸ਼ਖਸ ਕੁਝ ਦਿਨ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਅਪਰਾਧੀ ਦੱਸਿਆ ਜਾ ਰਿਹਾ ਹੈ। ਪਰ ਇਸ ਸ਼ਨਾਖਤ ਹਾਲੇ ਪੂਰੀ ਨਹੀਂ ਹੋਈ ਹੈ। ਅਤੇ ਨਾ ਹੀ ਪੁਲਿਸ ਵੱਲੋਂ ਹਲੇ ਕੋਈ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਥਾਣਾ ਧਨੌਲਾ ਦੇ ਮੁਖੀ ਸਭ ਇੰਸਪੈਕਟਰ ਲਖਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਘਟਨਾ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਸਿਵਲ ਹਸਪਤਾਲ ਬਰਨਾਲਾ ਦੇ ਵਿੱਚ ਗੋਲੀ ਤੋਂ ਬਾਅਦ ਜ਼ਖਮੀ ਟਰੱਕ ਯੂਨੀਅਨ ਦੇ ਪ੍ਰਧਾਨ ਦਾ ਬਿਆਨ ਦਰਜ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਪ੍ਰਧਾਨ ਨੇ ਕਰ ਦਿੱਤਾ ਸੰਘਰਸ਼ ਦਾ ਐਲਾਨ, ਇਲਾਜ ਲਈ ਖੁਦ ਹੋਏ ਰਵਾਨਾ
ਕਾਂਗਰਸ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਇਸ ਘਟਨਾ ਅਤੇ ਆਪਣੇ ਸਾਥੀ ਸੁਰਿੰਦਰ ਪਾਲ ਬਾਲਾ ਦੀ ਹਾਲਤ ਦੇਖ ਕੇ ਭਾਵੁਕ ਹੋ ਗਏ। ਜਿੱਥੇ ਇਸ ਘਟਨਾ ਤੋਂ ਬਾਅਦ ਡੀਐਮਸੀ ਵਿਖੇ ਇਲਾਜ ਦੇ ਲਈ ਜ਼ਿਲ੍ਹਾ ਪ੍ਰਧਾਨ ਖੁਦ ਪਰਿਵਾਰ ਅਤੇ ਸਾਥੀਆਂ ਦੇ ਨਾਲ ਰਵਾਨਾ ਹੋ ਗਏ। ਉੱਥੇ ਹੀ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਪਣੀ ਬਣਦੀ ਡਿਊਟੀ ਨਾ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਦਿਨ ਦਿਹਾੜੇ ਗੁੰਡਾਗਰਦੀ ਵੱਧ ਰਹੀ ਹੈ ਅਤੇ ਦਿਨ ਦਿਹਾੜੇ ਕਤਲੇਆਮ ਕੀਤੇ ਜਾ ਰਹੇ ਹਨ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।