ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 06 ਮਾਰਚ
ਭਾਰਤੀਯ ਸਨਾਤਨ ਧਰਮ ਮਹਾਂਵੀਰ ਦਲ ਬਰਨਾਲਾ ਦੇ ਵੱਲੋਂ ਇਸ ਬਾਰ ਦੀ ਮਹਾ ਸ਼ਿਵਰਾਤ੍ਰੀ ਦੇ ਮੌਕੇ ਇੱਕ ਨਿਵੇਕਲੀ ਪਹਿਲ ਸ਼ੁਰੂ ਕੀਤੀ ਹੈ। ਜਿੱਥੇ ਸ਼੍ਰੀ ਕ੍ਰਿਸ਼ਨਾ ਪੰਚਾਇਤੀ ਮੰਦਿਰ ਬਰਨਾਲਾ ਵਿਖੇ ਹੋਈ ਮਹਾਂਵੀਰ ਦਲ ਦੀ ਇੱਕ ਅਹਿਮ ਮੀਟਿੰਗ ਦੇ ਵਿੱਚ ਮਹਾ ਸ਼ਿਵਰਾਤ੍ਰੀ ਮੌਕੇ ਭੰਗ ਦਾ ਪ੍ਰਸ਼ਾਦ ਸਿਰਫ ਭਗਵਾਨ ਸ਼ਿਵ ਲਈ ਲਗਾਉਣ ਦਾ ਫੈਸਲਾ ਕੀਤਾ ਹੈ। ਸ਼ਰਧਾਲੂਆਂ ਦੇ ਲਈ ਇਸ ਬਾਰ ਭੰਗ ਦਾ ਪ੍ਰਸ਼ਾਦ ਨਹੀਂ ਵਰਤਾਇਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰਾਜਕੁਮਾਰ ਰਾਜੀ ਨੇ ਕਿਹਾ ਕਿ ਭੰਗ ਦਾ ਪ੍ਰਸ਼ਾਦ ਸਿਰਫ ਭਗਵਾਨ ਨੂੰ ਹੀ ਲਗਾਇਆ ਜਾਵੇਗਾ ਲੋਕਾਂ ਦੇ ਲਈ ਭੰਗ ਦਾ ਪ੍ਰਸ਼ਾਦ ਇਸ ਵਾਰ ਨਹੀਂ ਤਿਆਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਭੰਗ ਦਾ ਪ੍ਰਸ਼ਾਦ ਬੱਚੇ ਕੁੜੀਆਂ ਅਤੇ ਔਰਤਾਂ ਵੀ ਲੈ ਲੈਂਦੀਆਂ ਹਨ। ਜਿਸ ਕਾਰਨ ਬਾਅਦ ਵਿੱਚ ਭੰਗ ਚੜਨ ਕਰਕੇ ਮੁਸ਼ਕਲਾਂ ਅਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਤੋਂ ਬਾਅਦ ਸ਼ਹਿਰ ਨਿਵਾਸੀਆਂ ਦੀ ਪੁਰਜੋਰ ਮੰਗ ਦੇ ਉੱਪਰ ਇਹ ਫੈਸਲਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਵਾਰਡ ਸ਼੍ਰੀ ਮਹਾ ਸ਼ਿਵਰਾਤਰੀ ਦੇ ਮੌਕੇ ਦੁੱਧ ਦਾ ਪ੍ਰਸ਼ਾਦ ਹੀ ਲਗਾਇਆ ਜਾਵੇਗਾ ਅਤੇ ਭੰਗ ਦੇ ਪਕੋੜੇ ਵੀ ਨਹੀਂ ਕੱਢੇ ਜਾਣਗੇ। ਉਹਨਾਂ ਕਿਹਾ ਕਿ ਇਸਦੀ ਜਗ੍ਹਾ ਔਗਲੇ ਦੇ ਆਟੇ ਦੇ ਪਕੌੜੇ ਅਤੇ ਚਾਟ ਦਾ ਲੰਗਰ ਲਗਾਇਆ ਜਾਵੇਗਾ। ਇਸ ਮੀਟਿੰਗ ਦੇ ਦੌਰਾਨ ਦਲ ਦੇ ਮੈਂਬਰਾਨ ਹਾਜ਼ਰ ਹੋਏ ਜਿਨਾਂ ਦੇ ਵਿੱਚ ਰਾਕੇਸ਼ ਮਿੱਠਾ, ਹਿਮਾਂਸ਼ੂ ਯਸ਼ਪਾਲ ਮਿੱਠੀ, ਯਸ਼ਪਾਲ ਬਾਲਾ ਜੀ, ਸੋਨੂ ਕੁੰਬੜਵਾਲਿਆ, ਨਰੇਸ਼ ਕੁਮਾਰ, ਸੁਦੇਸ਼ ਕੁਮਾਰ, ਸੁਸ਼ੀਲ ਕੁਮਾਰ, ਸੁਰਿੰਦਰ ਕੁਮਾਰ ਬੰਟੀ, ਜਤਿੰਦਰ ਕੁਮਾਰ ਆਦਿ ਹਾਜ਼ਰ ਸਨ।