ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ ਬਰਨਾਲਾ ਬਿਊਰੋ, 13 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਸੂਬਾ ਪੱਧਰੀ ਸੱਦੇ ਪੰਜਾਬ ਸਰਕਾਰ ਦੇ ਵਾਆਦੇ ਮੁਤਾਬਿਕ ਨਵੀਂ ਖੇਤੀ ਨੀਤੀ ਲਾਗੂ ਕਰਵਾਉਣ ਲਈ ਡੀਸੀ ਦਫ਼ਤਰ ਬਰਨਾਲਾ ਚੱਲ ਰਿਹਾ ਦਿਨ ਰਾਤ ਦਾ ਮੋਰਚਾ ਅੱਜ 8ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਇਹ ਮੋਰਚੇ ਪੂਰੇ ਪੰਜਾਬ ਦੇ ਕਿਰਤੀ (ਕੁੱਲ ਵਰਗ) ਦੇ ਲੋਕ ਜੋ 78%ਖੇਤੀ ਖੇਤਰ ਨਾਲ ਜੁੜੇ ਹੋਏ ਹਨ। ਜਿਨ੍ਹਾਂ ਦੇ ਪਰਿਵਾਰਾ ਦੀਆਂ ਲੋੜਾਂ ਤੇ ਗੁਜ਼ਾਰਾ ਇਸ ਤੋਂ ਚਰਦਾ ਹੈ ਨੂੰ ਜਾਗ੍ਰਿਤ ਕਰਨ ਦੀ ਲੋੜ ਹੈ । ਇਨ੍ਹਾਂ ਮੋਰਚਿਆਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਾਡੀ ਕਿਰਤੀ ਲੋਕਾਂ ਦੀ ਕਮਾਈ ਤੇ ਡਾਕਾ (ਲੁੱਟ)ਕਰ ਰਹੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਕਿਰਤੀ ਲੋਕਾਂ ਨੂੰ ਇਕੱਠੇ ਕਰਕੇ ਫੌਰੀ ਤੇ ਬੁਨਿਆਦੀ ਮੰਗਾਂ ਤੇ ਸੰਘਰਸ਼ ਕਰਨ ਲਈ ਜਾਗ੍ਰਿਤ ਕੀਤਾ ਜਾ ਰਿਹਾ ਹੈ।ਹਰ ਬਾਲਗ ਪੰਜਾਬੀ ਨੂੰ ਪੱਕਾ ਰੁਜ਼ਗਾਰ ਦਿਉ। 60 ਸ਼ਾਲ ਤੋਂ ਵੱਧ ਉਮਰ ਦੇ ਹਰ ਕਿਸਾਨ ਮਜ਼ਦੂਰ ਮਰਦ ਔਰਤ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿਉ। ਸਰਕਾਰੀ ਪ੍ਰਬੰਧਾ ਦੀ ਘਾਟ ਕਾਰਨ ਮਜਬੂਰ ਕਿਸਾਨਾਂ ਉੱਤੇ ਮੜੇ੍ ਗਏ ਜੁਰਮਾਨੇ,ਪੁਲਿਸ ਕੇਸ ਤੇ ਲਾਲ ਐਂਟਰੀਆਂ ਰੱਦ ਕੀਤੀਆਂ ਜਾਣ। ਹਰ ਖੇਤ ਤੱਕ ਨਹਿਰੀ ਪਾਣੀ ਕਰਨ ਤੇ ਫਾਲਤੂ ਦਰਿਆਈਂ ਪਾਣੀ ਧਰਤੀ ਵਿੱਚ ਮੁੜ ਭਰਾਈ ਕਰਨ ਦੇ ਤੁਰੰਤ ਪ੍ਰਬੰਧ ਕੀਤੇ ਜਾਣ। ਸਮੇਂ ਸਮੇਂ ਸਰਕਾਰਾ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਨਸ਼ਿਆਂ ਨੂੰ ਖਤਮ ਕਰਨ ਵਾਆਦਾ ਪਹਿਲਾਂ ਲੈਕਾ ਦੀਆਂ ਸੱਥਾਂ ਵਿੱਚ ਉਭਾਰਦੇ ਹਨ।ਪਰ ਨਸਾ ਦਿਨ ਪ੍ਰਤੀ ਵਧਦਾ ਹੀ ਜਾ ਰਿਹਾ ਹੈ। ਜੇਕਰ ਨਸਾਂ ਬੰਦ ਕਰਾਉਣਾ ਤਾ ਤੁਸੀਂ ਲੋਕਾਂ ਸਰਕਾਰ ਦਵਾ ਬਣਾਕੇ ਤਸਕਰਾਂ ਨੂੰ ਨੱਥ ਪਾਉਣੀ ਹੈ। ਪਿ੍ਥੀ ਪਾਲ ਰੰਧਾਵਾ ਸਟੂਡੈਂਟਸ ਯੂਨੀਅਨ ਵਿਦਿਆਰਥੀ ਤੇ ਵਿਦਿਆਰਥਣਾ ਨੇ ਹੁਸ਼ਿਆਰ ਸਿੰਘ ਦੀ ਅਗਵਾਈ ਵਿੱਚ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਅਗਲੇ ਸੰਘਰਸ਼ ਦਾ ਐਲਾਨ ਸੂਬਾ ਆਗੂ ਜਨਕ ਸਿੰਘ ਭੁਟਾਲ ਨੇ ਕਿਸਾਨਾਂ ਮਾਵਾਂ ਭੈਣਾ ਦੇ ਠਾਠਾਂ ਮਾਰਦੇ ਇਕੱਠ ਵਿੱਚ ਕਿਹਾ ਕਿ 24 ਫਰਵਰੀ ਨੂੰ ਹਰ ਹਾਲਤ ਨਵੀਂ ਖੇਤੀ ਨੀਤੀ ਲਾਗੂ ਕਰਵਾਉਣ ਲਈ ਚੰਡੀਗੜ੍ਹ ਵੱਲ ਕੂਚ ਕੀਤਾ ਜਾਵੇਗਾ। ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਭੈਣੀ ਖਜ਼ਾਨਚੀ ਭਗਤ ਸਿੰਘ ਬਲੌਰ ਸਿੰਘ ਛੰਨਾ ਰਾਜਪਾਲ ਸਿੰਘ ਪੰਡੋਰੀ ਬਲਵੰਤ ਸਿੰਘ ਗੁਰਚਰਨ ਸਿੰਘ ਬਲਵੰਤ ਸਿੰਘ ਛੰਨਾ ਵਿਦਿ, ਆਗੂ ਹੁਸ਼ਿਆਰਪੁਰ ਸਿੰਘ ਨਰਿੰਦਰ ਸਿੰਘ ਬਰਨਾਲਾ। ਜ਼ਿਲ੍ਹਾ ਔਰਤ ਕਨਵੀਨਰ ਕਮਲਜੀਤ ਕੌਰ ਬਰਨਾਲਾ ਬਿੰਦਰ ਪਾਲ ਕੌਰ ਭਦੌੜ ਆਦਿ ਆਗੂ ਹਾਜਰ ਸਨ।