ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 17 ਜਨਵਰੀ
ਬਰਨਾਲਾ ਪੁਲਿਸ ਪ੍ਰਸ਼ਾਸਨ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ, ਜਦੋਂ ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬੜੇ ਹੀ ਘੱਟ ਸਮੇਂ ਦੇ ਵਿੱਚ ਸ਼੍ਰੀ ਹਨੁਮਾਨ ਮੰਦਿਰ ਧਨੌਲਾ ਵਿੱਚ ਹੋਈ ਚੋਰੀ ਦੀ ਘਟਨਾ ਨੂੰ ਟ੍ਰੇਸ ਕਰਦਿਆਂ ਚਾਰ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੁਲਜਮਾਂ ਦੀ ਗ੍ਰਿਫਤਾਰ ਕੀਤਾ ਗਿਆ ਹੈ, ਇਸ ਨਾਲ ਹੀ ਚੋਰੀ ਦਾ ਸਾਰਾ ਸਮਾਨ ਬਰਾਮਦ ਕਰ ਲਿਆ ਹੈ ਅਤੇ ਚੋਰੀ ਸਮੇਂ ਵਰਤਿਆ ਗਿਆ ਪਲਸਰ ਮੋਟਰ ਸਾਈਕਲ ਵੀ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਹੈ। ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਖੁਲਾਸਾ ਕੀਤਾ ਗਿਆ। ਜਿਸ ਵਿੱਚ ਮੁਲਜ਼ਮਾਂ ਬਲਕਾਰ ਸਿੰਘ ਅਤੇ ਗੁਰਸ਼ਰਨ ਸਿੰਘ ਵਾਸੀਆਂ ਬਡਰੁੱਖਾਂ ਜ਼ਿਲ੍ਹਾ ਸੰਗਰੂਰ ਅਤੇ ਰਾਮਫਲ ਅਤੇ ਗੁਰਸੇਵਕ ਸਿੰਘ ਵਾਸੀਆਂ ਜਿਲਾ ਸੰਗਰੂਰ ਨੂੰ ਗ੍ਰਿਫਤਾਰ ਕੀਤਾ ਹੈ। ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚੋਰੀ ਦਾ ਸਾਰਾ ਸਮਾਨ ਬਰਾਮਦ ਕੀਤਾ ਗਿਆ ਹੈ। ਇਸ ਮੌਕੇ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ, ਐਸਪੀ ਰਮਨੀਸ਼ ਚੌਧਰੀ, ਡੀਐਸਪੀ ਸਤਵੀਰ ਸਿੰਘ, ਥਾਣਾ ਧਨੌਲਾ ਦੇ ਮੁਖੀ ਲਖਵਿੰਦਰ ਸਿੰਘ, ਥਾਣਾ ਸਿਟੀ ਇੱਕ ਦੇ ਮੁਖੀ ਇੰਸਪੈਕਟਰ ਬਲਜੀਤ ਸਿੰਘ ਆਦਿ ਹਾਜ਼ਰ ਸਨ ਜਿਸ ਵਿੱਚ ਚੋਰੀ ਕੀਤੇ ਗਏ ਸਮਾਨ ਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ:-
1) ਇੱਕ ਚਾਦੀ ਦਾ ਮੁਕਟ
2) ਦੋ ਚਾਂਦੀ ਦੇ ਗਦਾ
3) ਇੱਕ ਜੌੜਾ ਖੜਾਵਾਂ ਸਮੇਤ ਚੌਕੀ ਚਾਂਦੀ
4) ਛੋਟੇ ਤੇ ਵੱਡੇ ਕਰੀਬ 10 ਚਾਦੀ ਦੇ ਛਤਰ
5) ਚਾਰ ਨੇਤਰ ਸੋਨਾ
6) ਇੱਕ ਤਿਲਕ ਸੋਨਾ
7) ਵਾਰਦਾਤ ਸਮੇਂ ਵਰਤਿਆ ਗਿਆ ਪਲਸਰ ਮੋਟਰ ਸਾਇਕਲ
ਦੋਸ਼ੀਆਨ ਪਰ ਪਹਿਲਾਂ ਵੀ ਨਿਮਨਲਿਖਤ ਅਨੁਸਾਰ ਮੁਕੱਦਮੇਂ ਦਰਜ ਹਨ:-
1) ਦੋਸੀ ਗੁਰਸਰਨ ਸਿੰਘ ਉਰਫ ਗੁਰੀ:- 04 ਮੁਕੱਦਮੇਂ ਚੋਰੀ
2) ਗੁਰਸੇਵਕ ਸਿੰਘ ਉਰਫ ਸੇਵਕ:- 01 ਮੁਕੱਦਮਾ
ਹੈ ਕਿ ਹਿੰਦੂਆਂ ਦੀਆਂ ਆਸਥਾ ਦਾ ਕੇਂਦਰ ਅਤੇ ਕਈ ਇਸਵੀ ਪੁਰਾਣਾ ਸ਼੍ਰੀ ਹਨੁਮਾਨ ਮੰਦਿਰ ਦੇ ਵਿੱਚ ਬੀਤੇ ਦਿਨੀ ਚੋਰੀ ਦੀ ਘਟਨਾ ਤੋਂ ਬਾਅਦ ਹਿੰਦੂ ਸੰਗਠਨਾਂ ਅਤੇ ਰਾਮ ਭਗਤਾਂ ਦੇ ਵਿੱਚ ਰੋਸ਼ ਦੇਖਣ ਨੂੰ ਮਿਲ ਰਿਹਾ ਸੀ। ਜਿੱਥੇ ਮੰਦਰ ਦੇ ਵਿੱਚ ਚੋਰੀ ਦੀ ਘਟਨਾ ਹੋਈ, ਉੱਥੇ ਹੀ ਬੇਅਦਬੀ ਨੂੰ ਵੀ ਅੰਜਾਮ ਦਿੱਤਾ ਗਿਆ। ਜਿਸ ਤੋਂ ਬਾਅਦ ਹਿੰਦੂ ਸੰਗਠਨਾਂ ਦੇ ਵਿੱਚ ਭਾਰੀ ਗੁੱਸਾ ਅਤੇ ਲੋਕਾਂ ਦੀ ਆਸਥਾ ਦੇ ਨਾਲ ਖਿਲਵਾੜ ਤੋਂ ਬਾਅਦ ਪੁਲਿਸ ਤੋਂ ਜਲਦ ਹੀ ਇਸ ਮਾਮਲੇ ਚ ਮੁਲਜਮਾਂ ਦੀ ਗਿਰਫਤਾਰੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਸੀ ਅਤੇ ਪੁਲਿਸ ਨੂੰ ਵੀ ਇਸ ਮਾਮਲੇ ਨੂੰ ਜਲਦ ਸੁਲਝਾਉਣ ਨੂੰ ਲੈ ਕੇ ਹੱਥਾ ਪੈਰਾਂ ਦੀ ਪੈ ਗਈ ਸੀ। ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਈ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਬਰਨਾਲਾ ਪੁਲਿਸ ਪ੍ਰਸ਼ਾਸਨ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਜਿੱਥੇ ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਸਮੇਤ ਸੋਨਾ ਚਾਂਦੀ ਖਰੀਦਣ ਵਾਲੇ ਇੱਕ ਸੁਨਾਰ ਅਤੇ ਇੱਕ ਸੈਲੂਨ ਮਾਲਿਕ ਨੂੰ ਗਿਰਫ਼ਤਾਰ ਕੀਤਾ ਹੈ। ਇਹ ਚੋਰ ਸੰਗਰੂਰ ਜ਼ਿਲ੍ਹਾ ਤੋਂ ਗ੍ਰਿਫਤਾਰ ਕੀਤੇ ਗਏ ਹਨ। ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮਾਨਯੋਗ ਅਦਾਲਤ ਚ ਮੁਲਜਮਾਂ ਨੂੰ ਪੇਸ਼ ਕਰਕੇ ਜਿੱਥੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਚੋਰੀ ਦਾ ਸੋਨਾ ਚਾਂਦੀ ਅਤੇ ਨਗਦੀ ਬਰਾਮਦਗੀ ਦੇ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।