ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 12 ਜਨਵਰੀ
ਕਹਿੰਦੇ ਨੇ ਕਿ ਇੱਕ ਇਨਸਾਨ ਜਿੰਨਾ ਮਰਜ਼ੀ ਗੁਨਾਹਗਾਰ ਹੋਵੇ ਪਰ ਉਹ ਭਗਵਾਨ ਦੇ ਦਰ ਦੇ ਉੱਪਰ ਤਾਂ ਹਮੇਸ਼ਾ ਸ਼ੀਸ਼ ਝੁਕਾ ਸ਼ਰਧਾ ਦੇ ਨਾਲ ਜਾਂਦਾ ਹੈ। ਪਰ ਇਨ੍ਹਾਂ ਨਾਮਲੂਮ ਚੋਰਾਂ ਨੇ ਤਾਂ ਭਗਵਾਨ ਦਾ ਦਰ ਵੀ ਨਹੀਂ ਬਖਸ਼ਿਆ ਅਤੇ ਇੱਕ ਘਰ ਤਾਂ ਡਾਇਨ ਦੀ ਕਹਾਵਤ ਨੂੰ ਵੀ ਕਲਯੁਗ ਦੇ ਵਿੱਚ ਗਲਤ ਸਾਬਿਤ ਕਰ ਦਿੱਤਾ ਇੱਕ ਘਰ ਤਾਂ ਛੱਡੋ ਇਹਨਾਂ ਚੋਰਾਂ ਨੇ ਭਗਵਾਨ ਦਾ ਘਰ ਵੀ ਨਹੀਂ ਛੱਡਿਆ। ਜਿਨਾਂ ਵੱਲੋਂ ਸ੍ਰੀ ਹਨੁਮਾਨ ਮੰਦਰ ਦੇ ਪਵਿੱਤਰ ਮੂਰਤੀ ਉੱਪਰ ਪਾਏ ਸੋਨ ਚਾਂਦੀ ਦੇ ਗਹਿਣੇ ਅਤੇ ਮੰਦਰ ਦੇ ਵਿੱਚ ਗੁੱਲਕ ਚ ਪਏ ਨਗਦੀ ਚੋਰੀ ਕਰਕੇ ਲੈ ਗਏ। ਘਟਨਾ ਇੰਝ ਹੋਈ ਕੀ ਸ਼੍ਰੀ ਹਨੁਮਾਨ ਮੰਦਿਰ ਬਰਨੇ ਵਾਲਾ ਧਨੋਲਾ ਬਠਿੰਡਾ ਚੰਡੀਗੜ੍ਹ ਹਾਈਵੇ ਵਿਖੇ ਬੀਤੀ ਰਾਤ ਜਦ ਮੰਦਿਰ ਦੇ ਸੇਵਾਦਾਰ ਅਤੇ ਪੁਜਾਰੀ ਸੋ ਰਹੇ ਸਨ ਤਾਂ ਮੰਦਰ ਦੇ ਵਿੱਚ ਚੋਰਾਂ ਦੇ ਵੱਲੋਂ ਭਗਵਾਨ ਦੇ ਦਰ ਨੂੰ ਵੀ ਨਿਸ਼ਾਨਾ ਬਣਾ ਲਿਆ ਅਤੇ ਲਾਲਚ ਅੰਨੇ ਹੋਏ ਚੋਰਾਂ ਦੇ ਵੱਲੋਂ ਸ੍ਰੀ ਹਨੁਮਾਨ ਮੰਦਰ ਧਨੌਲਾ ਵਿਖੇ ਪਵਿੱਤਰ ਮੂਰਤੀ ਤੋਂ ਗਹਿਣੇ ਸੋਨਾ ਚਾਂਦੀ ਚੋਰੀ ਕਰ ਲਏ ਇਸ ਦੇ ਨਾਲ ਹੀ ਉਹਨਾਂ ਨੇ ਗੁੱਲਕ ਵਿੱਚ ਜਿੰਨੀ ਵੀ ਨਗਦੀ ਸੀ ਉਸਨੂੰ ਵੀ ਚੋਰੀ ਕਰ ਲਿਆ। ਚੋਰੀ ਕਰਨ ਦੇ ਦੌਰਾਨ ਚੋਰਾਂ ਨੂੰ ਇੱਕ ਵਾਰ ਵੀ ਪਰਮਾਤਮਾ ਤੋਂ ਡਰ ਨਹੀਂ ਲੱਗਿਆ ਅਤੇ ਨਾ ਹੀ ਉਸਦੀ ਕਰੋਪੀ ਤੋਂ ਡਰ ਲੱਗਿਆ ਜਿਨਾਂ ਦੇ ਵੱਲੋਂ ਇਸ ਘੋਰ ਕਲਯੁਗ ਦੇ ਵਿੱਚ ਪਰਮਾਤਮਾ ਦੇ ਦਰ ਨੂੰ ਵੀ ਨਿਸ਼ਾਨਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਹੈ ਜਿਸ ਨੂੰ ਲੈ ਕੇ ਮੰਦਰ ਦੇ ਮਹੰਤ ਅਤੇ ਸੇਵਾਦਾਰਾਂ ਦੇ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਚੋਰੀ ਦੀ ਘਟਨਾ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
Comments 2