ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 16 ਜਨਵਰੀ
ਮਾਨਯੋਗ ਅਦਾਲਤ ਮੁਨੀਸ਼ ਗਰਗ ਚੀਫ ਜੁਡੀਸ਼ੀਅਲ ਬਰਨਾਲਾ ਵੱਲੋ ਰੋਮੀ ਮਸੀਹ ਉਰਫ਼ ਰੋਮਾ ਵਾਸੀ ਬਰਨਾਲਾ ਅਤੇ ਤਰਸੇਮ ਸਿੰਘ ਵਾਸੀ ਹੰਡਿਆਇਆ ਨੂੰ ਧੋਖਾਧੜੀ, ਗਬਨ ਅਤੇ ਗੈਸ ਚੋਰੀ ਕਰਨ ਦੇ ਕੇਸ ਵਿੱਚੋ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਧੀਰਜ ਕੁਮਾਰ ਐਡਵੋਕੇਟ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵੀਰਪਾਲ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਜੋਧਪੁਰ ਨੇ ਪੁਲਿਸ ਕੋਲ ਬਿਆਨ ਦੇ ਕੇ ਰੋਮੀ ਮਸੀਹ ਉਰਫ ਰੋਮਾ ਵਾਸੀ ਬਰਨਾਲਾ ਅਤੇ ਤਰਸੇਮ ਸਿੰਘ ਵਾਸੀ ਹੰਡਿਆਇਆ ਦੇ ਖਿਲਾਫ ਪਨਸਪ ਗੈਸ ਏਜੰਸੀ ਦੇ ਗੈਸ ਸਿਲੰਡਰ ਲੋਕਾ ਵਿੱਚ ਸਪਲਾਈ ਕਰਨ ਤੋ ਪਹਿਲਾ ਪਲਟੀ ਮਾਰ ਕੇ ਗੈਸ ਚੋਰੀ ਕਰਨ ਅਤੇ ਲੋਕਾ ਨਾਲ ਧੋਖਾਧੜੀ ਕਰਨ ਅਤੇ ਸਰਕਾਰੀ ਮਹਿਕਮੇ ਵੱਲੋ ਦਿੱਤੀ ਜਿੰਮੇਵਾਰੀ ਵਿਚ ਗਬਨ ਕਰਨ ਦੇ ਦੋਸ ਲਗਾਏ ਗਏ ਸਨ। ਜਿਸ ਦੇ ਆਧਾਰ ਤੇ ਪੁਲਿਸ ਵੱਲੋ ਇੱਕ ਐਫ ਆਰ ਆਈ ਨੰਬਰ 412 18,08,2021 ਧਾਰਾ 420,336,408,34 ਆਈ ਪੀ ਸੀ ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਰੋਮੀ ਮਸੀਹ ਉਰਫ ਰੋਮਾ ਵਾਸੀ ਬਰਨਾਲਾ ਅਤੇ ਹੰਡਿਆਇਆ ਦੇ ਖਿਲਾਫ ਦਰਜ ਹੋਈ ।ਜੋ ਹੁਣ ਮਾਨਯੋਗ ਅਦਾਲਤ ਵੱਲੋ ਮੁਲਜਮਾਨ ਦੇ ਵਕੀਲ ਦੀਆ ਦਲੀਲਾ ਨਾਲ ਸਹਿਮਤ ਹੁੰਦਿਆ ਹੋਇਆ ਕਿ ਗਵਾਹਨ ਦੇ ਬਿਆਨ ਆਪਸ ਵਿਚ ਮੇਲ ਨਹੀ ਖਾਦੇ ਅਤੇ ਵੀਰਪਾਲ ਸਿੰਘ ਸਿਲੰਡਰ ਵਿੱਚੋ ਗੈਸ ਚੋਰੀ ਹੋਣ ਸੰਬੰਧੀ ਕੋਈ ਦੋਸ ਸਾਬਤ ਨਹੀ ਕਰ ਸਕਿਆ, ਉਕਤ ਕੇਸ ਵਿੱਚੋ ਮੁਲਜਮਾਨ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।