ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 08 ਜਨਵਰੀ
ਸ੍ਰੀ ਸੰਦੀਪ ਕੁਮਾਰ ਮਲਿਕ, ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ, ਬਰਨਾਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਜੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਅੱਜ ਪੰਜਾਬ ਭਰ ਵਿੱਚ ਸਪੈਸ਼ਲ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (Cordon and Search Operation) ਚਲਾਇਆ ਗਿਆ। ਇਸ ਮੁਹਿੰਮ ਤਹਿਤ ਸ੍ਰੀ ਰਾਮ ਸਿੰਘ, ਆਈ.ਪੀ.ਐੱਸ. ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਟੈਕਨੀਕਲ ਸਪੋਰਟ ਸਰਵਿਸ, ਪੰਜਾਬ ਦੀ ਸੁਪਰਵੀਜ਼ਨ ਹੇਠ ਜ਼ਿਲ੍ਹਾ ਬਰਨਾਲਾ ਅੰਦਰ ਵੱਖ-ਵੱਖ ਥਾਵਾਂ ‘ਤੇ ਸਪੈਸ਼ਲ ਘੇਰਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਏਰੀਆ ਦੀ ਤਲਾਸ਼ੀ ਕਰਵਾਈ ਗਈ। ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ, ਜਿਸ ਵਿੱਚ ਵੱਖ-ਵੱਖ ਗਜ਼ਟਿਡ ਅਧਿਕਾਰੀਆਂ ਦੀ ਸੁਪਰਵੀਜ਼ਨ ਹੇਠ ਕਰੀਬ 259 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਇਸ ਦੌਰਾਨ ਬੈਕ ਸਾਇਡ, ਬੱਸ ਸਟੈਂਡ, ਬਰਨਾਲਾ, ਬੈਕ ਸਾਇਡ ਰਾਮਬਾਗ ਰੋਡ, ਬਰਨਾਲਾ, ਮਾਤਾ ਦਾਤੀ ਰੋਡ, ਤਪਾ, ਰੇਲਵੇ ਸਟੇਸ਼ਨ ਬਰਨਾਲਾ, ਰੇਲਵੇ ਸਟੇਸ਼ਨ ਤਪਾ, ਬੱਸ ਸਟੈਂਡ ਬਰਨਾਲਾ ਅਤੇ ਤਪਾ ਵਿਖੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਹੀਕਲਾਂ ਆਦਿ ਦੀ ਚੈਕਿੰਗ ਕਰਵਾਈ ਗਈ।
ਇਸ ਸਪੈਸ਼ਲ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਦੌਰਾਨ ਨਿਮਨਲਿਖਤ ਅਨੁਸਾਰ ਨਸ਼ੀਲੇ ਪਦਾਰਥਾਂ ਦੀ ਬ੍ਰਾਮਦਗੀ ਕਰਵਾਈ ਗਈ ਹੈ:-
- ਕੁੱਲ ਦਰਜ ਮੁਕੱਦਮੇਂ 06
- ਗ੍ਰਿਫ਼ਤਾਰ ਵਿਅਕਤੀ 06
- ਨਸ਼ੀਲੀਆਂ ਗੋਲੀਆਂ 300
- ਨਸ਼ੀਲੀਆਂ ਸ਼ੀਸ਼ੀਆਂ 07
- ਨਸ਼ੀਲਾ ਪਾਊਡਰ 05 ਗ੍ਰਾਮ
- ਸ਼ਰਾਬ 69 ਲੀਟਰ
- ਜ਼ਬਤ ਕੀਤੇ ਵਹੀਕਲ 17
- ਚਲਾਣ ਕੀਤੇ ਵਹੀਕਲ = 12 ਗਈ ਹੈ। ਇਸ ਤੋਂ ਇਲਾਵਾ 09 ਵਿਅਕਤੀਆਂ ਖ਼ਿਲਾਫ਼ ਰੋਕੂ ਕਾਰਵਾਈ ਅਮਲ ਵਿੱਚ ਲਿਆਂਦੀ