ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 14 ਮਾਰਚ
ਬਰਨਾਲਾ 14 ਮਾਰਚ ਲੱਖਾ ਦੀ ਤਦਾਦ ਵਿੱਚ ਸਿੱਖ ਹਿੰਦੂ ਇਸਾਈ ਬੋਧੀ ਜੈਨੀ ਭਾਈਚਾਰੇ ਦੇ ਲੋਕ ਅਫਿਗਾਨਸਤਾਨ ਬੰਗਲਾਦੇਸ਼ ਪਾਕਿਸਤਾਨ ਤੋਂ ਡਰ ਦੇ ਮਾਰੇ ਆਪਣੀਆਂ ਜਾਨਾਂ ਬਚਾ ਕੇ ਭਾਰਤ ਵਿੱਚ ਵੱਖ ਵੱਖ ਲੜਾਈਆਂ ਦੌਰਾਨ ਸ਼ਰਨਾਰਥੀ ਦੇ ਤੌਰ ਤੇ ਰਹਿ ਰਹੇ ਸਨ ਉਹਨਾਂ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਸੀ ਏ ਏ ਦਾ ਬਿੱਲ ਪਾਸ ਕਰਕੇ ਵੱਡਾ ਇਨਸਾਫ ਦਿੱਤਾ ਹੈ ਅਤੇ ਇਹਨਾਂ ਸਾਰੇ ਸ਼ਰਨਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਪ੍ਰਦਾਨ ਕੀਤੀ ਹੈ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਭਾਜਪਾ ਸੈਨਿਕ ਸੈੱਲ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਭਦੌੜ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਕੱਲੇ ਅਫ਼ਗ਼ਾਨ ਵਿੱਚੋ ਹੀ 20 ਹਜਾਰ ਦੇ ਕਰੀਬ ਸਿੱਖ ਤਾਲੀਬਾਨ ਦੀ ਲੜਾਈ ਕਰਕੇ ਇੰਡੀਆ ਆ ਗਏ ਸਨ ਕਿਉਕਿ ਇਹਨਾਂ ਸਾਰੇ ਧਰਮਾਂ ਦਾ ਅਸਲ ਮੁਲਕ ਹਿੰਦੋਸਤਾਨ ਹੀ ਹੈ ਇਸ ਲਈ ਜਦ ਭੀ ਕਦੇ ਉਹਨਾਂ ਨੂੰ ਉਹਨਾਂ ਮੁਲਕਾਂ ਵਿੱਚ ਜਾਨ ਨੂੰ ਖਤਰਾ ਲਗਦਾ ਹੈ ਤਾਂ ਉਹ ਇੰਡੀਆ ਵੱਲ ਹੀ ਮੱਦਦ ਲਈ ਦੇਖਦੇ ਹਨ 1971 ਦੀ ਬੰਗਲਾਦੇਸ਼ ਅਤੇ ਪਾਕਿ ਦੀ ਲੜਾਈ ਵੇਲੇ ਲੱਖਾ ਦੀ ਤਦਾਦ ਵਿੱਚ ਹਿੰਦੂ ਇਸਾਈ ਅਤੇ ਸਿੱਖ ਇੰਡੀਆ ਵਿੱਚ ਸ਼ਰਨਾਰਥੀਆ ਨੇ ਸਰਨ ਲਈ ਸੀ ਤੇ ਉਹ ਵਾਪਿਸ ਜਾਣ ਨੂੰ ਤਿਆਰ ਨਹੀਂ ਸਨ ਇਸ ਲਈ ਮੋਦੀ ਜੀ ਵੱਲੋ ਇਹ ਕਾਨੂੰਨ ਪਾਸ ਕਰਕੇ ਇਹਨਾਂ ਸ਼ਰਨਾਰਥੀਆਂ ਨੂੰ ਗਲੇ ਲਗਾਇਆ ਹੈ ਜਿਹੜਾ ਕੇ ਬਹੁਤ ਹੀ ਵੱਡੀ ਗੱਲ ਹੈ ਵਿਰੋਧੀ ਪਾਰਟੀਆਂ ਮੁਸਲਮਾਨ ਵੀਰਾ ਨੂੰ ਇਸ ਕਾਨੂੰਨ ਦੀ ਆੜ੍ਹ ਵਿੱਚ ਭੜਕਾ ਕੇ ਰਾਜਨੀਤਕ ਲਾਹਾ ਲੈਣ ਦੀ ਕੋਸਿਸ ਕਰ ਰਹੀਆਂ ਹਨ ਮੇ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਮੋਦੀ ਸਰਕਾਰ ਨੇ ਕਿਸੇ ਮੁਸਲਮ ਵੀਰ ਨੂੰ ਦੇਸ ਛੱਡਣ ਲਈ ਕਿਹਾ ਹੈ ? ਨਹੀਂ, ਭਾਰਤ ਵਿੱਚ ਸਾਰੇ ਹੀ ਧਰਮ ਭਾਈਚਾਰਕ ਸਾਂਝ ਨਾਲ ਰਹੀ ਰਹੇ ਹਨ ਅਤੇ ਭਾਰਤ ਵਿੱਚ ਰਹਿ ਰਹੇ ਸੱਭ ਧਰਮਾਂ ਦੇ ਲੋਕ ਭਾਰਤੀ ਹਨ ਦੇਸ ਨੂੰ ਕਮਜੋਰ ਕਰਨ ਵਾਲੇ ਲੋਕਾਂ ਵੱਲੋ ਆਮ ਜੰਨਤਾ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।ਇਸ ਮੌਕੇ ਕੈਪਟਨ ਵਿਕਰਮ ਸਿੰਘ ਸੂਬੇਦਾਰ ਸੌਦਾਗਰ ਸਿੰਘ ਸੂਬੇਦਾਰ ਧੰਨਾ ਸਿੰਘ ਧੌਲਾ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਸੂਬੇਦਾਰ ਜਗਸੀਰ ਸਿੰਘ ਭੈਣੀ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਬਲਦੇਵ ਸਿੰਘ ਹਮੀਦੀ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਆਤਮਾ ਸਿੰਘ ਹੌਲਦਾਰ ਨਛੱਤਰ ਸਿੰਘ ਹੌਲਦਾਰ ਜਾਗੀਰ ਸਿੰਘ ਆਦਿ ਆਗੂ ਹਾਜਰ ਸਨ।