15 ਫਰਵਰੀ 2024 ਨੂੰ ਪਟਿਆਲਾ ਜੋਨ ਪੱਧਰੇ ਵਿੱਚ ਵਧ ਚੜ੍ਹ ਕੇ ਸ਼ਾਮਿਲ ਹੋਵੋ- ਜੱਗਾ ਸਿੰਘ ਧਨੌਲਾ
ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 05 ਫਰਵਰੀ
ਪਾਵਰਕੌਮ ਅਤੇ ਟਰਾਂਸਕੋ ਦੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਪਾਵਰਕੌਮ ਦੇ ਮੁੱਖ ਦਫ਼ਤਰ ਧਨੌਲਾ ਰੋਡ ਵਿਖੇ ਜੱਗਾ ਸਿੰਘ ਦੀ ਪ੍ਰਧਾਨਗੀ ਹੇਠ ਦਿਹਾਤੀ ਅਤੇ ਸ਼ਹਿਰੀ ਮੰਡਲ ਦੀ ਸਾਂਝੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸ਼ਾਮਲ ਆਗੂਆਂ ਰੂਪ ਚੰਦ, ਹਰਨੇਕ ਸਿੰਘ ਸੰਘੇੜਾ,ਗੁਰਚਰਨ ਸਿੰਘ,ਜਗਮੀਤ ਸਿੰਘ, ਨਰਾਇਣ ਦੱਤ ਅਤੇ ਸਿਕੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲੋਕ/ਮੁਲਾਜ਼ਮ ਵਿਰੋਧੀ ਨੀਤੀਆਂ ਲਾਗੂ ਕਰਨ ਨਾਲ ਜਨਤਕ ਖੇਤਰ ਦੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਅਡਾਨੀ-ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। 44 ਕਿਰਤ ਕਾਨੂੰਨਾਂ ਦਾ ਭੋਗ ਪਾਕੇ 4 ਕੋਡਾਂ ਵਿੱਚ ਤਬਦੀਲੀ ਕਰਕੇ ਹਾਇਰ ਐਂਡ ਫਾਇਰ ਦੀ ਨੀਤੀ ਲਾਗੂ ਕਰਕੇ ਕਿਰਤੀਆਂ ਦੀ ਤਿੱਖੀ ਲੁੱਟ ਕਰਨ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪਾਵਰਕੌਮ ਅੰਦਰ ਇਹ ਸਾਮਰਾਜੀ ਨੀਤੀਆਂ ਤਹਿਤ ਆਊਟਸੋਰਸ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ। ਬਿਜਲੀ ਬਿਲ-2003 ਤੋਂ ਬਾਅਦ ਹੁਣ ਬਿਜਲੀ ਬਿੱਲ -2020 ਲਾਗੂ ਕਰਨ ਲਈ ਕੇਂਦਰੀ ਹਕੂਮਤ ਤਰਲੋ ਮੱਛੀ ਹੋ ਰਹੀ ਹੈ। ਕੇਂਦਰੀ ਵਿੱਤ ਮੰਤਰੀ ਸੀਤਾ ਰਮਨ ਵੱਲੋਂ ਪੇਸ਼ ਕੀਤੇ ਗਏ ਅੰਤਰਿਮ ਬਜਟ ਨੂੰ ਲੋਕ ਸਰੋਕਾਰਾਂ ਤੋਂ ਵਿਹੂਣਾ ਕਾਰਪੋਰੇਟ ਘਰਾਣਿਆਂ ਪੱਖੀ ਕਰਾਰ ਦਿੱਤਾ।ਪੈਨਸ਼ਨਰਜ਼ ਐਸੋਸੀਏਸ਼ਨ ਲਗਾਤਾਰ ਸੰਘਰਸ਼ ਕਰ ਰਹੀ ਹੈ। ਹੁਣ ਜੋਨ ਪੱਧਰੇ ਧਰਨੇ ਦਿੱਤੇ ਜਾ ਰਹੇ ਹਨ। ਪਟਿਆਲਾ ਜੋਨ ਪੱਧਰਾ ਧਰਨਾ 15 ਫਰਬਰੀ 2024 ਨੂੰ ਪਟਿਆਲਾ ਵਿਖੇ ਮੁੱਖ ਦਫ਼ਤਰ ਅੱਗੇ ਦਿੱਤਾ ਜਾ ਰਿਹਾ ਹੈ। ਇਸ ਧਰਨੇ ਵਿੱਚ ਦੋ ਬੱਸਾਂ ਰਾਹੀਂ ਸੈਂਕੜੇ ਸਾਥੀਆਂ ਦੀ ਸ਼ਮੂਲੀਅਤ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਸਮੇਂ ਜਗਦੀਸ਼ ਸਿੰਘ, ਬਹਾਦਰ ਸਿੰਘ, ਜੋਗਿੰਦਰ ਪਾਲ, ਰਾਮ ਸਿੰਘ,ਭਾਗ ਸਿੰਘ, ਤੀਰਥ ਦਾਸ, ਜਗਰਾਜ ਸਿੰਘ, ਬਲਵੰਤ ਸਿੰਘ,ਜਨਕ ਸਿੰਘ,ਦੇਸ ਰਾਜ,ਬੂਟਾ ਸਿੰਘ,ਸੁਖਵੰਤ ਸਿੰਘ, ਮੋਹਣ ਸਿੰਘ,ਪਿਆਰਾ ਸਿੰਘ, ਸੁਖਪਾਲ ਸਿੰਘ ਨੇ ਵੀ ਵਿਚਾਰ ਪੇਸ਼ ਕਰਦਿਆਂ ਸੰਘਰਸ਼ਮਈ ਜ਼ਿੰਦਗੀ ਜਿਉਣ ਦਾ ਹੋਕਾ ਦਿੰਦਿਆਂ ਹਰ ਸੰਘਰਸ਼ ਸੱਦੇ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ। ਦੋਵਾਂ ਮੰਡਲਾਂ ਵੱਲੋਂ 16 ਫ਼ਰਬਰੀ ਨੂੰ ਭਾਰਤ ਬੰਦ ਦੇ ਐਸਕੇਐਮ ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ‘ਭਾਰਤ ਬੰਦ’ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ।