ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 14 ਜਨਵਰੀ
ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੇ ਸਾਬਕਾ ਪ੍ਰਧਾਨ ਸੀਨੀਅਰ ਵਕੀਲ ਅਭੇ ਜਿੰਦਲ ਜੀ ਦੀ ਮਾਤਾ ਸ਼ਾਂਤੀ ਦੇਵੀ ਜੀ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ। ਜਿਨ੍ਹਾਂ ਦੇ ਅਕਾਲ ਚਲਾਣਾ ਤੋਂ ਬਾਅਦ ਜਿੱਥੇ ਜਿੰਦਲ ਪਰਿਵਾਰ ਨੂੰ ਵੱਡਾ ਝਟਕਾ ਲੱਗਿਆ। ਉੱਥੇ ਹੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਸਵਰਗੀ ਮਾਤਾ ਸ਼ਾਂਤੀ ਦੇਵੀ ਜੀ ਦੇ ਅਕਾਲ ਚਲਾਣਾ ਤੋਂ ਬਾਅਦ ਅੱਜ ਪ੍ਰਾਰਥਨਾ ਹਾਲ ਬਰਨਾਲਾ ਵਿਖੇ ਨਮਿਤ ਸ਼ਰਧਾਂਜਲੀ ਸਮਾਗਮ ਅਤੇ ਸ਼੍ਰੀ ਗਰੁੜ ਪੁਰਾਨ ਜੀ ਦੀ ਕਥਾ ਦਾ ਪਾਠ ਰੱਖਿਆ ਗਿਆ ਅਤੇ ਪਾਠ ਦੇ ਭੋਗ ਪਾ ਸ਼ਰਧਾਂਜਲੀ ਦਿੱਤੀ ਗਈ। ਜਿੱਥੇ ਇਸ ਮੌਕੇ ਸ਼ਹਿਰ ਦੀ ਧਾਰਮਿਕ ਸਮਾਜਿਕ ਸੰਗਠਨਾਂ ਰਾਜਨੀਤਿਕ ਨੇਤਾਵਾਂ ਸ਼ਹਿਰ ਨਿਵਾਸੀਆਂ ਸਮੇਤ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਜਸਵਿੰਦਰ ਢਿੱਲੋ ਸਮੇਤ ਸਮੂਹ ਐਸੋਸੀਏਸ਼ਨ ਦੇ ਮੈਂਬਰਾਂ ਦੇ ਵੱਲੋਂ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਜਿੱਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ ਪਰਮਾਤਮਾ ਦਾ ਇਹ ਭਾਣਾ ਮੰਨਣ ਦੇ ਲਈ ਹੌਸਲਾ ਦਿੱਤਾ ਗਿਆ। ਇਸ ਮੌਕੇ ਸੈਂਕੜਿਆਂ ਸ਼ਹਿਰ ਨਿਵਾਸੀਆਂ ਧਾਰਮਿਕ ਸਮਾਜਿਕ ਸੰਗਠਨਾਂ ਰਾਜਨੀਤਿਕ ਸੰਸਥਾਵਾਂ ਪਾਰਟੀਆਂ ਵੱਲੋਂ ਮਾਤਾ ਸ਼ਾਂਤੀ ਦੇਵੀ ਨੂੰ ਦਿੱਤੀ ਗਈ। ਇਸ ਮੌਕੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸਮੂਹ ਪ੍ਰੈਸ ਕਲੱਬ, ਰਾਮਬਾਗ ਕਮੇਟੀ ਬਰਨਾਲਾ ਦੇ ਪ੍ਰਧਾਨ ਭਾਰਤ ਮੋਦੀ ਪ੍ਰਾਰਥਨਾ ਹਾਲ ਸ਼ਾਂਤੀ ਹਾਲ ਕਮੇਟੀ ਬਰਨਾਲਾ, ਸ੍ਰੀ ਰਾਮਲੀਲਾ ਕਮੇਟੀ ਬਰਨਾਲਾ, ਸ੍ਰੀ ਮਹਾ ਸ਼ਕਤੀ ਕਲਾ ਮੰਦਰ ਬਰਨਾਲਾ ਦੇ ਪ੍ਰਧਾਨ ਜਿੰਮੀ ਜਿੰਦਲ, ਸੇਵਾ ਭਾਰਤੀ ਸਕੂਲ ਅਤੇ ਸਰਬ ਹਿੱਤਕਾਰੀ ਸਕੂਲ ਬਰਨਾਲਾ ਆਰਐਸਐਸ ਬਰਨਾਲਾ ਵੱਲੋਂ ਦੁੱਖ ਸਾਂਝਾ ਕੀਤਾ ਗਿਆ।