ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 14 ਜਨਵਰੀ
ਦੁਨੀਆਂ ਵਿੱਚ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਆਪਣੀ ਮਿਹਨਤ, ਇਮਾਨਦਾਰੀ, ਕਰਮ, ਸੋਚ ਅਤੇ ਨੇਕ ਨੀਅਤ ਦੇ ਬਲਬੂਤੇ ਆਪਣੀ ਵੱਖਰੀ ਪਹਿਚਾਣ ਬਣਾ ਕੇ ਸਮਾਜ ਵਿੱਚ ਉੱਭਰਦੇ ਹਨ। ਅਜਿਹੇ ਹੀ ਇੱਕ ਵਿਅਕਤੀ ਸ਼੍ਰੀ ਰਾਮਸ਼ਰਨ ਦਾਸ ਗੋਇਲ ਨੇ ਸਾਰੀ ਉਮਰ ਆਰੀਆ ਸਮਾਜ ਦੀ ਵਿਚਾਰਧਾਰਾ ਨਾਲ ਜੁੜੇ ਰਹਿ ਕੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਯਤਨ ਕੀਤੇ ਅਤੇ ਇਸ ਲਈ ਸੰਘਰਸ਼ ਕੀਤਾ। ਆਪਣੀ ਸੋਚ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਉਹ ਪੱਤਰਕਾਰੀ ਖੇਤਰ ਨਾਲ ਜੁੜੇ ਅਤੇ ਲੋਕਾਂ ਨੂੰ ਇੱਕ ਨਵੀਂ ਦਸ਼ਾ ਤੇ ਦਿਸ਼ਾ ਦਿੱਤੀ। ਉਸ ਤੋਂ ਬਾਅਦ ਆਰੀਆ ਸਮਾਜ ਸਭਾ ਬਰਨਾਲਾ ਦੇ ਪ੍ਰਧਾਨ ਬਣ ਕੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਵੱਡੀ ਭੂਮਿਕਾ ਨਿਭਾਈ ਅਤੇ ਇੱਕ ਚੰਗੇ ਪੱਤਰਕਾਰ, ਸਮਾਜ ਸੇਵੀ, ਸਮਾਜ ਸੁਧਾਰਕ ਅਤੇ ਸਫਲ ਵਪਾਰੀ ਵਜੋਂ ਆਪਣੀ ਪਛਾਣ ਬਣਾਈ ਅਤੇ ਲੋਕਾਂ ਲਈ ਇੱਕ ਮਸੀਹਾ ਬਣ ਕੇ ਉੱਭਰੇ। ਉਨ੍ਹਾਂ ਲੋਕਾਂ ਨੂੰ ਸੇਧ ਦਿੰਦੇ ਹੋਏ ਆਪਣੇ ਜੀਵਨ ਦੇ ਤਜ਼ਰਬਿਆਂ, ਅਨਮੋਲ ਗੁਣਾਂ, ਸਿਧਾਂਤਾਂ ਅਤੇ ਇਮਾਨਦਾਰੀ ਦੇ ਆਧਾਰ ’ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਸਰਪ੍ਰਸਤ ਅਤੇ ਬਰਨਾਲਾ ਵਪਾਰ ਮੰਡਲ ਦੇ ਚੇਅਰਮੈਨ ਵਜੋਂ ਵੀ ਆਪਣੀ ਸੇਵਾ ਨਿਭਾਈ। ਸ਼੍ਰੀ ਰਾਮਸ਼ਰਨ ਦਾਸ ਗੋਇਲ 3-1-2024 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਮਿਤੀ 16-1-2024 ਦਿਨ ਮੰਗਲਵਾਰ ਨੂੰ ਪ੍ਰਾਥਨਾ ਹਾਲ ਰਾਮਬਾਗ ਬਰਨਾਲਾ ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗਾ।
Comments 1