ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਸਰਪ੍ਰਸਤ ਸਵ. ਸ਼੍ਰੀ ਰਾਮ-ਸਰਣ ਦਾਸ ਗੋਇਲ ਦੀ ਯਾਦ ਵਿੱਚ ਕਰਵਾਇਆ ਜਾਵੇਗਾ ਸਮਾਗਮ ਦਿੱਤੀ ਜਾਵੇਗੀ ਸ਼ਰਧਾਂਜਲੀ
ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 14 ਜਨਵਰੀ
ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੀ ਸਲਾਨਾ ਮੀਟਿੰਗ ਅਰੁਣ ਮੈਮੋਰੀਅਲ ਹਾਲ ਟ੍ਰਾਈਡੈਂਟ ਗਰੁੱਪ ਸੰਘੇੜਾ ਬਰਨਾਲਾ ਵਿਖੇ ਕੀਤੀ ਗਈ। ਇਸ ਸਲਾਨਾ ਮੀਟਿੰਗ ਦੇ ਵਿੱਚ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਸਰਪ੍ਰਸਤ ਸਵਰਗੀ ਸ਼੍ਰੀ ਰਾਮ ਸਰਣ ਦਾਸ ਗੋਇਲ ਨੂੰ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਜਿੱਥੇ ਉਹਨਾਂ ਨੂੰ ਯਾਦ ਕੀਤਾ ਗਿਆ। ਉੱਥੇ ਹੀ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਵੱਲੋਂ ਉਹਨਾਂ ਦੀ ਯਾਦ ਵਿੱਚ ਪੱਤਰਕਾਰਤਾ ਜਾਗਰੂਕਤਾ ਸੈਮੀਨਾਰ ਅਤੇ ਰਾਮ ਸਰਣ ਦਾਸ ਗੋਇਲ ਨੂੰ ਸਮਰਪਿਤ ਸਮਾਗਮ ਕਰਵਾਉਣ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਬਰਾੜ ਜਰਨਲ ਸੈਕਟਰੀ ਹਰਿੰਦਰ ਨਿੱਕਾ ਖਜਾਨਚੀ ਨਰਿੰਦਰ ਅਰੋੜਾ ਚੇਅਰਮੈਨ ਗੁਰਪ੍ਰੀਤ ਸਿੰਘ ਲਾਡੀ ਆਦਿ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਹਾਜ਼ਰ ਹੋਏ।
ਉੱਥੇ ਹੀ ਇਸ ਮੌਕੇ ਮੈਂਬਰ ਗੁਰਮੀਤ ਸਿੰਘ ਦੇ ਵੱਲੋਂ ਸਰਪ੍ਰਸਤ ਰਾਮ ਸਰਣ ਦਾਸ ਗੋਇਲ ਨੂੰ ਲੈ ਕੇ ਜਿੱਥੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਉੱਥੇ ਹੀ ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਦੀ ਜੀਵਨੀ ਦੀ ਗੱਲਬਾਤ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਦੇ ਨਾਲ ਹੀ ਖਜਾਨਚੀ ਨਰਿੰਦਰ ਅਰੋੜਾ ਦੇ ਵੱਲੋਂ ਜਿੱਥੇ ਕਲੱਬ ਦੀ ਬਿਹਤਰੀ ਨੂੰ ਲੈ ਕੇ ਗੱਲਬਾਤ ਕੀਤੀ ਗਈ। ਉੱਥੇ ਹੀ ਉਹਨਾਂ ਵੱਲੋਂ ਵੀ ਸਰਪ੍ਰਸਤ ਸ਼੍ਰੀ ਰਾਮ ਸਰਣ ਦਾਸ ਗੋਇਲ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਨਾਲ ਹੀ ਪ੍ਰਧਾਨ ਰਾਜਿੰਦਰ ਬਰਾੜ ਅਤੇ ਜਨਰਲ ਸੈਕਟਰੀ ਹਰਿੰਦਰ ਨਿੱਕਾ ਵੱਲੋਂ ਸ਼ਰਧਾਂਜਲੀ ਦਿੰਦਿਆਂ ਕਲੱਬ ਦੀ ਏਕਤਾ ਅਤੇ ਅਖੰਡਤਾ ਨੂੰ ਲੈ ਕੇ ਵਿਚਾਰ ਸਾਂਝੇ ਕੀਤੇ ਗਏ।
ਉੱਥੇ ਹੀ ਉਹਨਾਂ ਦੇ ਵੱਲੋਂ ਕਲੱਬ ਦੀ ਏਕਤਾ ਬਰਕਰਾਰ ਰੱਖਣ ਨੂੰ ਲੈ ਕੇ ਮੈਂਬਰਾਂ ਨੂੰ ਅਪੀਲ ਕੀਤੀ ਗਈ। ਇਸ ਨਾਲ ਹੀ ਉਹਨਾਂ ਕਿਹਾ ਕਿ ਪੱਤਰਕਾਰਾਂ ਉੱਪਰ ਕਿਸੇ ਵੀ ਕਿਸਮ ਦੀ ਵਿਪਤਾ ਨਹੀਂ ਆਉਣ ਦਿੱਤੀ ਜਾਵੇਗੀ ਪੱਤਰਕਾਰਾਂ ਨੂੰ ਆਉਣ ਵਾਲੀ ਮੁਸੀਬਤ ਦੇ ਸਮੇਂ ਕਲੱਬ ਉਹਨਾਂ ਦੇ ਨਾਲ ਹਰ ਸਮੇਂ ਖੜਾ ਰਹੇਗਾ। ਇਸ ਤਰ੍ਹਾਂ ਹੀ ਚੇਅਰਮੈਨ ਗੁਰਪ੍ਰੀਤ ਸਿੰਘ ਲਾਡੀ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਸਮਾਗਮ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਦਿਆਂ ਉਹਨਾਂ ਵੱਲੋਂ ਵੀ ਆਪਣੇ ਸੁਝਾਵ ਦਿੱਤੇ ਗਏ।