ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਬਿਊਰੋ, 12 ਮਾਰਚ
ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨਾਲ ਮੁਲਾਕਾਤ ਲਈ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਰਾਮ ਸਿੰਘ ਤੇ ਭਾਈ ਰਾਜਨਦੀਪ ਸਿੰਘ ਡਿਬਰੂਗੜ੍ਹ ਜ਼ੇਲ ਪੁਜੇ। ਜਿਥੇ ਉਨਾਂ ਨੇ ਭੁੱਖ ਹੜਤਾਲ ਤੇ ਬੈਠੇ ਬੰਦੀ ਸਿੱਖਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਭਗਵੰਤ ਸਿੰਘ ਬਾਜੇਕੇ ਦੇ ਪਿਤਾ ਹਰਜਿੰਦਰ ਸਿੰਘ ਤੇ ਪਪਲਪ੍ਰੀਤ ਸਿੰਘ ਦੀ ਮਾਤਾ ਬੀਬੀ ਮਨਧੀਰ ਕੌਰ ਵੀ ਸ਼ਾਮਲ ਸਨ। ਪੱਤਰਕਾਰਾਂ ਨਾਲ ਗਲ ਕਰਦਿਆਂ ਗਿਆਨੀ ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨਾਲ ਕਰੀਬ ਇਕ ਘੰਟਾ ਮੁਲਾਕਾਤ ਹੋਈ ਹੈ ਜਿਸ ਵਿਚ ਸਾਰੇ ਹੀ ਸਿੰਘਾਂ ਨੇ ਇਕ ਅਵਾਜ ਹੋ ਕੇ ਕਿਹਾ ਹੈ ਕਿ ਅਸੀ ਅਰਦਾਸ ਕੀਤੀ ਹੈ ਕਿ ਜਾਂ ਤਾਂ ਪੰਜਾਬ ਜਾਵਾਂਗੇ ਤੇ ਜਾਂ ਸਰੀਰ ਛਡਾਂਗੇ। ਗਿਆਨੀ ਰਾਮ ਸਿੰਘ ਨੇ ਦਸਿਆ ਕਿ ਭੁੱਖ ਹੜਤਾਲ ਕਾਰਨ ਸਾਰੇ ਸਿੰਘ ਸਰੀਰਕ ਪਖੋ ਤਾਂ ਕਮਜੋਰ ਹੋਏ ਹਨ ਪਰ ਮਾਨਸਿਕ ਤੌਰ ਤੇ ਪੂਰੀ ਤਰਾਂ ਨਾਲ ਚੜਦੀਕਲਾ ਵਿਚ ਹਨ। ਉਨ੍ਹਾਂ ਦਸਿਆ ਕਿ ਮੁਬਲਾਕਾਤ ਦੌਰਾਨ ਹੀ ਬਸੰਤ ਸਿੰਘ ਨੂੰ ਵੀ ਹਸਪਤਾਲ ਤੋੰ ਵਾਪਸ ਜੇਲ ਵਿਚ ਲਿਆਂਦਾ ਗਿਆ।