ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 25 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਕੀਤੇ ਗਏ ਫੈਸਲੇ ਮੁਤਾਬਿਕ ਅੱਜ ਦਿੱਲੀ ਜਾਣ ਦੀ ਤਿਆਰੀ ਸਬੰਧੀ ਕੇਂਦਰ ਸਰਕਾਰ ਨੂੰ ਚਿਤਾਵਨੀ ਦੇਣ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਟਰੈਕਟਰ ਬਰਨਾਲਾ ਦਾਣਾ ਮੰਡੀ ਵਿੱਚ ਇਕੱਠੇ ਕਰਕੇ ਰੋਡ ਮਾਰਚ ਕਰਕੇ ਹੰਡਿਆਇਆ ਨਜ਼ਦੀਕ ਬਠਿੰਡਾ ਤੋਂ ਚੰਡੀਗੜ੍ਹ ਹਾਈਵੇ ਉਂਪਰ ਟਰੈਕਟਰ ਖੜ੍ਹੇ ਕਰਕੇ W,T,O, ਦਾ ਪੁਤਲਾ ਫੂਕਿਆ ਗਿਆ। ਅੱਜ W,T,O, ਦੇ ਵਿੱਚ ਸ਼ਾਮਲ ਕਾਰਪੋਰੇਟ ਘਰਾਣਿਆਂ ਦੀ ਮੀਟਿੰਗ ਆਬੂਧਾਬੀ ਵਿੱਚ ਹੋ ਰਹੀ। ਜਾਗ੍ਰਿਤ ਜਥੇਬੰਦੀਆ ਦੇ ਆਗੂ ਭਾਰਤੀ ਹਾਕਮਾਂ ਨੂੰ ਕਹਿੰਦੇ ਹਨ ਕਿ ਇਨ੍ਹਾਂ ਨੀਤੀਆਂ ਤੋਂ ਬਾਹਰ ਆਓ।1994,95, ਵਿੱਚ ਨਵੀਆਂ ਸੰਨਤ ਨੀਤੀਆਂ ਤੇ ਆਰਥਿਕ ਨੀਤੀਆਂ ਖੇਤੀ ਨੂੰ ਉਪਜਾਊ ਬਣਾਉਣ ਲਈ ਇਹ ਨੀਤੀਆਂ ਸਰਕਾਰ ਲੈਕੇ ਆਈਂ ਸੀ। ਇਸ ਤੋਂ W,T,O, ਵਿਸ਼ਵ ਵਪਾਰ ਸੰਸਥਾ ( ਵਿਕਸਤ ਦੇਸ਼ਾਂ ਦੇ ਵੱਡੇ ਵਪਾਰੀਆਂ ਦੀਜਥੇਬੰਦੀ) ਬਣ ਗਈ। ਇਹ ਜਥੇਬੰਦੀ ਡੰਕਲ ਤਜਵੀਜਾਂ ਹਰੀ ਕ੍ਰਾਂਤੀ ਦੇ ਨਾਂ ਹੇਠ ਲੈਕੇ ਆਈ। ਡੰਕਲ ਅਮਰੀਕਾ ਦਾ ਅਰਥਸ਼ਾਸਤਰੀ ਸੀ। ਸਾਰੀਆਂ ਨੀਤੀਆਂ ਉਹ ਬਣਾਉਣਾ ਸੀ। ਜਦੋਂ ਭਾਰਤ ਸਰਕਾਰ ਨੇ ਸੰਸਾਰ ਬੈਂਕ ਆਈਂ,ਐਮ,ਐਫ, ਕੌਮਾਂਤਰੀ ਮੂੰਦਰਾਕੋਜ ਤੋ ਕਰਜ਼ਾ ਲੈਣਾ ਹੋਵੇ ਤਾਂ ਇਹ ਜਥੇਬੰਦੀ ਕਹਿੰਦੀ ਹੈ ਕਿਸਾਨ ਨੂੰ ਕਿਸੇ ਵੀ ਫ਼ਸਲ ਤੇ ਐਮ ਐਸ ਪੀ ਦੀ ਕੋਈਂ ਗਰੰਟੀ ਨਾ ਦਿਊਂ। ਕਿਉਂਕਿ ਸਾਡੀਆਂ ਜ਼ਮੀਨਾਂ,ਕੁਲ ਸਰਕਾਰੀ ਅਦਾਰੇ ਕਾਰਪੋਰੇਟ ਘਰਾਣਿਆਂ ਨੂੰ ਸੌਪਣੇ ਹਨ। ਦਿੱਲੀ ਮੋਰਚੇ ਵਿੱਚ ਬਣਿਆ ਸੰਯੁਕਤ ਕਿਸਾਨ ਮੋਰਚਾ (ਕੁੱਲ ਵਰਗ) ਕਿਸਾਨਾ ਤੇ ਮਜ਼ਦੂਰਾ ਦੀਆਂ ਦਿੱਲੀ ਮੋਰਚੇ ਨਾਲ ਸਬੰਧਤ ਮੰਗਾਂ ਲਈ ਏਕਤਾ ਨਾਲ ਉਦੋਂ ਤੱਕ ਸੰਘਰਸ਼ ਕਰਦਾ ਰਹੋ ਜਦੋਂ ਤੱਕ ਮੰਗਾ ਮੰਨੀਆਂ ਜਾਂਦੀਆਂ। ਨਹੀਂ ਭਗਤ ਸਰਕਾਰ ਕਿਸਾਨਾਂ (ਕੁੱਲ ਵਰਗ) ਦੇ ਜੋਸ਼ ਭਰੇ ਰੋਭ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਵੇ।
ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਭੈਣੀ ਖਜ਼ਾਨਚੀ ਭਗਤ ਸਿੰਘ ਛੰਨਾ ਬਲਾਕ ਪ੍ਰਧਾਨ ਬਲੌਰ ਸਿੰਘ ਕ੍ਰਿਸ਼ਨ ਸਿੰਘ ਬਲਵਿੰਦਰ ਸਿੰਘ ਛੰਨਾ ਜਰਨੈਲ ਸਿੰਘ ਜਵੰਧਾ ਪਿੰਡੀ ਨਿਰਪਜੀਤ ਸਿੰਘ ਬਲਦੇਵ ਸਿੰਘ ਬਡਬਰ ਮਨੀ ਰੂੜੇਕੇ
ਜ਼ਿਲ੍ਹਾ ਔਰਤ ਕਨਵੀਨਰ ਕਮਲਜੀਤ ਕੌਰ ਬਰਨਾਲਾ ਅਮਰਜੀਤ ਕੌਰ ਬਡਬਰ ਲਖਵੀਰ ਕੌਰ ਧਨੌਲਾ ਸਰਬਜੀਤ ਕੌਰ ਪੱਮੀ ਤੇ ਗੁਰਜੀਤ ਕੌਰ ਭੱਠਲ ਆਦਿ ਆਗੂ ਹਾਜਰ ਸਨ।