ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 14 ਜਨਵਰੀ
ਬਰਨਾਲਾ ਸ਼ਹਿਰ ਦੇ ਵਿੱਚ ਆਪਣਾ ਨਾਮ ਕਮਾ ਚੁੱਕੇ ਲੋਕਾਂ ਦੀ ਪਹਿਲੀ ਪਸੰਦ ਹੋਟਲ ਵਿਜਿਟ ਅਤੇ ਫਰੀਡਮ ਫਾਈਟਰ ਮਕੜਾ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਸੁਭਾਸ਼ ਮੱਕੜਾ ਦੀ ਧਰਮ ਪਤਨੀ ਅਤੇ ਲੋਕੇਸ਼ ਮੱਕੜਾ ਕੇਵਲ ਮੱਕੜਾ ਦੀ ਮਾਤਾ ਕਮਲੇਸ਼ ਰਾਣੀ ਦੀ ਅਚਾਨਕ ਮੌਤ ਹੋ ਗਈ ਜਿਨਾਂ ਦੀ ਮੌਤ ਤੋਂ ਬਾਅਦ ਰਾਮਬਾਗ ਬਰਨਾਲਾ ਵਿੱਚ ਉਹਨਾਂ ਦਾ ਹਿੰਦੂ ਰੀਤੀ ਰਿਵਾਜ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਮਾਤਾ ਕਮਲੇ ਸ਼ਰਾਣੀ ਪੰਚ ਤਤਵ ਦੇ ਵਿੱਚ ਵਿਲੀਨ ਹੋ ਗਈ ਇਸ ਮੌਕੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸ਼ਹਿਰ ਦੇ ਰਾਜਨੀਤਿਕ ਧਾਰਮਿਕ ਸਮਾਜਿਕ ਅਤੇ ਮਕੜਾ ਪਰਿਵਾਰ ਦੇ ਨਾਲ ਜੁੜੇ ਲੋਕਾਂ ਦੇ ਵੱਲੋਂ ਸੰਸਕਾਰ ਮੌਕੇ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਪਰਮਾਤਮਾ ਦਾ ਭਾਣਾ ਮੰਨਣ ਦਾ ਹੌਸਲਾ ਦਿੱਤਾ। ਇਸ ਮੌਕੇ ਫਰੀਡਮ ਫਾਈਟਰ ਯੂਨੀਅਨ ਬਰਨਾਲਾ, ਹੋਟਲ ਐਸੋਸੀਏਸ਼ਨ ਬਰਨਾਲਾ, ਭਾਜਪਾ ਪੰਜਾਬ ਦੇ ਸਾਬਕਾ ਵਾਈਸ ਪ੍ਰਧਾਨ ਕੇਵਲ ਸਿੰਘ ਢਿੱਲੋ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ, ਭਾਜਪਾ ਹਲਕਾ ਇੰਚਾਰਜ ਬਰਨਾਲਾ ਧੀਰਜ ਕੁਮਾਰ, ਕੌਂਸਲਰ ਨਰਿੰਦਰ ਨੀਟਾ, ਸੋਹਣ ਮਿੱਤਲ, ਦੀਪਕ ਮਿੱਤਲ, ਆਰਐਸਐਸ ਸੰਘ ਬਰਨਾਲਾ ਤੋਂ ਰਾਮ ਕੁਮਾਰ ਵਿਆਸ, ਐਡਵੋਕੇਟ ਦੀਪਕ ਰਾਏ ਜਿੰਦਲ, ਯੋਗਾਚਾਰਿਆ ਰੋਸ਼ਨ ਲਾਲ, ਸ਼੍ਰੀ ਨਿਵਾਸ ਜੀ ਮਹਾਰਾਜ, ਲੋਕ ਸੰਪਰਕ ਵਿਭਾਗ ਤੋਂ ਜੂਨਿੰਦਰ ਜੋਸ਼ੀ, ਵਿਸ਼ਨੂ, ਬਰਨਾਲਾ ਜਰਨਲਿਸਟ ਐਸੋਸੀਏਸ਼ਨ ਤੋਂ ਜਰਨਲ ਸੈਕਟਰੀ ਹਰਿੰਦਰ ਨਿੱਕਾ, ਆਦਿ ਸ਼ਹਿਰ ਨਿਵਾਸੀ ਧਾਰਮਿਕ ਸਮਾਜਿਕ ਸੰਗਠਨ ਅਤੇ ਰਾਜਨੀਤਿਕ ਪਾਰਟੀਆਂ ਤੋਂ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।