ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ/ ਸੰਗਰੂਰ, ਪਟਿਆਲਾ ਬਿਊਰੋ, 21 ਫਰਵਰੀ
ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਪਿਛਲੇ ਲਗਭਗ 10 ਦਿਨਾਂ ਤੋਂ ਚੱਲ ਰਹੇ ਸੰਘਰਸ਼ ਦੇ ਦੌਰਾਨ ਅੱਜ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕਰਨ ਅਤੇ ਬੈਰੀਕੇਟ ਤੋੜਨ ਨੂੰ ਲੈ ਕੇ ਪੈਰ ਅੱਗੇ ਵਧਾਇਆ ਗਿਆ ਸੀ। ਜਿੱਥੇ ਇਸ ਦੌਰਾਨ ਖਨੌਰੀ ਬਾਰਡਰ ਦੇ ਉੱਤੇ ਤੈਨਾਤ ਸੁਰੱਖਿਆ ਬਲਾਂ ਦੇ ਵੱਲੋਂ ਕਿਸਾਨਾਂ ਨੂੰ ਬਾਰਡਰ ਕਰਾਸ ਕਰਨ ਤੋਂ ਰੋਕਿਆ ਗਿਆ। ਉੱਥੇ ਹੀ ਕਿਸਾਨਾਂ ਦੇ ਵੱਲੋਂ ਬਾਰਡਰ ਪਾਰ ਕਰਨ ਨੂੰ ਲੈ ਕੇ ਕਸ਼ਮਕਸ਼ ਕੀਤੀ ਗਈ। ਜਿੱਥੇ ਇਸ ਕਸ਼ਮਕਸ਼ ਦੇ ਦੌਰਾਨ ਮਾਮਲਾ ਮੁੱਠਭੇੜ ਦੇ ਵਿੱਚ ਬਦਲ ਗਿਆ ਅਤੇ ਕਿਸਾਨਾਂ ਅਤੇ ਸੁਰੱਖਿਆ ਬਲਾਂ ਦੇ ਵਿੱਚ ਟਕਰਾਅ ਹੋ ਗਿਆ। ਜਿੱਥੇ ਇਸ ਦੌਰਾਨ ਸ਼ੁਭਕਰਨ ਸਿੰਘ ਪਿਤਾ ਦਾ ਨਾਮ ਚਰਨਜੀਤ ਸਿੰਘ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ (21) ਸਾਲ ਦੀ ਮੌਤ ਹੋ ਗਈ। ਇਸ ਮੌਤ ਦੀ ਪੂਰੀ ਪੁਸ਼ਟੀ ਹਾਲੇ ਨਹੀਂ ਹੋ ਸਕੀ ਹੈ ਕੀ ਗੋਲੀ ਕਿਸ ਤਰ੍ਹਾਂ ਲੱਗੀ ਅਤੇ ਗੋਲੀ ਲੱਗਣ ਦਾ ਕੀ ਕਾਰਨ ਸੀ ਜਿਸ ਨੂੰ ਲੈ ਕੇ ਪੋਸਟਮਾਰਟਮ ਦੀ ਰਿਪੋਰਟ ਅਤੇ ਪੁਲਿਸ ਦੀ ਰਿਪੋਰਟ ਤੋਂ ਬਾਅਦ ਹੀ ਖੁਲਾਸਾ ਹੋਵੇਗਾ।
ਭਾਰਤ ਮੁੜ ਤੋਂ ਹੋ ਸਕਦਾ ਹੈ ਬੰਦ
ਕਿਸਾਨਾਂ ਦੇ ਵੱਲੋਂ ਬਾਰਡਰਾਂ ਦੇ ਉੱਪਰ ਚੱਲ ਰਹੇ ਸੰਘਰਸ਼ ਦੇ ਦੌਰਾਨ ਅੱਜ ਇੱਕ ਨੌਜਵਾਨ ਦੀ ਮੌਤ ਹੋ ਗਈ। ਜਿੱਥੇ ਇਸ ਮੌਤ ਦੇ ਨਾਲ ਕਿਸਾਨਾਂ ਦੇ ਵਿੱਚ ਗੁੱਸਾ ਪਾਇਆ ਜਾ ਰਿਹਾ, ਉੱਥੇ ਹੀ ਪੰਜਾਬ ਦਾ ਮਾਹੌਲ ਮੁੜ ਤੋਂ ਭੱਖ ਗਿਆ ਹੈ। ਜਿੱਥੇ ਕਿਸਾਨਾਂ ਦੇ ਵੱਲੋਂ ਨੌਜਵਾਨ ਦੀ ਮੌਤ ਮਾਮਲੇ ਦੇ ਵਿੱਚ ਜਲਦ ਹੀ ਮੁੜ ਤੋਂ ਭਾਰਤ ਬੰਦ ਦੀ ਕਾਲ ਕੀਤੀ ਜਾ ਸਕਦੀ ਹੈ ਅਤੇ ਭਾਰਤ ਮੁੜ ਤੋਂ ਬੰਦ ਹੋ ਸਕਦਾ ਹੈ।
ADVERTISEMENT
ADVERTISEMENT
ADVERTISEMENT
itVKgRdDAar