ਬਰਨਾਲਾ 13 ਫਰਬਰੀ:- ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ ਸਰਕਲ ਬਰਨਾਲਾ ਵੱਲੋਂ ਜਥੇਬੰਦਕ ਕਨਵੈਨਸ਼ਨ ਕੀਤੀ ਗਈ। ਇਸ ਕਨਵੈਨਸ਼ਨ ਦੀ ਸੂਬਾਈ ਆਗੂ ਚੰਦਰ ਪ੍ਰਕਾਸ਼,ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਅਤੇ ਕੁਲਵੀਰ ਸਿੰਘ ਠੀਕਰੀਵਾਲਾ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਸੂਬਾ ਮੀਤ ਪ੍ਰਧਾਨ ਚੰਦਰ ਪ੍ਰਕਾਸ਼ ਨੇ ਆਪਣੇ ਵਿਸਥਾਰ ਵਿੱਚ ਪੇਸ਼ ਕਰਦਿਆਂ
ਮੌਜੂਦਾ ਹਾਲਤਾਂ ਸਬੰਧੀ ਗੰਭੀਰ ਵਿਚਾਰਾਂ ਕੀਤੀਆਂ।16 ਫਰਬਰੀ ਨੂੰ ਐਸਕੇਐਮ, ਕੇਂਦਰੀ ਟਰੇਡ ਯੂਨੀਅਨਾਂ ਅਜ਼ਾਦ ਫੈਡਰੇਸ਼ਨਾਂ ਦੇ ਸੱਦੇ ਤੇ ਭਾਰਤ ਬੰਦ ਅਤੇ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਇਹ ਸੰਘਰਸ਼ ਮੋਦੀ ਹਕੂਮਤ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਵਿਆਪਕ ਰੋਹਲੀ ਗ਼ਰਜ਼ ਹੈ। ਇਨ੍ਹਾਂ ਲੋਕ ਵਿਰੋਧੀ ਨੀਤੀਆਂ ਨੇ ਮੁਲਕ ਦੇ ਗ਼ਰੀਬ ਕਿਸਾਨਾਂ -ਮਜਦੂਰਾਂ-ਨੌਜਵਾਨਾਂ-ਛੋਟੇ ਕਾਰੋਬਾਰੀਆਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਤਹਿਤ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਰਹੀ ਹੈ। ਮੁਲਕ ਦੇ ਕੁਦਰਤੀ ਸੋਮੇ ਜਲ, ਜੰਗਲ ਅਤੇ ਜ਼ਮੀਨ ਅਤੇ ਜਨਤਕ ਖੇਤਰ ਦੇ ਸਿਹਤ,ਸਿੱਖਿਆ, ਊਰਜਾ,ਰੇਲਵੇ, ਟਰਾਂਸਪੋਰਟ, ਜਹਾਜ਼ਰਾਨੀ, ਬੈਂਕ,ਬੀਮਾ, ਸੜਕਾਂ, ਟਰਾਂਸਪੋਰਟ ਆਦਿ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਨਾਲ ਦੀ ਨਾਲ ਮੋਦੀ ਹਕੂਮਤ ਫ਼ਿਰਕੂ ਫਾਸ਼ੀ ਹੱਲੇ ਨੂੰ ਤੇਜ਼ ਕਰਦਿਆਂ ਭਰਾ ਮਾਰ ਜੰਗ ਦੀ ਭੱਠੀ ਵਿੱਚ ਝੋਕਿਆ ਜਾ ਰਿਹਾ ਹੈ। ਇਸ ਸਮੇਂ ਆਪਣੇ ਸੰਬੋਧਨ ਵਿੱਚ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਹਾਕਮ ਸਿੰਘ ਨੂਰ, ਹਰਬੰਸ ਸਿੰਘ ਮਾਣਕੀ, ਕੁਲਵਿੰਦਰ ਸਿੰਘ, ਨਰਾਇਣ ਦੱਤ, ਭੋਲਾ ਸਿੰਘ ਗੁੰਮਟੀ ਅਤੇ ਰਜਿੰਦਰ ਸਿੰਘ ਮਿੰਟੂ ਨੇ ਕਿਹਾ ਕਿ 16 ਫਰਵਰੀ ਨੂੰ ਪੂਰੇ ਮੁਲਕ ਦੇ ਕਿਸਾਨ,ਕਿਰਤੀ ਕਾਮੇ, ਛੋਟੇ ਕਾਰੋਬਾਰੀ ਇਤਿਹਾਸਕ ਭਾਰਤ ਬੰਦ ਅਤੇ ਹੜਤਾਲ ਕੀਤੀ ਜਾ ਰਹੀ ਹੈ। ਬਿਜਲੀ ਕਾਮਿਆਂ ਦਾ ਸੰਘਰਸ਼ਾਂ ਦਾ ਜੁਝਾਰੂ ਵਿਰਸਾ ਹੈ,ਇਸ ਵਾਰ ਵੀ ਬਿਜਲੀ ਕਾਮੇ ਇਸ ਭਾਰਤ ਬੰਦ ਅਤੇ ਹੜਤਾਲ ਨੂੰ ਸਫ਼ਲ ਬਣਾਉਣ ਲਈ ਪੂਰੀ ਤਨਦੇਹੀ ਨਾਲ ਜੁੱਟ ਜਾਣ। ਇਸ ਸਮੇਂ ਬਲਵੰਤ ਸਿੰਘ, ਰੁਲਦੂ ਸਿੰਘ ਗੁੰਮਟੀ,ਰਾਜ ਪਤੀ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਆਗੂਆਂ ਨੇ 16 ਫਰਵਰੀ ਦੀ ਹੜਤਾਲ ਨੂੰ ਸਫ਼ਲ ਬਣਾਉਣ ਦਾ ਯਕੀਨ ਦਿਵਾਇਆ। ਬੁਲਾਰਿਆਂ ਨੇ ਸੀਆਰਏ-295 ਸਹਾਇਕ ਲਾਈਨ ਮੈਨ ਕਾਮਿਆਂ ਨੂੰ ਪਾਵਰਕੌਮ ਮਨੇਜਮੈਂਟ ਵੱਲੋਂ ਟਰਮੀਨੇਟ ਕਰਨ ਦੇ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। 16 ਫਰਵਰੀ ਨੂੰ ਬਿਜਲੀ ਕਾਮਿਆਂ ਵੱਲੋਂ ਹੜਤਾਲ ਕਰਨ ਉਪਰੰਤ ਸਾਂਝੇ ਤੌਰ 'ਤੇ ਕੀਤੀਆਂ ਜਾ ਰਹੀਆਂ ਵਿਸ਼ਾਲ ਰੈਲੀਆਂ/ਸੜਕ ਜਾਮ ਦੇ ਸੱਦਿਆਂ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ।