ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 25 ਜਨਵਰੀ
ਕਸਬਾ ਧਨੋਲਾ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਬਣੇ ਇਕਬਾਲ ਧਨੋਲਾ ਸੋਸ਼ਲ ਮੀਡੀਆ ਪੇਜ ਦੇ ਉੱਪਰ ਇੱਕ ਵਿਅਕਤੀ ਦੇ ਵੱਲੋਂ ਭਗਵਾਨ ਸ੍ਰੀ ਰਾਮ ਜੀ ਦੇ ਖਿਲਾਫ ਟਿੱਪਣੀ ਕਰ ਦਿੱਤੀ। ਜਿਸ ਦੇ ਵਿੱਚ ਭਗਵਾਨ ਸ਼੍ਰੀ ਰਾਮ ਦੇ ਖਿਲਾਫ ਬੜੇ ਹੀ ਮੰਦਭਾਗੇ ਸ਼ਬਦ ਇਸਤੇਮਾਲ ਕੀਤੇ ਗਏ। ਪੂਰਾ ਭਾਰਤ ਹਾਲੇ ਸ਼੍ਰੀ ਰਾਮ ਮੰਦਿਰ ਦੀਆਂ ਖੁਸ਼ੀਆਂ ਮਨਾ ਰਿਹਾ ਪਰ ਦੂਜੇ ਪਾਸੇ ਸ਼ਰਧਾਲੂਆਂ ਦੀਆਂ ਆਸਥਾ ਦੇ ਨਾਲ ਛੇੜਛਾੜ ਅਤੇ ਖਿਲਵਾੜ ਕੀਤੀ ਜਾ ਰਹੀ ਹੈ। ਕਸਬਾ ਧਨੋਲਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਸ਼੍ਰੀ ਰਾਮ ਜੀ ਦੇ ਖਿਲਾਫ ਟਿੱਪਣੀ ਕਰਨ ਵਾਲੇ ਵਿਅਕਤੀ ਦੀ ਗ੍ਰਿਫਤਾਰੀ ਅਤੇ ਸਖਤ ਤੋਂ ਸਖਤ ਧਾਰਾਵਾਂ ਨੂੰ ਲੈ ਕੇ ਅੱਜ ਕਸਬਾ ਧਨੌਲਾ ਸੰਪੂਰਨ ਬੰਦ ਕੀਤਾ ਗਿਆ। ਜਿੱਥੇ ਕਸਬਾ ਧਨੌਲਾ ਦੇ ਤਮਾਮ ਦੁਕਾਨਾਂ ਬਾਜ਼ਾਰ ਬੰਦ ਕਰਕੇ ਸ੍ਰੀ ਰਾਮ ਭਗਤ ਅਤੇ ਧਨੌਲਾ ਨਿਵਾਸੀ ਸੜਕਾਂ ਦੇ ਉੱਪਰ ਉਤਰ ਆਏ, ਜਿਨ੍ਹਾਂ ਦੇ ਵੱਲੋਂ ਧਰਮ ਦੇ ਖਿਲਾਫ ਮੰਦਭਾਗੇ ਸ਼ਬਦ ਲਿਖਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ।
ਉੱਥੇ ਹੀ ਇਸ ਘਟਨਾ ਦੀ ਨਿੰਦਾ ਕੀਤੀ ਗਈ। ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਜੀਵਨ ਧਨੌਲਾ, ਮੰਗਲ ਦੇਵ ਸ਼ਰਮਾ ਬਜਰੰਗ ਦਲ ਬਰਨਾਲਾ, ਵਿਸ਼ਵ ਹਿੰਦੂ ਪਦਿਸ਼ਦ ਅਤੇ ਹੋਰ ਜੋ ਵੱਖ-ਵੱਖ ਆਗੂ ਅਤੇ ਸ੍ਰੀ ਰਾਮ ਭਗਤ ਸੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ। ਜਿਨ੍ਹਾਂ ਦੇ ਵੱਲੋਂ ਕਸਬਾ ਧਨੌਲਾ ਦੇ ਮੁੱਖ ਸਦਰ ਬਾਜ਼ਾਰ ਅਤੇ ਵੱਖ-ਵੱਖ ਥਾਵਾਂ ਉਪਰੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਰੋਸ਼ ਮਾਰਚ ਕੱਢਿਆ ਗਿਆ। ਦੱਸ ਦਈਏ ਕਿ ਹਾਲੇ ਸ੍ਰੀ ਰਾਮ ਮੰਦਰ ਨੂੰ ਲੈ ਕੇ ਜਿੱਥੇ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਹੀ ਹਾਲੇ ਕਸਬਾ ਧਨੌਲਾ ਦੇ ਵਿੱਚ ਸ੍ਰੀ ਹਨੁਮਾਨ ਮੰਦਿਰ ਦੇ ਵਿੱਚ ਚੋਰੀ ਦੀ ਘਟਨਾ ਮਾਮਲੇ ਵਿੱਚ ਦੋਸ਼ੀਆਂ ਦੇ ਖਿਲਾਫ ਭਾਵਨਾ ਨੂੰ ਠੇਸ ਪਹੁੰਚਾਉਣ ਅਤੇ ਬੇਅਦਬੀ ਮਾਮਲੇ ਵਿੱਚ ਧਾਰਾਵਾਂ ਵਿੱਚ ਵਾਧਾ ਨਹੀਂ ਕੀਤਾ ਗਿਆ ਅਤੇ ਚੋਰੀ ਦਾ ਮਾਮਲਾ ਬਣਾ ਕੇ ਹੀ ਛੱਡ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਸ੍ਰੀ ਰਾਮ ਜੀ ਦੇ ਖਿਲਾਫ ਟਿੱਪਣੀ ਤੋਂ ਬਾਅਦ ਮਾਹੌਲ ਤਨਾਵ ਪੂਰਨ ਬਣ ਗਿਆ ਹੈ ਅਤੇ ਲੋਕਾਂ ਦੇ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਰਚਾ ਦਰਜ ਕਰਕੇ ਲੋਕਾਂ ਨੂੰ ਇਨਸਾਫ ਦਾ ਭਰੋਸਾ ਦਿਵਾਇਆ ਜਿਸ ਤੋਂ ਬਾਅਦ ਧਨੋਲਾ ਨੂੰ ਫਿਰ ਤੋਂ ਖੋਲ ਦਿੱਤਾ ਗਿਆ ਅਤੇ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਗਿਆ।
ਥਾਣਾ ਧਨੋਲਾ ਦੀ ਪੁਲਿਸ ਦੇ ਵੱਲੋਂ ਮੁਲਜਮ ਨੂੰ ਕੀਤਾ ਗਿਰਫਤਾਰ 1
ਥਾਣਾ ਧਨੋਲਾ ਦੀ ਪੁਲਿਸ ਦੇ ਵੱਲੋਂ ਭਗਵਾਨ ਸ੍ਰੀ ਰਾਮ ਦੇ ਖਿਲਾਫ ਟਿੱਪਣੀ ਕਰਨ ਵਾਲੇ ਮੁਲਜਮ ਅਤੇ ਸੋਸ਼ਲ ਮੀਡੀਆ ਪੇਜ ਚਲਾਉਣ ਵਾਲੇ ਇਕਬਾਲ ਸਿੰਘ ਨੂੰ ਗਿਰਫਤਾਰ ਕਰ ਲਿਆ ਹੈ। ਜਿਸ ਦੇ ਖਿਲਾਫ ਆਈਪੀਸੀ ਦੀ ਧਾਰਾ 295 ਦਰਜ ਕਰਕੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਧਨੋਲਾ ਦੇ ਮੁਖੀ ਨੇ ਕਿਹਾ ਕਿ ਕਸਬਾ ਧਨੌਲਾ ਦੇ ਵਿੱਚ ਕਿਸੇ ਵੀ ਕੀਮਤ ਤੇ ਜੋ ਮਾਹੌਲ ਹੈ ਉਸ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਧਨੋਲਾ ਦੇ ਵਿੱਚ ਅਮਨ ਸ਼ਾਂਤੀ ਅਤੇ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਿਆ ਜਾਵੇਗਾ।