ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 02 ਮਾਰਚ
ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਬਰਨਾਲਾ ਦੇ ਮੈਂਬਰ ਵਕੀਲ ਅਤੇ ਪੱਤਰਕਾਰ ਚੇਤਨ ਸ਼ਰਮਾ ਜੋ ਕਿ ਉੱਘੇ ਲੇਖਕ ਵਜੋਂ ਉਭਰ ਕੇ ਆ ਰਹੇ ਹਨ। ਇਸ ਤੋਂ ਪਹਿਲਾਂ ਉਹ ਬਰਨਾਲਾ ਪ੍ਰੈਸ ਕਲੱਬ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਸ਼ਹਿਰ ਦੇ ਵਿੱਚ ਕਈ ਸੰਸਥਾਵਾਂ ਦੇ ਵਿੱਚ ਆਪਣਾ ਨਾਮ ਕਮਾ ਚੁੱਕੇ ਹਨ। ਚੇਤਨ ਸ਼ਰਮਾ ਸਮਾਜਿਕ ਜਿੰਮੇਵਾਰੀ ਦੇ ਨਾਲ ਨਾਲ ਜਿੱਥੇ ਕਾਨੂੰਨੀ ਗਿਆਨ ਰੱਖਦੇ ਹਨ। ਉੱਥੇ ਹੀ ਹੁਣ ਲੇਖਕ ਦੀ ਦੁਨੀਆਂ ਦੇ ਵਿੱਚ ਆਪਣੀ ਕਲਮ ਦੇ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਬ੍ਰਾਹਮਣ ਪਰਿਵਾਰ ਤੋਂ ਸੰਬੰਧ ਰੱਖਣ ਕਾਰਨ ਚੇਤਨ ਸ਼ਰਮਾ ਦਾ ਅਧਿਆਤਮਿਕਤਾ ਦੇ ਵੱਲ ਬਹੁਤ ਜਿਆਦਾ ਧਿਆਨ ਹੈ। ਜਿਸ ਦੇ ਚਲਦਿਆਂ ਉਹਨਾਂ ਦੀ ਅਗਲੀ ਪੁਸਤਕ ਮੇਰਾ ਕੇਸ਼ਵ ਕੌਣ ਜਲਦ ਹੀ ਲੋਕ ਅਰਪਣ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਵੀ ਐਡਵੋਕੇਟ ਜਰਨਲਿਸਟ ਚੇਤਨ ਸ਼ਰਮਾ ਕਈ ਕਿਤਾਬਾਂ ਲਿਖ ਚੁੱਕੇ ਹਨ ਅਤੇ ਕਈ ਲਿਖਣ ਦੀ ਤਿਆਰੀ ਕਰ ਰਹੇ ਹਨ।