ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 17 ਜਨਵਰੀ
ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਸਰਪ੍ਰਸਤ, ਆਰਿਆ ਸਮਾਜ ਦੇ ਨਾਲ ਜੁੜੇ ਸਮਾਜ ਸੇਵੀ ਅਤੇ ਸੀਨੀਅਰ ਪੱਤਰਕਾਰ ਹਰ ਕੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਵਾਲੇ ਅਤੇ ਪੱਤਰਕਾਰਤਾ ਦੇ ਦੌਰਾਨ ਬੇਇਨਸਾਫੀ ਦੇ ਖਿਲਾਫ ਲੜਨ ਵਾਲੇ ਅਤੇ ਝੂਠੇ ਮੁਕਦਮਿਆਂ ਦਾ ਸਾਹਮਣਾ ਕਰਕੇ ਪ੍ਰਸ਼ਾਸਨ ਅੱਗੇ ਨਾ ਝੁਕਣ ਵਾਲੇ ਸ੍ਰੀ ਰਾਮ ਸ਼ਰਨ ਦਾਸ ਗੋਇਲ ਨੂੰ ਪ੍ਰਾਰਥਨਾ ਹਾਲ ਰਾਮਬਾਗ ਵਿਖੇ ਉਨਾਂ ਦੇ ਨਮਿਤ ਰੱਖੇ ਗਏ ਸ਼ਰਧਾਂਜਲੀ ਸਮਾਗਮ ਦੇ ਦੌਰਾਨ ਸੈਂਕੜਿਆਂ ਲੋਕਾਂ ਦੇ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ ਇਸ ਮੌਕੇ ਸ਼ਹਿਰ ਦੀਆਂ ਧਾਰਮਿਕ ਸਮਾਜਿਕ ਰਾਜਨੀਤਿਕ ਸੰਸਥਾਵਾਂ ਵੱਲੋਂ ਸਰਧਾਂਜਲੀ ਭੇਂਟ ਕਰਦਿਆਂ ਰਾਮ ਸ਼ਰਨ ਦਾਸ ਗੋਇਲ ਨੂੰ ਯਾਦ ਕੀਤਾ ਗਿਆ। ਇਸ ਮੌਕੇ ਉੱਤਮ ਹਿੰਦੂ ਦੇ ਸੰਪਾਦਕ ਸਹਿ ਸੰਪਾਦਕ ਅਤੇ ਪੂਰੀ ਟੀਮ ਦੇ ਵੱਲੋਂ, ਕਾਂਗਰਸ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ, ਭਾਜਪਾ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਬਿੱਟੂ ਦੀਵਾਨਾ, ਭਾਜਪਾ ਹਲਕਾ ਇੰਚਾਰਜ ਧੀਰਜ ਕੁਮਾਰ, ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਆਮ ਆਦਮੀ ਪਾਰਟੀ ਤੋਂ ਜ਼ਿਲਾ ਪ੍ਰਧਾਨ ਅਤੇ ਪਲਾਨਿੰਗ ਬੋਰਡ ਚੇਅਰਮੈਨ ਗੁਰਦੀਪ ਸਿੰਘ ਬਾਠ, ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ ਰਾਮ ਤੀਰਥ ਸਿੰਘ ਮੰਨਾ, ਲੋਕ ਸੰਪਰਕ ਵਿਭਾਗ ਤੋਂ ਮੈਡਮ ਮੇਘਾ ਮਾਨ, ਜਤਿੰਦਰ ਜੋਸ਼ੀ, ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ ਅਤੇ ਸਮੂਹ ਅਹੁਦੇਦਾਰ ਮੈਂਬਰ, ਪ੍ਰੈੱਸ ਕਲੱਬ ਬਰਨਾਲਾ, ਮਹਿਲ ਕਲਾਂ, ਤਪਾ, ਧਨੌਲਾ, ਹੰਡਿਆਇਆ, ਭਦੌੜ ਆਦਿ ਦੇ ਪ੍ਰਧਾਨ ਅਤੇ ਮੈਂਬਰ ਸਾਹਿਬਾਨ ਹਾਜ਼ਰ ਹੋਏ।
ਸ਼ਹਿਰ ਦੀਆਂ ਇਹਨਾਂ ਸੰਸਥਾਵਾਂ ਵੱਲੋਂ ਲਗਵਾਈ ਹਾਜ਼ਰੀ
ਸ਼ਰਧਾਂਜਲੀ ਸਮਾਗਮ ਦੇ ਦੌਰਾਨ ਖੱਤਰੀ ਸਭਾ ਬਰਨਾਲਾ, ਪਵਨ ਸੇਵਾ ਸੰਮਤੀ ਬਰਨਾਲਾ, ਐਸਡੀ ਸਭਾ ਬਰਨਾਲਾ, ਟ੍ਰਾਈਡੈਂਟ ਗਰੁੱਪ ਬਰਨਾਲਾ, ਵਪਾਰ ਮੰਡਲ ਬਰਨਾਲਾ, ਸ੍ਰੀ ਮਹਾ ਸ਼ਕਤੀ ਕਲਾ ਮੰਦਿਰ ਬਰਨਾਲਾ, ਸੰਤ ਨਿਰੰਕਾਰੀ ਮਿਸ਼ਨ ਬਰਨਾਲਾ, ਪ੍ਰਾਚੀਨ ਗਊਸ਼ਾਲਾ ਬਰਨਾਲਾ, ਸੂਰਿਆਵੰਸ਼ੀ ਖੱਤਰੀ ਸਭਾ, ਬਰਨਾਲਾ ਵੈਲਫੇਅਰ ਕਲੱਬ, ਰਾਮਬਾਗ ਕਮੇਟੀ, ਰਾਮਲੀਲਾ ਕਮੇਟੀ, ਰਾਮ ਨੌਮੀ ਕਮੇਟੀ, ਸ਼੍ਰੀ ਕ੍ਰਿਸ਼ਨਾ ਪੰਚਾਇਤੀ ਮੰਦਿਰ ਮਹਾਵੀਰ ਦਲ, ਆਰੀਆ ਸਮਾਜ ਬਰਨਾਲਾ ਆਰਿਆਂ ਮਾਡਲ ਸਕੂਲ ਬਰਨਾਲਾ, ਗਾਂਧੀ ਆਰਿਆਂ ਸਕੂਲ ਬਰਨਾਲਾ, ਸਰਬ ਹਿੱਤਕਾਰੀ ਸਕੂਲ ਬਰਨਾਲਾ, ਸੇਵਾ ਭਾਰਤੀ ਸਕੂਲ ਬਰਨਾਲਾ, ਵਾਈਐਸ ਗਰੁੱਪ ਬਰਨਾਲਾ, ਸ੍ਰੀ ਬਾਲਾ ਜੀ ਟਰੱਸਟ ਬਰਨਾਲਾ, ਮੋਬਾਇਲ ਐਸੋਸੀਏਸ਼ਨ ਬਰਨਾਲਾ, ਸ੍ਰੀ ਤ੍ਰੀ ਨੇਤਰ ਕਾਂਵੜੀਆਂ ਸੰਘ ਬਰਨਾਲਾ, ਸ੍ਰੀ ਲਾਲ ਬਹਾਦਰੀ ਆੜਿਆ ਮਹਿਲਾ ਕਾਲਜ ਬਰਨਾਲਾ, ਕੌਂਸਲਰ ਨਰਿੰਦਰ ਨੀਟਾ, ਸਰਪੰਚ ਗੁਰਦਰਸ਼ਨ ਬਰਾੜ, ਕਾਂਗਰਸੀ ਆਗੂ ਸੂਰਤ ਸਿੰਘ ਬਾਜਵਾ, ਨਗਰ ਕੌਂਸਲ ਸਾਬਕਾ ਪ੍ਰਧਾਨ ਮੱਖਣ ਸ਼ਰਮਾ, ਨਗਰ ਕੌਂਸਲ ਸਾਬਕਾ ਮੀਤ ਪ੍ਰਧਾਨ ਅਤੇ ਬਲਾਕ ਪ੍ਰਧਾਨ ਕਾਂਗਰਸ ਮਹੇਸ਼ ਕੁਮਾਰ ਲੋਟਾ, ਆਸਥਾ ਕਲੋਨੀ ਦੇ ਮਾਲਕ ਦੀਪਕ ਸੋਨੀ, ਲੱਖੀ ਕਲੋਨੀ ਦੇ ਮਾਲਿਕ ਅਸ਼ੋਕ ਲੱਖੀ, ਆਦ ਹਾਜ਼ਰ ਸਨ।