ਕੌਂਸਲਰ ਨਰਿੰਦਰ ਗਰਗ ਨੀਟਾ ਨੇ ਦੂਰਸੰਚਾਰ ਵਿਭਾਗ ਭਾਰਤ ਸਰਕਾਰ ਦੀ ਐਡਵਾਇਜਰੀ ਕਮੇਟੀ ਮੈਂਬਰ ਨਿਯੁਕਤ ਹੋਣ ਤੇ ਭਾਜਪਾ ਪੰਜਾਬ ਸਾਬਕਾ ਪੰਜਾਬ ਵਾਈਸ ਪ੍ਰਧਾਨ ਕੇਵਲ ਸਿੰਘ ਢਿੱਲੋ ਦਾ ਕੀਤਾ ਧੰਨਵਾਦ
ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 13 ਜਨਵਰੀ
ਦੂਰਸੰਚਾਰ ਵਿਭਾਗ ਭਾਰਤ ਸਰਕਾਰ ਦੇ ਵੱਲੋਂ ਬਰਨਾਲਾ ਦੇ ਉੱਘੇ ਨੇਤਾ ਅਤੇ ਕੌਂਸਲਰ ਨਰਿੰਦਰ ਗਰਗ ਨੀਟਾ ਨੂੰ ਦੂਰ ਸੰਚਾਰ ਵਿਭਾਗ ਦੇ ਵੱਲੋਂ ਐਡਵਾਇਜਰੀ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਜਿੱਥੇ ਇਸ ਨਿਯੁਕਤੀ ਪੱਤਰ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਸਮਰਥਕਾਂ ਅਤੇ ਨਜ਼ਦੀਕੀ ਮੈਂਬਰਾਂ ਵੱਲੋਂ ਘਰ ਪਹੁੰਚ ਕੇ ਅਤੇ ਮੋਬਾਇਲ ਫੋਨ ਰਾਹੀਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਉੱਥੇ ਹੀ ਨਵੇਂ ਸਾਲ ਤੇ ਲੋਹੜੀ ਮੌਕੇ ਵੱਡਾ ਤੋਹਫਾ ਦਿੱਤਾ ਗਿਆ ਹੈ।
ਕੌਂਸਲਰ ਨਰਿੰਦਰ ਗਰਗ ਨੀਟਾ ਨੇ ਦੂਰਸੰਚਾਰ ਵਿਭਾਗ ਭਾਰਤ ਸਰਕਾਰ ਦੀ ਐਡਵਾਇਜਰੀ ਕਮੇਟੀ ਮੈਂਬਰ ਨਿਯੁਕਤ ਹੋਣ ਤੇ ਭਾਜਪਾ ਪੰਜਾਬ ਸਾਬਕਾ ਪੰਜਾਬ ਵਾਈਸ ਪ੍ਰਧਾਨ ਕੇਵਲ ਸਿੰਘ ਢਿੱਲੋ ਦਾ ਧੰਨਵਾਦ ਕੀਤਾ ਗਿਆ। ਉਹਨਾਂ ਕਿਹਾ ਕਿ ਕੇਵਲ ਸਿੰਘ ਢਿੱਲੋ ਜੀ ਦੇ ਆਸ਼ੀਰਵਾਦ ਨਾਲ ਹੀ ਇਹ ਅਹੁਦਾ ਮਿਲੀਆਂ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਹੈ ਉਸਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ।