ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ/ਬਰਨਾਲਾ ਬਿਊਰੋ, 20 ਫਰਵਰੀ
ਬਰਨਾਲਾ ਸ਼ਹਿਰ ਦੀ ਮਸ਼ਹੂਰ ਰਾਹੁਲ ਕਲਰ ਲੈਬ ਅਤੇ ਰਿੰਪੀ ਸਟੂਡੀਓ ਦੇ ਵਿਹੜੇ ਉਸ ਸਮੇਂ ਖੁਸ਼ੀਆਂ ਦਾ ਮਾਹੌਲ ਬਣ ਗਿਆ। ਜਦ ਰਿੰਪੀ ਸਟੂਡੀਓ ਦੇ ਮਾਲਿਕ ਰਿੰਪੀ ਬਾਂਸਲ ਦੇ ਸਪੁੱਤਰ ਰੋਹਿਤ ਬਾਂਸਲ ਨੂੰ ਕਾਂਗਰਸ ਹਾਈ ਕਮਾਨ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਯੂਥ ਕਾਂਗਰਸ ਪੰਜਾਬ ਪ੍ਰਧਾਨ ਦੀ ਅਗਵਾਈ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਨੌਜਵਾਨਾਂ ਨੂੰ ਪਾਰਟੀ ਦੀਆਂ ਗਤੀਵਿਧੀਆਂ ਨਾਲ ਰੂਬਰੂ ਕਰਵਾਉਣ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਦੇ ਲਈ ਸ਼ਹਿਰ ਦੇ ਵਿੱਚ ਸਰਗਰਮ ਅਤੇ ਕਾਂਗਰਸ ਪਾਰਟੀ ਦੇ ਨਾਲ ਲੰਬੇ ਸਮੇਂ ਤੋਂ ਯੂਥ ਕਾਂਗਰਸ ਦੇ ਵਿੱਚ ਸੇਵਾਵਾਂ ਨਿਭਾ ਰਹੇ ਰੋਹਿਤ ਬਾਂਸਲ ਨੂੰ ਯੂਥ ਕਾਂਗਰਸ ਦਾ ਸ਼ਹਿਰੀ ਪ੍ਰਧਾਨ ਲਗਾਇਆ ਗਿਆ। ਜਿੱਥੇ ਉਹਨਾਂ ਦੇ ਸ਼ਹਿਰੀ ਪ੍ਰਧਾਨ ਲੱਗਣ ਦੇ ਉੱਪਰ, ਯੂਥ ਕਾਂਗਰਸ ਪੰਜਾਬ ਜਨਰਲ ਸਕੱਤਰ ਅਰੁਣ ਪ੍ਰਤਾਪ ਸਿੰਘ ਢਿੱਲੋ, ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਧਾਲੀਵਾਲ ਅਤੇ ਲੱਕੀ ਕੰਡਾ, ਕਾਂਗਰਸ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ, ਵਾਈਸ ਪ੍ਰਧਾਨ ਰਾਮਪਾਲ ਸਿੰਗਲਾ, ਕਾਂਗਰਸ ਪਾਰਟੀ ਜ਼ਿਲ੍ਹਾ ਬਰਨਾਲਾ ਦੇ ਜਨਰਲ ਸਕੱਤਰ ਵਰੁਣ ਵੱਤਾ, ਸੰਦੀਪ ਸੈਂਡੀ ਅਤੇ ਹੋਰ ਕਾਂਗਰਸੀ ਆਗੂਆਂ ਦੇ ਵੱਲੋਂ ਵਧਾਈ ਦਿੱਤੀ ਗਈ। ਰੋਹਿਤ ਬਾਂਸਲ ਨੇ ਕਿਹਾ ਕਿ ਪਾਰਟੀ ਦੇ ਵੱਲੋਂ ਜੋ ਜਿਵੇਂ ਜਿੰਮੇਵਾਰੀ ਉਸ ਨੂੰ ਦਿੱਤੀ ਗਈ ਹੈ ਉਸ ਨੂੰ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਨਿਵਾਇਆ ਜਾਵੇਗਾ। ਅਤੇ ਪਾਰਟੀ ਦੀ ਬਿਹਤਰੀ ਅਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇ ਲਈ ਕੰਮ ਕੀਤਾ ਜਾਵੇਗਾ। ਇਸ ਤਰ੍ਹਾਂ ਹੀ ਕਾਂਗਰਸ ਪਾਰਟੀ ਦੇ ਵੱਲੋਂ ਯੂਥ ਕਾਂਗਰਸ ਦੇ ਵਿੱਚ ਹੋਰ ਕਈ ਨੌਜਵਾਨਾਂ ਨੂੰ ਜਰਨਲ ਸਕੱਤਰ ਖਜਾਨਚੀ ਦੇ ਅਹੁਦੇ ਦਿੱਤੇ ਗਏ। ਇਸ ਤਰ੍ਹਾਂ ਹੀ ਪਿਛਲੀ ਕੜੀ ਦੇ ਵਿੱਚ ਵਰੁਣ ਵੱਤਾ ਨੂੰ ਕਾਂਗਰਸ ਪਾਰਟੀ ਜ਼ਿਲ੍ਹਾ ਬਰਨਾਲਾ ਦਾ ਜਨਰਲ ਸਕੱਤਰ ਅਤੇ ਸੰਦੀਪ ਸੈਂਡੀ ਨੂੰ ਜਨਰਲ ਸਕੱਤਰ ਦੀ ਜਿੰਮੇਵਾਰੀ ਦਿੱਤੀ ਗਈ ਸੀ।