ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ ਬਰਨਾਲਾ ਬਿਊਰੋ, 13 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਸੂਬਾ ਪੱਧਰੀ ਸੱਦੇ ਪੰਜਾਬ ਸਰਕਾਰ ਦੇ ਵਾਆਦੇ ਮੁਤਾਬਿਕ ਨਵੀਂ ਖੇਤੀ ਨੀਤੀ ਲਾਗੂ ਕਰਵਾਉਣ ਲਈ ਬਰਨਾਲਾ ਦਾਣਾ ਮੰਡੀ ਵਿਖੇ ਜ਼ਿਲ੍ਹੇ ਕਾਨਫਰੰਸ ਰੱਖੀਂ ਗਈ ਹੈ। ਇਸ ਕਾਨਫਰੰਸ ਤੇ ਮੋਰਚਿਆਂ ਵਿੱਚ ਸੂਬਾ ਸਕੱਤਰ ਸ਼ਿਗਾਰਾ ਸਿੰਘ ਮਾਨ ਤੇ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾ ਝਾੜ ਨੇ ਕਿਸਾਨਾਂ ਮਜ਼ਦੂਰਾਂ ਤੇ ਸਾਡੀਆਂ ਮਾਵਾਂ ਭੈਣਾ ਨੂੰ ਸਬੋਧਨ ਕਰਦਿਆਂ ਕਿਹਾ ਕਿ ਪੂਰੇ ਪੰਜਾਬ ਦੇ ਕਿਰਤੀ (ਕੁੱਲ ਵਰਗ) ਦੇ ਲੋਕ ਜੋ 78%ਖੇਤੀ ਖੇਤਰ ਨਾਲ ਜੁੜੇ ਹੋਏ ਹਨ। ਜਿਨ੍ਹਾਂ ਦੇ ਪਰਿਵਾਰਾ ਦੀਆਂ ਲੋੜਾਂ ਤੇ ਗੁਜ਼ਾਰਾ ਇਸ ਤੋਂ ਚਰਦਾ ਹੈ ਨੂੰ ਜਾਗ੍ਰਿਤ ਕਰਨ ਦੀ ਲੋੜ ਹੈ । ਇਨ੍ਹਾਂ ਮੋਰਚਿਆਂ ਵਿੱਚ ਤੇ ਕਾਨਫਰੰਸ ਰਾਹੀਂ ਦੱਸਿਆ ਜਾ ਗਿਆ ਕਿ ਸਾਡੀ ਕਿਰਤੀ ਲੋਕਾਂ ਦੀ ਕਮਾਈ ਤੇ ਡਾਕਾ (ਲੁੱਟ)ਕਰ ਰਹੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਕਿਰਤੀ ਲੋਕਾਂ ਨੂੰ ਇਕੱਠੇ ਕਰਕੇ ਫੌਰੀ ਤੇ ਬੁਨਿਆਦੀ ਮੰਗਾਂ ਤੇ ਸੰਘਰਸ਼ ਕਰਨ ਲਈ ਜਾਗ੍ਰਿਤ ਕੀਤਾ ਜਾ ਰਿਹਾ ਹੈ।ਹਰ ਬਾਲਗ ਪੰਜਾਬੀ ਨੂੰ ਪੱਕਾ ਰੁਜ਼ਗਾਰ ਦਿਉ।60 ਸ਼ਾਲ ਤੋਂ ਵੱਧ ਉਮਰ ਦੇ ਹਰ ਕਿਸਾਨ ਮਜ਼ਦੂਰ ਮਰਦ ਔਰਤ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿਉ। ਸਰਕਾਰੀ ਪ੍ਰਬੰਧਾ ਦੀ ਘਾਟ ਕਾਰਨ ਮਜਬੂਰ ਕਿਸਾਨਾਂ ਉੱਤੇ ਮੜੇ੍ ਗਏ ਜੁਰਮਾਨੇ,ਪੁਲਿਸ ਕੇਸ ਤੇ ਲਾਲ ਐਂਟਰੀਆਂ ਰੱਦ ਕੀਤੀਆਂ ਜਾਣ।ਹਰ ਖੇਤ ਤੱਕ ਨਹਿਰੀ ਪਾਣੀ ਕਰਨ ਤੇ ਫਾਲਤੂ ਦਰਿਆਈਂ ਪਾਣੀ ਧਰਤੀ ਵਿੱਚ ਮੁੜ ਭਰਾਈ ਕਰਨ ਦੇ ਤੁਰੰਤ ਪ੍ਰਬੰਧ ਕੀਤੇ ਜਾਣ। ਸਮੇਂ ਸਮੇਂ ਸਰਕਾਰਾ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਨਸ਼ਿਆਂ ਨੂੰ ਖਤਮ ਕਰਨ ਵਾਆਦਾ ਪਹਿਲਾਂ ਲੋਕਾਂ ਦੀਆਂ ਸੱਥਾਂ ਵਿੱਚ ਉਭਾਰਦੇ ਹਨ।ਪਰ ਨਸਾ ਦਿਨ ਪ੍ਰਤੀ ਵਧਦਾ ਹੀ ਜਾ ਰਿਹਾ ਹੈ। ਜੇਕਰ ਨਸਾਂ ਬੰਦ ਕਰਾਉਣਾ ਤਾ ਤੁਸੀਂ ਲੋਕਾਂ ਸਰਕਾਰ ਦਵਾ ਬਣਾਕੇ ਤਸਕਰਾਂ ਨੂੰ ਨੱਥ ਪਾਉਣ ਲਈ ਦਬਾਅ ਪਾਇਆ ਜਾ ਸਕਦਾ ਹੈ ਸਰਕਾਰ ਦੀ ਲੋਕ ਮਾਰੂ ਨਾਲ ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ੇ ਤੇ ਲੀਕ ਮਾਰੀਂ ਜਾਵੇ।ਕਰਜੇ ਮਾਰ ਆਏ ਕਿਸਾਨ ਮਜ਼ਦੂਰ ਖ਼ੁਦਕੁਸ਼ੀਆਂ ਕਰ ਗਏ ਪ੍ਰੀਵਾਰਾ ਨੂੰ 10,10 ਰੁਪੈ ਮੁਆਵਜ਼ਾ ਤੇ ਇੱਕ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਪੂਰੇ ਜ਼ੋਰ ਨਾਲ ਲਾਗੂ ਕਰਾਂਗੇ ਤੇ ਸਾਰੇ ਨਾਕਿਆਂ ਨੂੰ ਸਫ਼ਲ ਬਣਾਵੇਗੇ।
ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ ਖਜ਼ਾਨਚੀ ਭਗਤ ਸਿੰਘ ਸਿੰਘ ਛੰਨਾ। ਬਲਵਿੰਦਰ ਸਿੰਘ ਕਾਲਾ ਬੂਲਾ ਗੁਰਚਰਨ ਸਿੰਘ ਭਦੌੜ ਰਾਮ ਸਿੰਘ ਸੰਘੇੜਾ ਨਿਰਪਜੀਤ ਸਿੰਘ ਬਡਬਰ। ਜ਼ਿਲ੍ਹਾ ਔਰਤ ਕਨਵੀਨਰ ਕਮਲਜੀਤ ਕੌਰ ਬਰਨਾਲਾ ਬਿੰਦਰ ਪਾਲ ਕੌਰ ਭਦੌੜ ਸੁਖਦੇਵ ਕੌਰ ਰਾਜਬਿੰਦਰ ਕੌਰ ਨਵਦੀਪ ਕੌਰ ਪੰਜਗਰਾਈਆਂ ਆਦਿ ਆਗੂ ਹਾਜਰ ਸਨ।