ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 25 ਫਰਵਰੀ
ਪੜ੍ਹਾਈ ਦੇ ਖੇਤਰ ਵਿੱਚ ਵੱਖ-ਵੱਖ ਕੋਰਸਾਂ ਵਿੱਚ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਟੋਪਰ ਵਿਦਿਆਰਥੀਆਂ ਦੇ ਨਾਲ-ਨਾਲ ਬਾਕੀ ਵਿਦਿਆਰਥੀਆਂ ਨੂੰ ਵੀ ਡਿਗਰੀਆਂ ਪ੍ਰਦਾਨ ਕੀਤੀਆ ਗਈਆਂ। ਬਰਨਾਲਾ ਜ਼ਿਲ੍ਹੇ ਦੀ ਹੋਣਹਾਰ ਵਿਦਿਆਰਥਣ ਗਗਨਦੀਪ ਕੌਰ ਜਿਸਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਡਿਸਟੈਸ਼ ਐਜੂਕੇਸ਼ਨ ਲਾਇਬ੍ਰੇਰੀ (ਬੀ.ਲਿਸ) ਕੋਰਸ ਵਿੱਚੋਂ ਚੰਗੇ ਨੰਬਰ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਹ ਮਾਲਵੇ ਖਿੱਤੇ ਲਈ ਬਹੁਤ ਮਾਣ ਵਾਲੀ ਗੱਲ ਹੈ। ਗਗਨਦੀਪ ਕੌਰ ਸਪੁੱਤਰੀ ਸ੍ਰੀ ਅਜਮੇਰ ਸਿੰਘ ਤੇ ਮਾਤਾ ਸਿੰਦਰਪਾਲ ਕੌਰ ਜੀ ਦੇ ਸਹਿਯੋਗ ਸਦਕਾ ਅੱਜ ਗਗਨਦੀਪ ਕੌਰ ਨਿੱਕੀ ਉਮਰੇ ਹੀ ਵੱਡੀਆਂ ਬੁਲੰਦੀਆਂ ਨੂੰ ਛੂੰਹਦੀ ਹੋਈ ਉਹਨਾਂ ਦਾ ‘ਤੇ ਪਿੰਡ ਝਲੂਰ ਦਾ ਅਤੇ ਆਪਣੇ ਸਹੁਰੇ ਪਰਿਵਾਰ ਦਾ ਨਾਮ ਰੌਸ਼ਨ ਕਰ ਰਹੀ ਹੈ। ਗਗਨਦੀਪ ਕੌਰ ਨੇ ਦਸਵੀਂ ਤੇ ਬਾਰ੍ਹਵੀਂ ਦੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ ਝਲੂਰ ਤੋਂ ਪ੍ਰਾਪਤ ਕੀਤੀ ਐਮ .ਏ ਐਜੁਕੇਸ਼ਨ ਲਵਲੀ ਯੂਨੀਵਰਸਿਟੀ ਦੀ ਡਿਸਟੈਸ ਐਜੁਕੇਸ਼ਨ ਤੋਂ ਹਾਸਿਲ ਕੀਤੀ ।ਗਗਨਦੀਪ ਪੰਜ ਸਾਲ ਬਤੌਰ ਹਿਸਟਰੀ ਲੈਕਚਰਾਰ ਤੇ ਪੰਜਾਬੀ ਅਧਿਆਪਕ ਵਜੋਂ ਭੂਮਿਕਾ ਨਿਭਾ ਚੁੱਕੀ ਹੈ।ਵਰਤਮਾਨ ਬਤੌਰ ਅਸਿਸਟੈਂਟ ਪ੍ਰੋਫੈਸਰ (ਸੋਸਲ ਸਾਇੰਸ)ਦੀ ਭੂਮਿਕਾ ਨਿਭਾ ਰਹੀ ਹੈ।ਗਗਨਦੀਪ ਕੌਰ ਪੜ੍ਹਾਈ ਤੋਂ ਇਲਾਵਾ ਸਾਹਿਤਕ ਖੇਤਰ ਵਿੱਚ ਆਪਣਾ ਨਾਮ ਚਮਕਾ ਰਹੀ ਹੈ। ਪਿਛਲੇ ਸਾਲ ਹੀ ਗਗਨਦੀਪ ਕੌਰ ਨੂੰ ਪਰਿਵਰਤਨ ਸੰਸਥਾ ਧੂਰੀ ਵੱਲੋਂ ‘ਧੀ ਪੰਜਾਬ ਦਾ ਐਵਾਰਡ’ (2023)ਐਵਾਰਡ ਦੇ ਨਾਲ ਸਨਮਾਨਿਆ ਗਿਆ।ਇਸ ਤੋਂ ਇਲਾਵਾ ਗਗਨਦੀਪ ਕੌਰ ਹੋਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਮਾਣ ਸਨਮਾਨ ਹਾਸਿਲ ਕਰ ਚੁੱਕੀ ਹੈ।ਗਗਨਦੀਪ ਕੌਰ ਮੁਕਾਬਲੇ ਦੀਆਂ ਪ੍ਰੀਖੀਆਵਾਂ ਲਈ ਅਤੇ ਸਾਹਿਤ ਨਾਲ ਸੰਬੰਧਿਤ ਕਈ ਪੁਸਤਕਾਂ ਦੀ ਸੰਪਾਦਨਾਂ ਕਰਕੇ ਪਾਠਕਾਂ ਦੀ ਝੋਲੀ ਵਿੱਚ ਪਾ ਚੁੱਕੀ ਹੈ।